Sunday, October 20, 2024
More

    Latest Posts

    ਅਨੰਦਗੜ੍ਹ ਛੱਡਣ ਮਗਰੋਂ ਸਰਸਾ ਦੇ ਕੰਡੇ ਪਰਿਵਾਰ ਵਿਛੋੜੇ ਤੱਕ ਦੀ ਗਾਥਾ | Action Punjab


    ਸਫ਼ਰ-ਏ-ਸ਼ਹਾਦਤ ਭਾਗ ਪਹਿਲਾ: ਸ੍ਰੀ ਅਨੰਦਪੁਰ ਸਾਹਿਬ ਵਸਣ ਤੋਂ ਲੈ ਕੇ ਕਿਲ੍ਹਾ ਅਨੰਦਗੜ੍ਹ ਛੱਡਣ ਤੱਕ

    ਸਫ਼ਰ-ਏ-ਸ਼ਹਾਦਤ ਭਾਗ ਦੂਜਾ: 6 ਅਤੇ 7 ਪੋਹ ਦੀ ਰਾਤ ਨੂੰ ਜਾਣੀਕਿ ਅੱਜ ਅਤੇ ਆਉਣ ਵਾਲੇ ਕੱਲ੍ਹ ਦੀ ਦਰਮਿਆਨੀ ਰਾਤ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਾਫਲਾ ਅਜੇ ਕੁਝ ਦੂਰ ਹੀ ਪਹੁੰਚਿਆ ਸੀ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਕੁਰਆਨ ਅਤੇ ਗੀਤਾ ਅਤੇ ਗਊਆਂ ਨੂੰ ਲੈ ਕੇ ਖਾਦੇ ਆਪਣੇ ਸਾਰੇ ਵਾਅਦੇ ਤੋੜ ਦਿੱਤੇ ਅਤੇ ਅੰਮ੍ਰਿਤ ਵੇਲੇ ਵਹੀਰ ‘ਤੇ ਹਮਲਾ ਕਰ ਦਿੱਤਾ।

    ਇਤਿਹਾਸ ਮੁਤਾਬਕ ਦਸਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਅਤੇ 100 ਦੇ ਨੇੜੇ ਸਿੱਖਾਂ ਨੂੰ ਫੌਜ ਦਾ ਮੁਕਾਬਲਾ ਕਰਨ ਲਈ ਉੱਥੇ ਹੀ ਮੋਰਚਾ ਲਾਉਣ ਦਾ ਹੁਕਮ ਦਿੱਤਾ। ਗੁਰ ਸਿੱਖਾਂ ਨੇ ਪਹਾੜੀ ਅਤੇ ਮੁਗ਼ਲ ਫੌਜਾਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਤੇ ਦੁਸ਼ਮਣਾਂ ਦੀਆਂ ਫੌਜਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ। ਜਦੋਂ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਗਈ ਉਦੋਂ ਤੱਕ ਸਿੱਖਾਂ ਦਾ ਦਸਤਾ ਵੈਰੀਆਂ ਦਾ ਟਾਕਰਾ ਕਰਦਾ ਰਿਹਾ।

    ਸਰਸਾ ਨਦੀ ਦੇ ਕੰਢੇ ਰਾਤ ਵੇਲੇ ਜ਼ਬਰਦਸਤ ਯੁੱਧ ਹੋਇਆ। ਦੂਜੇ ਪਾਸਿਓਂ ਬਿਜਲੀ ਲਿਸ਼ਕ ਰਹੀ ਸੀ ਅਤੇ ਭਾਰੀ ਮੀਂਹ ਪੈਂਦਾ ਪਿਆ ਸੀ ਅਤੇ ਸਰਸਾ ਨਦੀ ਆਪਣੇ ਪੂਰੇ ਉਫ਼ਾਨ ‘ਤੇ ਸੀ ਅਤੇ ਕਾਲੀ ਬੋਲੀ ਰਾਤ ਨੂੰ ਸਰਸਾ ਪਾਰ ਕਰਨ ਦੀ ਕੋਸ਼ਿਸ਼ ‘ਚ ਕਈ ਸਿੱਖ ਤੇਜ਼ ਵਹਾਅ ਵਿਚ ਰੁੜ੍ਹ ਗਏ। ਕਹਿੰਦੇ ਨੇ ਕਿ ਉਸ ਵੇਲੇ ਇੱਕ ਵਡਮੁੱਲਾ ਸਿੱਖ ਸਾਹਿਤ ਜੋ ਗੁਰੂ ਗੋਬਿੰਦ ਸਿੰਘ ਨੇ ਆਪ ਲਿਖਵਾਇਆ ਸੀ, ਜਿਸ ਦਾ ਭਾਰ ਸਵਾ ਨੌਂ ਮਣ ਸੀ ਅਤੇ ਜਿਸਦਾ ਨਾਮ ਵਿਦਿਆ ਸਾਗਰ ਗ੍ਰੰਥ ਸੀ, ਉਹ ਵੀ ਸਰਸਾ ਨਦੀ ਦੀ ਭੇਂਟਾਂ ਚੜ੍ਹ ਗਿਆ। ਉੱਥੇ ਹੀ ਗੁਰੂ ਸਾਹਿਬ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦਾ ਵਿਛੋੜਾ ਪੈ ਗਿਆ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।

    ਇਹ ਵੀ ਪੜ੍ਹੋ: ਅੱਠ ਸਾਲਾਂ ਦੀ ਖੋਜ ਮਗਰੋਂ ਉਜਾਗਰ ਹੋਇਆ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨਾਲ ਸਬੰਧਿਤ ਇਤਿਹਾਸਿਕ ਸਥਾਨ

    ਦਸਵੇਂ ਪਾਤਿਸ਼ਾਹ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ, ਜਦਕਿ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਉਨ੍ਹਾਂ ਨਾਲ ਵਿਛੋੜਾ ਪੈ ਗਿਆ। ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ। 

    ਸਫ਼ਰ-ਏ-ਸ਼ਹਾਦਤ ਦਾ ਦੂਜਾ ਭਾਗ ਅੱਜ ਇਥੇ ਹੀ ਸਮਾਪਤ ਹੁੰਦਾ ਹੈ। ਹੁਣ ਅਗਲੇ ਅਤੇ ਤੀਜੇ ਭਾਗ ‘ਚ ਪੜ੍ਹਾਂਗੇ ਕਿ ਕਿਵੇਂ ਗੁਰੂ ਸਾਹਿਬ ਨੇ ਦੋ ਸਾਹਿਬਜ਼ਾਦੇ ਅਤੇ 40 ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ‘ਚ 10 ਲੱਖ ਫੌਜਾਂ ਦਾ ਟਾਕਰਾ ਕੀਤਾ। 

    ਇਸ ਤੋਂ ਅੱਗੇ ਕੀ ਹੋਇਆ ਉਸ ਬਾਬਤ 7 ਪੋਹ ਜਾਨੀ ਕੱਲ੍ਹ ਨੂੰ ਇੱਥੇ ਲਿੰਕ ਐਡ ਕੀਤਾ ਜਾਵੇਗਾ ਅਤੇ ਤੁਸੀਂ ਗੁਰ ਇਤਿਹਾਸ ਦਾ ਆਨੰਦ ਮਾਣ ਸਕੋਗੇ। 


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.