Wednesday, October 16, 2024
More

    Latest Posts

    ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਬੱਚੇ ਗਿਆਨ ਪਰਦਾਨ ਲਈ ਜਾਣਗੇ ਜਾਪਾਨ/Eight children from Punjab government schools will go to Japan for imparting knowledge | ਮੁੱਖ ਖਬਰਾਂ | Action Punjab


    ਮੋਹਾਲੀ: ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਪੰਜਾਬ ਵਿੱਚੋਂ 8 ਬੱਚੇ ਅਤੇ ਪੂਰੇ ਭਾਰਤ ਵਿੱਚੋਂ 60 ਬੱਚੇ ਜਾਪਾਨ ਜਾ ਰਹੇ ਹਨ। ਪੰਜਾਬ ਵਿਚੋਂ ਜਿਹੜੇ 8 ਬੱਚੇ ਚੁਣੇ ਗਏ ਨੇ ਉਨ੍ਹਾਂ ਵਿਚੋਂ ਬਠਿੰਡਾ ਦੇ ਮੈਰੀਟੋਰੀਅਸ ਸਕੂਲ 10 1 ਨਾਨ ਮੈਡੀਕਲ ਦੀ ਬੱਚੀ ਸਪਨਾ ਦੀ ਸਲੈਕਸ਼ਨ ਵੀ ਹੋਈ ਹੈ। 

    ਸਪਨਾ ਜੋ ਕਿ ਪੰਜਾਬ ਰਾਜਸਥਾਨ ਦੇ ਬਾਰਡਰ ਏਰੀਆ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ, ਜਿਸ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਮੈਟਰਿਕ ਤੱਕ ਸਿੱਖਿਆ ਪ੍ਰਾਪਤ ਕੀਤੀ ਅਤੇ ਚੰਗੇ ਨੰਬਰ ਆਉਣ ਕਰ ‘ਤੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ ਉਸਦਾ ਦਾਖਲ ਹੋਇਆ ਸੀ। 

    ਸਪਨਾ ਦੇ ਨਾਲ ਉਸਦਾ ਵੱਡਾ ਭਾਈ ਵੀ ਇਸੇ ਸਕੂਲ ਵਿੱਚ ਪੜ੍ਹ ਰਿਹਾ ਹੈ। ਹੁਣ ਸਪਨਾ ਚੰਗੇ ਗਿਆਨ ਪਰਦਾਨ ਲਈ ਜਪਾਨ ਜਾਏਗੀ, ਜਿੱਥੇ ਉਹ ਸਾਇੰਸ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀਆਂ ਕਾਲਜ ਅਤੇ ਸਾਇੰਸ ਸਿਟੀ ਵਿੱਚ ਨੋਵਲ ਪੁਰਸਕਾਰ ਵਿਜੇਤਾ ਲੋਕਾਂ ਅਤੇ ਬੱਚਿਆਂ ਨਾਲ ਮਿਲੇਗੀ। 

    ਇਸ ਟੂਰ ਵਿੱਚ ਪੂਰੇ ਭਾਰਤ ਭਰ ਵਿੱਚੋਂ 60 ਬੱਚੇ ਜਾਣਗੇ। ਇਸ ਮੌਕੇ ‘ਤੇ ਸਪਨਾ ਨੇ ਕਿਹਾ, “ਮੈਂ ਇੱਕ ਗਰੀਬ ਕਿਸਾਨ ਪਰਿਵਾਰ ਵਿਚੋਂ ਹਾਂ ਅਤੇ ਨੇੜੇ ਦੇ ਹੀ ਸਰਕਾਰੀ ਸਕੂਲ ਤੋਂ ਦਸਵੀਂ ਕੀਤੀ ਸੀ। ਮੇਰੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਚੰਗੇ ਨੰਬਰ ਰਹੇ ਹਨ। ਹੁਣ ਇੱਥੇ ਵੀ ਮੇਰੀ ਸਲੈਕਸ਼ਨ 98.4% ਤੋਂ ਉੱਪਰ ਨੰਬਰ ਆਉਣ ‘ਤੇ ਹੋਈ ਸੀ। ਮੇਰੇ ਲਈ ਅਤੇ ਮੇਰੇ ਪਰਿਵਾਰ ‘ਤੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਜਪਾਨ ਜਾਵਾਂਗੀ ਜਿਸ ਦਾ ਮੈਂ ਕਦੇ ਸਪਨਾ ਨਹੀਂ ਲਿਆ ਸੀ। ਮੇਰੇ ਪਰਿਵਾਰ ਨੂੰ ਜਦੋਂ ਦਾ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।” 

    ਸਪਨਾ ਨੇ ਅੱਗੇ ਦੱਸਿਆ, “ਸਾਡੇ ਪਿੰਡ ਵਿੱਚੋਂ ਅੱਜ ਤੱਕ ਕੋਈ ਵੀ ਵਿਦੇਸ਼ ਨਹੀਂ ਗਿਆ ਤੇ ਮੈਂ ਪਹਿਲੀ ਬੱਚੀ ਹੋਵਾਂਗੀ ਜੋ ਵਿਦੇਸ਼ ਜਾਵੇਗੀ। ਮੇਰੇ ਕੋਲ ਪਾਸਪੋਰਟ ਨਹੀਂ ਸੀ, ਜੋ ਕਿ ਮੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਅਧਿਆਪਕਾਂ ਨੇ ਮੈਨੂੰ ਬਣਵਾ ਕੇ ਦਿੱਤਾ ਅਤੇ ਉੱਥੇ ਜਾਣ ਵਾਸਤੇ ਕੱਪੜੇ ਅਤੇ ਪੈਸੇ ਦਾ ਵੀ ਪ੍ਰਬੰਧ ਕਰਕੇ ਦਿੱਤਾ ਹੈ। 

    ਸਪਨਾ ਨੇ ਕਿਹਾ ਕਿ ਇਸ ਉਪਰਾਲੇ ਲਈ ਉਹ ਸਾਰੇ ਸਕੂਲ ਸਟਾਫ ਦੀ ਧੰਨਵਾਦੀ ਹੈ। 

    ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਦਾ ਕਹਿਣਾ ਕਿ, “ਇਹ ਸਾਡੇ ਸਕੂਲ ਦੀ ਹੋਣਹਾਰ ਬੱਚੀ ਹੈ। ਪੜ੍ਹਾਈ ਵਿੱਚ ਅਵਲ ਆਉਂਦੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੱਸ ਮੈਰੀਟੋਰੀਅਸ ਸਕੂਲਾਂ ਵਿੱਚੋਂ ਸਾਡੇ ਸਕੂਲ ਦੀ ਬੱਚੀ ਜਪਾਨ ਟੂਰ ਲਈ ਸਲੈਕਟ ਹੋਈ ਹੈ। ਇਹ ਉੱਥੇ ਜਾ ਕੇ ਸਾਇੰਸ ਨਾਲ ਰਿਲੇਟਡ ਚੀਜ਼ਾਂ ਸਿਖੇਗੀ ਅਤੇ ਮਹਾਨ ਵਿਗਿਆਨੀਆਂ ਅਤੇ ਉਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਜਾਏਗੀ, ਜਿੱਥੋਂ ਚੰਗਾ ਗਿਆਨ ਪ੍ਰਾਪਤ ਹੋਵੇਗਾ ਅਤੇ ਇਹ ਸਾਡੇ ਲਈ ਬੜੀ ਵੱਡੀ ਗੱਲ ਹੋਵੇਗੀ।”
    ਇਹ ਵੀ ਪੜ੍ਹੋ: Zaisha Kaur Death: ਜ਼ਾਇਸ਼ਾ ਕੌਰ ਨੇ ਇਸ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਇਸ ਦੁਰਲਭ ਬੀਮਾਰੀ ਨਾਲ ਪੀੜਤ ਸੀ ਜ਼ਾਇਸ਼ਾ

    – With inputs from our correspondent


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.