Saturday, September 21, 2024
More

    Latest Posts

    Lalit Mohan Jha Arrested: ਕੌਣ ਹੈ ਲਲਿਤ ਝਾਅ? ਜਿਸਨੇ ਸੰਸਦ ਦੀ ਸੁਰੱਖਿਆ ’ਚ ਸੇਂਧ ਦੀ ਰਚੀ ਸੀ ਸਾਜ਼ਿਸ਼ | ਮੁੱਖ ਖਬਰਾਂ | ActionPunjab



     Lalit Mohan Jha Arrested: ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਮਾਸਟਰਮਾਈਂਡ ਲਲਿਤ ਝਾਅ ਨੇ ਵੀਰਵਾਰ ਰਾਤ ਨੂੰ ਦਿੱਲੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਇਹ ਜਾਣਕਾਰੀ ਦਿੱਲੀ ਪੁਲਿਸ ਨੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਲਲਿਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

    ਦੱਸ ਦਈਏ ਕਿ ਘਟਨਾ ਦੇ ਬਾਅਦ ਤੋਂ ਲਲਿਤ ਫਰਾਰ ਸੀ। ਲਲਿਤ ਇਸ ਵਾਰਦਾਤ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸ ਦੀ ਭਾਲ ਲਈ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਸੀ। 

    ਪੁਲਿਸ ਨੇ ਇਸ ਤੋਂ ਪਹਿਲਾਂ ਸੰਸਦ ਸੁਰੱਖਿਆ ਉਲੰਘਣਾ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਲਲਿਤ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਸੀ। ਪਹਿਲਾਂ ਖ਼ਬਰ ਆਈ ਸੀ ਕਿ ਉਹ ਰਾਜਸਥਾਨ ਵਿੱਚ ਕਿਤੇ ਲੁਕਿਆ ਹੋਇਆ ਹੈ ਪਰ ਉਸ ਨੇ ਆਪਣੇ ਹੀ ਥਾਣੇ ਪਹੁੰਚ ਕੇ ਆਪਣੇ ਆਪ ਨੂੰ ਪੁਲੀਸ ਹਵਾਲੇ ਕਰ ਦਿੱਤਾ।

    ਕੌਣ ਹੈ ਲਲਿਤ ਝਾਅ ? 

    ਲਲਿਤ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਕੋਲਕਾਤਾ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਸੀ। ਸਾਰੇ ਦੋਸ਼ੀਆਂ ‘ਤੇ ਅੱਤਵਾਦ ਵਿਰੋਧੀ ਕਾਨੂੰਨ ਯੂਏਪੀਏ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਲਲਿਤ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਸੀ। ਉਸ ਨੇ ਕਥਿਤ ਤੌਰ ‘ਤੇ ਸੰਸਦ ਦੇ ਬਾਹਰ ਹੰਗਾਮੇ ਦਾ ਵੀਡੀਓ ਸ਼ੂਟ ਕੀਤਾ ਅਤੇ ਇੱਕ ਐਨਜੀਓ ਨੂੰ ਸੌਂਪ ਦਿੱਤਾ।

    ਐਨਜੀਓ ਨਾਲ ਕੁਨੈਕਸ਼ਨ 

    ਕੁਝ ਰਿਪੋਰਟਾਂ ਇਹ ਦਾਅਵਾ ਕਰ ਰਹੀਆਂ ਹਨ ਕਿ ਐਨਜੀਓ ਨੀਲਕਸ਼ ਐਚ ਦੁਆਰਾ ਚਲਾਇਆ ਜਾਂਦਾ ਹੈ। ਲਲਿਤ ਇਸ ਐਨਜੀਓ ਦੇ ਜਨਰਲ ਸਕੱਤਰ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਵੀਡੀਓ ਇਹ ਯਕੀਨੀ ਬਣਾਉਣ ਲਈ ਭੇਜਿਆ ਹੈ ਕਿ ਉਹ ਸੁਰੱਖਿਅਤ ਹਨ।

    ਇਹ ਵੀ ਪੜ੍ਹੋ: ਮਹਿਲਾ ਜੱਜ ਨੇ ਸਵੈਇੱਛਤ ਮੌਤ ਦੀ ਕੀਤੀ ਮੰਗ, ਕਿਹਾ – ‘ਰਾਤ ਨੂੰ ਮਿਲਣ ਲਈ ਬੁਲਾਉਂਦੇ ਜ਼ਿਲ੍ਹਾ ਜੱਜ’

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.