Saturday, September 21, 2024
More

    Latest Posts

    Chandigarh Bar Association Elections: ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਵੋਟਿੰਗ ਜਾਰੀ, ਪਹਿਲੀ ਵਾਰ EVM ਜ਼ਰੀਏ ਹੋ ਰਹੀ ਵੋਟਿੰਗ | ਮੁੱਖ ਖਬਰਾਂ | Action Punjab

    Chandigarh Bar Association Elections: ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਇਹ ਚੋਣਾਂ ਪਹਿਲੀ ਵਾਰ ਈਵੀਐਮ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 6 ਅਹੁਦਿਆਂ ਲਈ ਕੁੱਲ 17 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ ਦੋ ਪੁਰਸ਼ ਅਤੇ ਦੋ ਮਹਿਲਾ ਵਕੀਲਾਂ ਨੇ ਚੀਫ਼ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।

    ਦੱਸ ਦਈਏ ਕਿ ਬਾਰ ਐਸੋਸੀਏਸ਼ਨ ਦੀ ਚੋਣ ’ਚ 4 ਹਜ਼ਾਰ 240 ਵਕੀਲ ਵੋਟ ਪਾਉਣਗੇ। ਐਗਜ਼ੀਕਿਊਟਿਵ ਕਮੇਟੀ ਲਈ ਸਵੇਰੇ 9 ਵਜੇ ਤੋਂ ਵੋਟਿੰਗ ਕੀਤੀ ਜਾ ਰਹੀ ਹੈ। ਜੋ ਕਿ ਸ਼ਾਮ 4:00 ਵਜੇ ਤੱਕ ਜਾਰੀ ਰਹੇਗਾ। ਵੋਟਿੰਗ ਲਈ 45 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਜਦਕਿ ਪੰਜ ਮਸ਼ੀਨਾਂ ਨੂੰ ਸਟੈਂਡਬਾਏ ਰੱਖਿਆ ਜਾਵੇਗਾ।

    ਈਵੀਐਮ ਦੀ ਵਰਤੋਂ ਕਰਕੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਇੱਕ ਘੰਟੇ ਬਾਅਦ ਕਿਸੇ ਵੀ ਸਮੇਂ ਨਤੀਜੇ ਆ ਸਕਦੇ ਹਨ। ਪਹਿਲੀ ਵਾਰ ਇਹ ਚੋਣਾਂ ਈਵੀਐਮ ਰਾਹੀਂ ਕਰਵਾਈਆਂ ਜਾ ਰਹੀਆਂ ਹਨ, ਹਰਿਆਣਾ ਤੋਂ ਈਵੀਐਮ ਭੇਜੀਆਂ ਗਈਆਂ ਹਨ।

    ਇਹ ਵੀ ਪੜ੍ਹੋ: Bathinda School Close: ਬਠਿੰਡਾ ’ਚ ਸੀਐੱਮ ਮਾਨ ਦੀ ਰੈਲੀ ਕਾਰਨ 6 ਸਕੂਲ ਬੰਦ, ਸਕੂਲਾਂ ’ਚ ਠਹਿਰਾਈ ਜਾਵੇਗੀ ਸਕਿਓਰਿਟੀ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.