Saturday, September 21, 2024
More

    Latest Posts

    PSPCL Compensation: ਪੰਜਾਬ ’ਚ ਹੁਣ ਕਰੰਟ ਲੱਗਣ ਕਾਰਨ ਮੌਤ ਹੋਣ ’ਤੇ ਮਿਲੇਗਾ ਲੱਖਾਂ ਦਾ ਮੁਆਵਜਾ, ਜਾਣੋ ਇਸ ਸਬੰਧੀ ਪੂਰੀ ਜਾਣਕਾਰੀ | ਮੁੱਖ ਖਬਰਾਂ | Action Punjab

    PSPCL Compensation Policy: ਪੰਜਾਬ ’ਚ ਹੁਣ ਬਿਜਲੀ ਦਾ ਕਰੰਟ ਲੱਗ ਕੇ ਮੌਤ ਹੋਣ ਦੇ ਮਾਮਲੇ ’ਚ ਮੁਆਵਜ਼ਾ ਤੈਅ ਕੀਤਾ ਗਿਆ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਸ ਮਸਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਹਾਈਕੋਰਟ ਦੀ ਝਾੜ ਮਗਰੋਂ ਪੰਜਾਬ ਸਰਕਾਰ ਨੇ ਨੀਤੀ ਬਣਾਈ ਹੈ। 

    ਪੀਐਸਪੀਸੀਐਲ ਨੇ ਹਾਈਕੋਰਟ ਨੂੰ ਦੱਸਿਆ ਕਿ ਪਾਲਿਸੀ ਦੇ ਤਹਿਤ ਵੱਖ-ਵੱਖ ਕੈਟੇਗਰੀ ਬਣਾਈ ਗਈ ਹੈ। ਜੇਕਰ ਉਨ੍ਹਾਂ ਨੇ ਕਿਸੇ ਵੀ ਕਰਮੀ ਦੀ ਕਰੰਟ ਲੱਗਣ ਕਾਰਨ ਮੌਤ ਹੁੰਦੀ ਹੈ ਤਾਂ ਸੇਵਾ ਨਿਯਮਾਂ ਦੇ ਤਹਿਤ ਜੋ ਵੀ ਸੁਵਿਧਾਵਾਂ ਦਿੱਤੇ ਜਾਂਦੇ ਹਨ ਤੋਂ ਇਲਾਵਾ ਇਸ ਪਾਲਿਸੀ ਦੇ ਤਹਿਤ ਵੀ 1 ਤੋਂ ਲੈ ਕੇ 10 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਜਾਵੇਗਾ।  

    ਉੱਥੇ ਹੀ ਜੇਕਰ ਆਮ ਨਾਗਰਿਕ ਦੀ ਕਰੰਟ ਲੱਗਣ ਕਾਰਨ ਮੌਤ ਹੁੰਦੀ ਹੈ ਤਾਂ ਉਸ ’ਚ ਵੀ 1 ਤੋਂ ਲੈ ਕੇ 10 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਗਿਆ ਹੈ। ਨਾਲ ਹੀ ਵਰਕਮੈਨ ਕੰਪਨਸੇਸ਼ਨ ਐਕਟ ਦੇ ਤਹਿਤ ਇਸ ਨੂੰ ਤੈਅ ਕੀਤਾ ਜਾ ਸਕਦਾ ਹੈ। ਪਾਲਿਸੀ ਦੇ ਤਹਿਤ ਮੁਆਵਜ਼ੇ ਦੀ ਇਹ ਰਾਸ਼ੀ 30 ਦਿਨਾਂ ’ਚ ਜਾਰੀ ਕੀਤੇ ਜਾਣ ਦੀ ਗੱਲ ਆਖੀ ਗਈ ਹੈ। 

    ਇਹ ਵੀ ਪੜ੍ਹੋ: Mohali Encounter: ਮੁਹਾਲੀ ਦੇ ਪਿੰਡ ਸਨੇਟਾ ਨੇੜੇ ਪੁਲਿਸ ਦੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, 2 ਗੈਂਗਸਟਰਾਂ ਨੂੰ ਲੱਗੀਆਂ ਗੋਲੀਆਂ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.