Friday, October 18, 2024
More

    Latest Posts

    ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ | ਦੇਸ਼ | ActionPunjab



    Mohan Yadav: ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਦੇ ਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਮੋਹਨ ਯਾਦਵ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਵਿੱਚ 3 ਦਸੰਬਰ ਨੂੰ ਚੋਣ ਨਤੀਜੇ ਐਲਾਨੇ ਗਏ ਸਨ ਅਤੇ ਅੱਠ ਦਿਨਾਂ ਬਾਅਦ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦਾ ਨਾਂ ਫਾਈਨਲ ਕਰ ਦਿੱਤਾ ਸੀ। ਯਾਦਵ ਜੁਲਾਈ 2020 ਤੋਂ 2023 ਤੱਕ ਸਿੱਖਿਆ ਮੰਤਰੀ ਸਨ ਅਤੇ 2013 ਤੋਂ ਲਗਾਤਾਰ ਵਿਧਾਇਕ ਰਹੇ ਹਨ।

    ਦੌੜ ਵਿੱਚ ਕਈ ਨਾਮ ਸਨ

    ਐਮਪੀ ਸੀਐਮ ਦੇ ਅਹੁਦੇ ਦੀ ਦੌੜ ਵਿੱਚ ਕਈ ਵੱਡੇ ਨਾਮ ਸ਼ਾਮਲ ਸਨ। ਜਿਸ ਵਿੱਚ ਪ੍ਰਹਿਲਾਦ ਪਟੇਲ, ਨਰਿੰਦਰ ਸਿੰਘ ਤੋਮਰ, ਵੀਡੀ ਸ਼ਰਮਾ, ਜੋਤੀਰਾਦਿਤਿਆ ਸਿੰਧੀਆ, ਕੈਲਾਸ਼ ਵਿਜੇਵਰਗੀਆ ਵਰਗੇ ਕਈ ਨਾਮ ਸ਼ਾਮਲ ਸਨ। ਜਿਸ ਵਿੱਚ ਕੇਂਦਰੀ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਮੋਹਨ ਯਾਦਵ ਨੂੰ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਹੈ।

    ਮੋਹਨ ਯਾਦਵ ਉਜੈਨ ਦੀ ਦੱਖਣੀ ਸੀਟ ਤੋਂ ਜਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਮੋਹਨ ਯਾਦਵ ਉੱਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤ ਕੇ ਉਜੈਨ ਦੱਖਣੀ ਸੀਟ ‘ਤੇ ਕਬਜ਼ਾ ਕੀਤਾ ਹੈ। ਉਹ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਹਨ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.