Sunday, October 20, 2024
More

    Latest Posts

    IPL ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਪੈਟ ਕਮਿੰਸ, ਜਾਣੋ ਕੌਣ ਹੈ ਇਹ ਦਿੱਗਜ਼/ Pat Cummins became most expensive player in history of IPL with bid of Rs 20 crore 50 lakh | ਖੇਡ ਸੰਸਾਰ | ActionPunjab


    Most Expensive Player of IPL Pat Cummins: ਆਈਪੀਐਲ ਸੀਜ਼ਨ 2024 ‘ਚ ਆਸਟ੍ਰੇਲੀਆਈ ਖਿਡਾਰੀ ਪੈਟ ਕਮਿੰਸ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਨੂੰ 20.5 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਕਮਿੰਸ ਨੂੰ ਫ੍ਰੈਂਚਾਈਜ਼ੀ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਇਸ ਖਰੀਦਦਾਰੀ ਨਾਲ ਪੈਟ ਕਮਿੰਸ, ਆਈਪੀਐਲ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਕਮਿੰਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

    ਪੈਟ ਕਮਿੰਸ ਨੇ ਸੈਮ ਕਰਨ ਨੂੰ ਛੱਡਿਆ ਪਿਛੇ
    ਪੈਟ ਕਮਿੰਸ ਨੇ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ ਵਿੱਚ ਸੈਮ ਕਰਨ ਨੂੰ ਵੀ ਪਿਛੇ ਛੱਡ ਦਿੱਤਾ ਹੈ। ਕਮਿੰਸ ਤੋਂ ਅੱਗੇ ਸਿਰਫ਼ ਉਨ੍ਹਾਂ ਦੇ ਸਾਥੀ ਮਿਚੇਲ ਸਟਾਰਕ ਹਨ, ਜਿਸ ਨੂੰ 24.75 ਕਰੋੜ ਰੁਪਏ ਵਿੱਚ ਕੇ.ਕੇ. ਆਰ ਨੇ ਖਰੀਦਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਈ ਵੀ ਖਿਡਾਰੀ 20 ਕਰੋੜ ਰੁਪਏ ਦੇ ਅੰਕੜੇ ਨੂੰ ਨਹੀਂ ਛੋਹ ਸਕਿਆ ਹੈ। ਪਿਛਲੇ ਸਾਲ ਇੰਗਲੈਂਡ ਨੂੰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਵਾਲਾ ਨੌਜਵਾਨ ਆਲਰਾਊਂਡਰ ਸੈਮ ਕਰਨ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸੀ। ਉਸ ਨੂੰ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਵਿੱਚ ਖਰੀਦਿਆ ਸੀ।


    ਕੌਣ ਹੈ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਕਮਿੰਸ

    ਪੈਟ ਕਮਿੰਸ ਆਸਟ੍ਰੇਲੀਆ ਦਾ ਦਿੱਗਜ਼ ਖਿਡਾਰੀ ਅਤੇ ਟੀਮ ਦਾ ਕਪਤਾਨ ਹੈ। ਉਹ ਆਸਟ੍ਰੇਲੀਆ ਟੀਮ ਦਾ ਟਾਪ ਤੇਜ਼ ਗੇਂਦਬਾਜ ਹੈ, ਜੋ ਕਿ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵਿੱਚ ਵੀ ਮੁਹਾਰਤ ਰੱਖਦਾ ਹੈ। ਆਈਪੀਐਲ ਦੇ 42 ਮੈਚਾਂ ਵਿੱਚ ਉਸ ਨੇ 8.54 ਦੀ ਔਸਤ ਦਰ ਨਾਲ 45 ਵਿਕਟਾਂ ਦੇ ਨਾਲ-ਨਾਲ 359 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਕਮਿੰਸ ਦੇ ਨਾਂਅ 14 ਗੇਂਦਾਂ ‘ਚ ਅਰਧ ਸੈਂਕੜਾ ਵੀ ਹੈ, ਜੋ ਉਸ ਨੇ 2022 ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ KKR ਲਈ ਲਗਾਇਆ। ਇਹ IPL ਵਿੱਚ ਸਾਂਝਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।

    ਪੈਟ ਕਮਿੰਸ ਦੀਆਂ ਵੱਡੀਆਂ ਪ੍ਰਾਪਤੀਆਂ

    ਕਮਿੰਸ ਨੇ ਜੂਨ ਵਿੱਚ ਆਸਟਰੇਲੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਦੀ ਅਗਵਾਈ ਕੀਤੀ, ਇਸ ਤੋਂ ਬਾਅਦ ਇੰਗਲੈਂਡ ਵਿੱਚ ਏਸ਼ੇਜ਼ ਨੂੰ ਬਰਕਰਾਰ ਰੱਖਿਆ ਅਤੇ ਫਿਰ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਲਈ ਭਾਰਤ ਨੂੰ ਘਰ ਵਿੱਚ ਹਰਾਇਆ।

    ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਬਿਆਨ ਨਾਲ ਵੀ ਬਣੇ ਸੀ ਸੁਰਖੀਆਂ

    ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਆਪਣੇ ਬਿਆਨਾਂ ਕਾਰਨ ਵੀ ਸੁਰਖੀਆਂ ‘ਚ ਰਹਿੰਦੇ ਹਨ। ਭਾਰਤ ਵਿੱਚ ਇਸ ਸਾਲ ਹੋਏ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਵੀ ਉਹ ਆਪਣੇ ਬਿਆਨ ਕਾਰਨ ਸੁਰਖੀਆਂ ਬਣੇ ਸਨ। ਭਾਰਤ ਨਾਲ ਫਾਈਨਲ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿੱਚ ਘਰੇਲੂ ਟੀਮ ਨੂੰ ਸਮਰਥਨ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਵਿਰੋਧੀ ਟੀਮ ਹੋਣ ਦੇ ਨਾਤੇ, ਸ਼ਾਇਦ ਤੁਹਾਡੀ ਖੇਡ ਨਾਲ ਸਟੇਡੀਅਮ ਵਿੱਚ ਸੰਨਾਟਾ ਪੈਦਾ ਕਰਨ ਤੋਂ ਵੱਧ ਸੁਹਾਵਣਾ ਅਤੇ ਸੰਤੋਸ਼ਜਨਕ ਹੋਰ ਕੁਝ ਨਹੀਂ ਹੋ ਸਕਦਾ। ਇਹ ਸਾਡਾ ਟੀਚਾ ਬਣਨ ਜਾ ਰਿਹਾ ਹੈ।

    ਪਹਿਲਾਂ ਦਿੱਲੀ ਕੈਪੀਟਲ ਤੇ ਕੋਲਕਾਤਾ ਦਾ ਵੀ ਸੀ ਹਿੱਸਾ

    ਤੇਜ਼ ਗੇਂਦਬਾਜ਼ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਰਹਿ ਚੁੱਕੇ ਹਨ। ਕੇਕੇਆਰ ਨੇ ਉਸ ਨੂੰ 2020 ਦੀ ਨਿਲਾਮੀ ਵਿੱਚ 15.5 ਕਰੋੜ ਰੁਪਏ ਦੀ ਰਿਕਾਰਡ ਰਕਮ ਲਈ ਸਾਈਨ ਕੀਤਾ ਸੀ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.