Friday, October 18, 2024
More

    Latest Posts

    ਪੰਜਾਬ ਕਿੰਗਜ਼ ਦੀ ਮਾਲਕਣ ਪ੍ਰੀਟੀ ਜ਼ਿੰਟਾ ਨਿਲਾਮੀ ਦੌਰਾਨ ਉਲਝੀ, ਜ਼ਬਰਦਸਤੀ ਖਰੀਦਣਾ ਪਿਆ ਇਹ ਖਿਡਾਰੀ, ਦੇਖੋ ਵੀਡੀਓ | ActionPunjab


    Preity Zinta Mistake: ਆਈਪੀਐਲ 2024 ਦੀ ਮਿੰਨੀ ਨਿਲਾਮੀ ਵਿੱਚ ਇੱਕ ਵੱਡੀ ਗੜਬੜ ਦੇਖਣ ਨੂੰ ਮਿਲੀ। ਦਰਅਸਲ, ਪੰਜਾਬ ਕਿੰਗਜ਼ ਦੀ ਟੀਮ ਇਕ ਖਿਡਾਰੀ ਨੂੰ ਲੈ ਕੇ ਉਲਝੀ ਹੋਈ ਨਜ਼ਰ ਆ ਰਹੀ ਸੀ। ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਖਿਡਾਰੀਆਂ ਲਈ ਬੋਲੀ ਲਗਾ ਰਹੀ ਸੀ। ਇਸ ਦੌਰਾਨ ਉਸ ਨੇ ਇਕ ਅਜਿਹੇ ਖਿਡਾਰੀ ਨੂੰ ਖਰੀਦਿਆ ਜੋ ਟੀਮ ਦੀ ਯੋਜਨਾ ਦਾ ਹਿੱਸਾ ਨਹੀਂ ਸੀ।

    ਆਈਪੀਐਲ ਦੇ ਅਗਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਈ। ਇਸ ਦੌਰਾਨ ਪੰਜਾਬ ਕਿੰਗਜ਼ ਨੇ ਗਲਤੀ ਨਾਲ 32 ਸਾਲਾ ਆਲਰਾਊਂਡਰ ਸ਼ਸ਼ਾਂਕ ਸਿੰਘ ਨੂੰ ਖਰੀਦ ਲਿਆ ਜਦਕਿ ਉਹ 19 ਸਾਲਾ ਸ਼ਸ਼ਾਂਕ ਸਿੰਘ ਨੂੰ ਖਰੀਦਣਾ ਚਾਹੁੰਦੇ ਸੀ। ਇਹ ਭੰਬਲਭੂਸਾ ਇਸ ਲਈ ਹੋਇਆ ਕਿਉਂਕਿ ਦੋਵਾਂ ਦਾ ਨਾਮ ਅਤੇ ਆਧਾਰ ਕੀਮਤ (20 ਲੱਖ) ਇੱਕੋ ਸੀ।

    ਨਿਲਾਮੀ ਕਰਨ ਵਾਲੀ ਮਲਿਕਾ ਸਾਗਰ ਨੇ ਸ਼ਸ਼ਾਂਕ ਸਿੰਘ ਨੂੰ ਪੰਜਾਬ ਕਿੰਗਜ਼ ਨੂੰ ਵੇਚਣ ਦਾ ਐਲਾਨ ਕੀਤਾ, ਪਰ ਪੀਬੀਕੇਐਸ ਨੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਪਰ ਨਿਯਮਾਂ ਅਨੁਸਾਰ, ਇੱਕ ਵਾਰ ਖਿਡਾਰੀ ਵਿਕ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਆ ਸਕਦਾ। ਆਖਰ ਸ਼ਸ਼ਾਂਕ ਸਿੰਘ ਨੂੰ ਖਰੀਦਦਾਰ ਮਿਲ ਗਿਆ। ਸ਼ਸ਼ਾਂਕ ਸਿੰਘ ਅਗਲੇ ਸਾਲ ਆਈਪੀਐਲ ਵਿੱਚ ਪੰਜਾਬ ਕਿੰਗਜ਼ ਲਈ ਖੇਡਦੇ ਨਜ਼ਰ ਆਉਣਗੇ।

    ਨਿਲਾਮੀ ਵਿੱਚ ਖਰੀਦੇ ਗਏ ਇਹ ਖਿਡਾਰੀ:

    ਮਿੰਨੀ ਨਿਲਾਮੀ ਵਿੱਚ ਖਰੀਦੇ ਗਏ- ਹਰਸ਼ਲ ਪਟੇਲ (11.75 ਕਰੋੜ), ਰਿਲੇ ਰੂਸੋ (8 ਕਰੋੜ), ਕ੍ਰਿਸ ਵੋਕਸ (4.20 ਕਰੋੜ), ਤਨਯ ਥਿਆਗਰਾਜਨ (20 ਲੱਖ), ਪ੍ਰਿੰਸ ਚੌਧਰੀ (20 ਲੱਖ), ਵਿਸ਼ਵਨਾਥ ਪ੍ਰਤਾਪ ਸਿੰਘ (20 ਲੱਖ), ਸ਼ਸ਼ਾਂਕ ਸਿੰਘ। (20 ਲੱਖ), ਆਸ਼ੂਤੋਸ਼ ਸ਼ਰਮਾ (20 ਲੱਖ)। 

    ਪੰਜਾਬ ਕਿੰਗਜ਼ ਦੀ ਪੂਰੀ ਟੀਮ :

    ਆਈਪੀਐਲ 2024 ਨਿਲਾਮੀ ਤੋਂ ਬਾਅਦ ਪੰਜਾਬ ਕਿੰਗਜ਼ ਦੀ ਪੂਰੀ ਟੀਮ ‘ਚ ਹੁਣ ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਭਾਟੀਆ, ਜਿਤੇਸ਼ ਸ਼ਰਮਾ, ਸ਼ਿਵਮ ਸਿੰਘ, ਅਥਰਵ ਟੇਡੇ, ਸਿਕੰਦਰ ਰਜ਼ਾ, ਰਿਸ਼ੀ ਧਵਨ, ਹਰਪ੍ਰੀਤ ਬਰਾੜ, ਲਿਆਮ ਲਿਵਿੰਗਸਟੋਨ, ​​ਸੈਮ ਕੁਰਾਨ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਨਾਥਨ ਐਲਿਸ, ਵਿਦਿਆਵਤ ਕਾਵੇਰੱਪਾ, ਹਰਸ਼ਲ ਪਟੇਲ, ਕ੍ਰਿਸ ਵੋਕਸ, ਰਿਲੇ ਰੂਸੋ, ਸ਼ਸ਼ਾਂਕ ਸਿੰਘ, ਪ੍ਰਿੰਸ ਚੌਧਰੀ, ਤਨਯ ਥਿਆਗਰਾਜਨ, ਵਿਸ਼ਵਨਾਥ ਪ੍ਰਤਾਪ ਸਿੰਘ ਅਤੇ ਆਸ਼ੂਤੋਸ਼ ਸ਼ਰਮਾ ਸ਼ਾਮਲ ਹਨ।

    ਇਹ ਵੀ ਪੜ੍ਹੋ: ਪ੍ਰੀਟੀ ਜ਼ਿੰਟਾ ਦੀ ਪੰਜਾਬ ਕਿੰਗਜ਼ ‘ਚ 8 ਨਵੇਂ ਖਿਡਾਰੀ ਸ਼ਾਮਲ; ਵੇਖੋ ਕਿਸਨੂੰ ਕਿਨ੍ਹੇ ‘ਚ ਖਰੀਦਿਆ




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.