Saturday, October 19, 2024
More

    Latest Posts

    Winter Gadgets: ਸਰਦੀਆਂ ‘ਚ ਆਪਣੇ ਘਰ ਨੂੰ ਗਰਮ ਰੱਖਣ ਲਈ ਅਪਣਾਉ ਇਹ ਗੈਜੇਟਸ ਮਿਲੇਗਾ ਫ਼ਾਇਦਾ | ਕਾਰੋਬਾਰ | ActionPunjab



    Winter Gadgets for Home: ਜਿਵੇ ਤੁਸੀਂ ਜਾਣਦੇ ਹੋ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਜਿਹੇ ਜੇਕਰ ਤੁਸੀਂ ਨਿੱਘ ਮਹਿਸੂਸ ਕਰਨਾ ਚਾਹੁੰਦੇ ਹੋ? ਇਸ ਦੇ ਲਈ ਤੁਸੀਂ ਕਈ ਤਰ੍ਹਾਂ ਦੇ ਮਹਿੰਗੇ ਉਤਪਾਦ ਜਾਂ ਇਲੈਕਟ੍ਰਾਨਿਕ ਯੰਤਰ ਅਪਣਾਉਂਦੇ ਹੋ? ਤਾਂ ਇਸ ਲਈ ਹੁਣ ਤੁਹਾਨੂੰ ਆਪਣੀ ਜੇਬ ‘ਤੇ ਜ਼ਿਆਦਾ ਬੋਝ ਨਹੀਂ ਪਾਉਣਾ ਪਵੇਗਾ। ਕਿਉਂਕਿ ਅੱਜ ਕਲ ਗੈਜੇਟਸ ਦੀ ਦੁਨੀਆ ਵਿਚ ਕਈ ਤਰ੍ਹਾਂ ਦੇ ਉਤਪਾਦ ਆ ਗਏ ਹਨ ਜੋ ਤੁਹਾਡੇ ਕਮਰੇ ਨੂੰ ਗਰਮ ਕਰਨ ਅਤੇ ਠੰਡ ‘ਚ ਤੁਹਾਨੂੰ ਗਰਮ ਰੱਖਣ ਲਈ ਮਸ਼ਹੂਰ ਹਨ। ਸਰਦੀਆਂ ਵਿੱਚ ਕੁਝ ਗੈਜੇਟਸ ਬਹੁਤ ਫਾਇਦੇਮੰਦ ਹੁੰਦੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਸਰਦੀਆਂ ਵਿੱਚ ਉਪਯੋਗੀ ਗੈਜੇਟਸ ਬਾਰੇ।

    Plugin Heater

    ਤੁਹਾਨੂੰ ਦਸ ਦਈਏ ਕਿ ਪਲੱਗਇਨ ਹੀਟਰ ਇੱਕ ਅਜਿਹਾ ਗੈਜੇਟ ਹੈ, ਜਿਸ ਨੂੰ ਤੁਸੀਂ ਬਿਜਲੀ ਬੋਰਡ ‘ਤੇ ਇੰਸਟਾਲ ਕਰਕੇ ਵਰਤ ਸਕਦੇ ਹੋ। ਇਸ ਤੋਂ ਬਾਅਦ ਇਹ ਕਮਰੇ ਨੂੰ ਗਰਮ ਕਰਨਾ ਸ਼ੁਰੂ ਕਰ ਦੇਵੇਗਾ। ਤੁਸੀਂ ਇਸ ਨੂੰ ਔਨਲਾਈਨ ਜਾਂ ਔਫਲਾਈਨ ਖਰੀਦ ਸਕਦੇ ਹੋ। ਇਹ ਡਿਵਾਈਸ ਪੋਰਟੇਬਲ ਰੂਪ ਵਿੱਚ ਵੀ ਆਉਂਦੀ ਹੈ, ਜਿਸ ਨੂੰ ਤੁਸੀਂ ਚਾਰਜ ਕਰਕੇ ਵੀ ਵਰਤ ਸਕਦੇ ਹੋ।

    Electric Mat

    ਤੁਹਾਨੂੰ ਦੱਸ ਦਈਏ ਕਿ ਸਰਦੀਆਂ ਵਿੱਚ ਇਲੈਕਟ੍ਰਿਕ ਮੈਟ ਤੁਹਾਡੇ ਲਈ ਇੱਕ ਉਪਯੋਗੀ ਯੰਤਰ ਹੋ ਸਕਦਾ ਹੈ। ਕਿਉਂਕਿ ਤੁਸੀਂ ਇਸ ਨੂੰ ਬਿਸਤਰੇ ‘ਤੇ ਰੱਖ ਸਕਦੇ ਹੋ ਜੋ ਪਲੱਗ ਇਨ ਕਰਨ ਤੋਂ ਬਾਅਦ ਤੁਹਾਨੂੰ ਗਰਮ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਅਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਲੋਅ, ਮੀਡੀਅਮ ਅਤੇ ਹਾਈ ਮੋਡ ਦਾ ਵਿਕਲਪ ਹੈ, ਜਿਸ ਨੂੰ ਤੁਸੀਂ ਆਪਣੀ ਮਰਜ਼ੀ ਅਨੁਸਾਰ ਸੈੱਟ ਕਰ ਸਕਦੇ ਹੋ। ਆਮ ਤੌਰ ‘ਤੇ, ਬਹੁਤ ਜ਼ਿਆਦਾ ਠੰਡ ਦੇ ਦੌਰਾਨ, ਤੁਸੀਂ ਇਸ ਨੂੰ ਬੈੱਡਸ਼ੀਟ ਵਜੋਂ ਵੀ ਵਰਤ ਸਕਦੇ ਹੋ।

    Lint Remover

    ਸਰਦੀਆਂ ਵਿੱਚ, ਅਸੀਂ ਅਕਸਰ ਸਭ ਤੋਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਾਂ ਜਦੋਂ ਸਾਡੇ ਗਰਮ ਕੱਪੜਿਆਂ ‘ਤੇ ਵਾਲ ਦਿਖਾਈ ਦਿੰਦੇ ਹਨ। ਅਜਿਹੇ ‘ਚ ਨਵੇਂ ਕੱਪੜੇ ਵੀ ਜਲਦੀ ਪੁਰਾਣੇ ਲੱਗਣ ਲੱਗਦੇ ਹਨ। ਇਸ ਲਈ ਅਸੀਂ ਤੁਹਾਡੇ ਲਈ ਇੱਕ ਲਿੰਟ ਰਿਮੂਵਰ ਗੈਜੇਟ ਲੈ ਕੇ ਆਏ ਹਾਂ, ਜਿਸ ਨੂੰ ਤੁਸੀਂ ਔਨਲਾਈਨ ਜਾਂ ਔਫਲਾਈਨ ਖਰੀਦ ਸਕਦੇ ਹੋ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਕੱਪੜਿਆਂ ਦੇ ਵਾਲਾ ਨੂੰ ਮਿੰਟਾਂ ‘ਚ ਹਟਾ ਸਕਦੇ ਹੋ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.