ਨਾਭਾ( ਸੁਖਚੈਨ ਸਿੰਘ), 12 ਦਸੰਬਰ 2023
ਨਾਭੇ ਹਲਕੇ ਵਿੱਚ ਪਹਿਲੀ ਧੁੰਦ ਦੇ ਨਾਲ ਹਰ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਸੰਘਣੀ ਧੁੰਦ ਦੇ ਨਾਲ ਜਿੱਥੇ ਬੱਸਾਂ ਲੇਟ ਹੋ ਰਹੀਆਂ ਹਨ ਉਥੇ ਹੀ ਦੋਧੀ ਤੋਂ ਇਲਾਵਾ ਸਬਜੀ ਵਕਰੇਤਾ ਵੀ ਪਰੇਸ਼ਾਨ ਹਨ। ਕਿਉਂਕਿ ਧੁੰਦ ਦੇ ਨਾਲ ਜਿੱਥੇ ਬੱਸਾਂ ਲੇਟ ਹੋ ਰਹੀਆਂ ਹਨ ਅਤੇ ਲੋਕ ਬੱਸ ਦੀ ਉਡੀਕ ਵਿੱਚ ਆਪਣੇ ਕੰਮ ਕਾਰ ਤੇ ਲੇਟ ਪਹੁੰਚ ਰਹੇ ਹਨ। ਉਥੇ ਦੋਧੀ ਵੀ ਘਰ ਤੋਂ ਆਉਂਦੇ ਸਮੇਂ ਬਹੁਤ ਲੇਟ ਆ ਰਹੇ ਹਨ ਕਿਉਂਕਿ ਧੁੰਦ ਵਿੱਚ ਜਿੱਥੇ ਸੜਕ ਐਕਸੀਡੈਂਟ ਹੋਣ ਦਾ ਡਰ ਵਧ ਜਾਂਦਾ ਹੈ ਉਥੇ ਹੀ ਲੋਕ ਚਾਹ ਪੀਣ ਤੋਂ ਵੀ ਦੁੱਧ ਦੀ ਉਡੀਕ ਵਿੱਚ ਰਹਿੰਦੇ ਹਨ ਕਿ ਦੋਦੀ ਕਦੋਂ ਆਵੇਗਾ ਅਤੇ ਕਦੋਂ ਉਹ ਚਾਹ ਬਣ। ਕਈ ਥਾਵਾਂ ਤੇ ਲੋਕ ਅੱਗ ਸੇਕਦੇ ਵੀ ਨਜ਼ਰ ਆਏ।
ਇਸ ਮੌਕੇ ਤੇ ਸਬਜੀ ਦੀ ਦੁਕਾਨ ਵਾਲੇ ਵਿਅਕਤੀ ਅਤੇ ਬੱਸ ਦੀ ਉਡੀਕ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਨਾਭੇ ਵਿੱਚ ਪਹਿਲੀ ਧੁੰਦ ਨੇ ਵਾਹਨਾ ਦੀਆ ਬਰੇਕਾ ਲਗਾ ਦਿੱਤੀਆਂ ਹਨ। ਕਿਉਂਕਿ ਧੁੰਦ ਦੇ ਨਾਲ ਸੜਕ ਹਾਦਸਿਆਂ ਵਿੱਚ ਹੋਣ ਦਾ ਖਾਦਸਾ ਪੈਦਾ ਹੋ ਜਾਂਦਾ। ਅੱਜ ਸਬਜ਼ੀ ਦੀ ਦੁਕਾਨ ਤੇ ਸਬਜ਼ੀ ਵੀ ਲੇਟ ਆਵੇਗੀ ਕਿਉਂਕਿ ਧੁੰਦ ਦੇ ਨਾਲ ਅੱਜ ਸਭ ਕੁਝ ਲੇਟ ਹੋ ਗਿਆ ਹੈ।
ਇਸ ਮੌਕੇ ਤੇ ਦੋਧੀਆਂ ਅਤੇ ਅੱਗ ਸੇਕ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਅੱਜ ਪਹਿਲੀ ਧੁੰਦ ਦੇ ਨਾਲ ਪੂਰੀ ਠਾਰੀ ਹੋ ਗਈ ਅਤੇ ਠੰਡ ਵੀ ਵਧ ਗਈ ਹੈ ਅਤੇ ਦੂਜੇ ਪਾਸੇ ਦੋਧੀ ਨੇ ਕਿਹਾ ਕਿ ਅਸੀਂ ਸਵੇਰੇ ਛੇਤੀ ਆ ਜਾਂਦੇ ਸੀ ਅੱਜ ਅਸੀਂ ਪੌਣਾ ਘੰਟਾ ਦੁੱਧ ਤੋਂ ਲਿਆਉਣ ਤੋਂ ਲੇਟ ਹਾਂ। ਕਿਉਂਕਿ ਧੁੰਦ ਵਿੱਚ ਕੁਝ ਵੀ ਦੁਹਾਈ ਨਹੀਂ ਦੇ ਰਿਹਾ।