Saturday, September 21, 2024
More

    Latest Posts

    ਮੁੰਬਈ ਇੰਡੀਅਨਜ਼ ਨੇ ਗੁਆਏ ਲੱਖਾਂ ਪ੍ਰਸ਼ੰਸਕ, ਸੋਸ਼ਲ ਮੀਡੀਆ ‘ਤੇ ‘ਅਨਫਾਲੋ’ ਕਰ ਰਿਹਾ ਟ੍ਰੇਂਡ/Rohit Sharmas lakhs of fans unfollowed Mumbai Indians after Hardik Pandya new captain | ਖੇਡ ਸੰਸਾਰ | ActionPunjab


    ਨਵੀਂ ਦਿੱਲੀ: ਮੁੰਬਈ ਇੰਡੀਅਨਜ਼ ਨੇ ਆਈਪੀਐਲ ਦੇ ਨਵੇਂ ਸੀਜ਼ਨ 2024 ਲਈ ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਪਾਂਡਿਆ ਨੂੰ ਟੀਮ ਦਾ ਨਵਾਂ ਕਪਤਾਨ ਬਣਾ ਕੇ ਵੱਡੀ ਜਿ਼ੰਮੇਵਾਰੀ ਸੌਂਪੀ ਹੈ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਦਾ 10 ਸਾਲ ਦਾ ਕਪਤਾਨੀ ਸਫਰ ਵੀ ਖਤਮ ਹੋ ਗਿਆ। ਇਸ ਫੈਸਲੇ ਤੋਂ ਬਾਅਦ ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ ‘ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

    ਲੱਖਾਂ ਲੋਕਾਂ ਨੇ ਮੁੰਬਈ ਇੰਡੀਅਨਜ਼ ਨੂੰ ਕੀਤਾ ਅਲਫਾਲੋ

    ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਮੁੰਬਈ ਇੰਡੀਅਨਜ਼ ਦੇ ਪੇਜ਼ ਨੂੰ ਅਨਫਾਲੋ ਦਾ ਟ੍ਰੇ਼ਂਡ ਕਰ ਰਿਹਾ ਹੈ। ਆਪਣੇ ਪਸੰਦੀਦਾ ਕਪਤਾਨ ਦੇ ਹੱਕ ‘ਚ ਸਮਰਥਨ ਤਹਿਤ ਇਸ ਲੜੀ ਵਿੱਚ ਹੁਣ ਤੱਕ ਪੇਜ਼ ਨੂੰ ਲੱਖਾਂ ਲੋਕਾਂ ਵੱਲੋਂ ਅਨਫਾਲੋਅ ਕੀਤਾ ਗਿਆ ਹੈ। ਇਕੱਲੇ ਇੰਸਟਾਗ੍ਰਾਮ ‘ਤੇ ਹੀ ਇੱਕ ਘੰਟੇ ‘ਚ 4 ਲੱਖ ਪ੍ਰਸ਼ੰਸਕ ਮੁੰਬਈ ਇੰਡੀਅਨਜ਼ ਨੇ ਗੁਆ ਦਿੱਤੇ।

    ਦੱਸ ਦੇਈਏ ਕਿ ਰੋਹਿਤ ਸ਼ਰਮਾ 3 ਸਾਲ ਡੈਕਨ ਚਾਰਜ਼ਸ ਲਈ ਖੇਡਣ ਤੋਂ ਬਾਅਦ ਮੁੰਬਈ ਇੰਡੀਅਨਜ਼ ‘ਚ ਸ਼ਾਮਲ ਹੋਇਆ ਸੀ ਅਤੇ ਉਸ ਸਮੇਂ ਤੋਂ ਉਹ ਮੁੰਬਈ ਦਾ ਅਨਿੱਖੜਵਾਂ ਅੰਗ ਰਿਹਾ। ਰੋਹਿਤ ਨੂੰ ਸਚਿਨ ਤੇਂਦੁਲਕਰ ਦੇ ਕਪਤਾਨੀ ਛੱਡਣ ਤੋਂ ਬਾਅਦ 2013 ‘ਚ ਕਪਤਾਨ ਬਣਾਇਆ ਗਿਆ, ਜਿਸ ਪਿੱਛੋਂ ਉਸ ਦੀ ਅਗਵਾਈ ਹੇਠ ਟੀਮ 5 ਵਾਰ ਚੈਂਪੀਅਨ ਬਣੀ।

    ਪ੍ਰਸ਼ੰਸਕਾਂ ਦੇ ਟਵੀਟ ਹੋਏ ਵਾਇਰਲ

    ਰੋਹਿਤ ਦੀ ਥਾਂ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਏ ਜਾਣ ਪਿੱਛੋਂ ਪ੍ਰਸ਼ੰਸਕਾਂ ਦੇ ਵੱਖੋ-ਵੱਖਰੇ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ

    ਇਕ ਪ੍ਰਸ਼ੰਸਕ ਨੇ ਲਿਖਿਆ, ‘ਰੋਹਿਤ ਸ਼ਰਮਾ ਨੇ ਆਪਣੀ ਫ੍ਰੈਂਚਾਈਜ਼ੀ ਲਈ ਸਭ ਕੁਝ ਕੀਤਾ ਹੈ ਪਰ ਉਨ੍ਹਾਂ ਮੁੰਬਈ ਇੰਡੀਅਨਜ਼ ਨੇ ਦਿਲ ਤੋੜ ਦਿੱਤਾ।’

    ਇੱਕ ਹੋਰ ਨੇ ਇੱਕ ਕੈਪਸ਼ਨ ਵਿੱਚ ਲਿਖਿਆ, “ਬਸ ਅਨਫਾਲੋਡ, ਤੁਹਾਡੇ ਤੋਂ ਵੀ ਇਹੀ ਉਮੀਦ ਹੈ।”

    ਮੁੰਬਈ ਇੰਡੀਅਨਜ਼ ਵੱਲੋਂ ਜੈਵਰਧਨੇ ਨੇ ਦਿੱਤਾ ਜਵਾਬ

    ਇਨ੍ਹਾਂ ਪ੍ਰਤੀਕਿਰਿਆਵਾਂ ‘ਤੇ ਮੁੰਬਈ ਇੰਡੀਅਨਜ਼ ਦੇ ਗਲੋਬਲ ਹੈਡ ਮਹੇਲਾ ਜੈਵਰਧਨੇ ਨੇ ਕਿਹਾ ਹੈ ਕਿ ਇਹ ਚੀਜ਼ਾਂ ਖੇਡ ਦਾ ਹਿੱਸਾ ਹਨ ਅਤੇ ਭਵਿੱਖੀ ਯੋਜਨਾਵਾਂ ਨੂੰ ਲੈ ਕੇ ਫੈਸਲਾ ਕੀਤਾ ਗਿਆ ਹੈ। ਜੈਵਰਧਨੇ ਨੇ ਕਿਹਾ ਕਿ ਅਸੀਂ ਰੋਹਿਤ ਸ਼ਰਮਾ ਦੀ ਬੇਮਿਸਾਲ ਅਗਵਾਈ ਲਈ ਧੰਨਵਾਦ ਕਰਦੇ ਹਾਂ; 2013 ਤੋਂ ਮੁੰਬਈ ਇੰਡੀਅਨਜ਼ ਦੇ ਕਪਤਾਨ ਵਜੋਂ ਉਨ੍ਹਾਂ ਦਾ ਕਾਰਜਕਾਲ ਅਸਾਧਾਰਣ ਤੋਂ ਘੱਟ ਨਹੀਂ ਰਿਹਾ। ਉਸ ਦੀ ਅਗਵਾਈ ਨੇ ਨਾ ਸਿਰਫ ਟੀਮ ਨੂੰ ਬੇਮਿਸਾਲ ਸਫਲਤਾ ਦਿਵਾਈ ਹੈ ਬਲਕਿ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਕਪਤਾਨਾਂ ਵਿੱਚੋਂ ਇੱਕ ਵਜੋਂ ਆਪਣੀ ਜਗ੍ਹਾ ਪੱਕੀ ਕੀਤੀ ਹੈ।ਹੁਣ ਅਸੀਂ ਮੁੰਬਈ ਇੰਡੀਅਨਜ਼ ਨੂੰ ਹੋਰ ਮਜ਼ਬੂਤ ਕਰਨ ਲਈ ਮੈਦਾਨ ਦੇ ਅੰਦਰ ਅਤੇ ਬਾਹਰ ਰੋਹਿਤ ਦੇ ਦੇ ਮਾਰਗਦਰਸ਼ਨ ਅਤੇ ਤਜ਼ਰਬੇ ਦੀ ਉਡੀਕ ਕਰਾਂਗੇ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.