Saturday, September 21, 2024
More

    Latest Posts

    ਮੁੜ ਚਰਚਾਵਾਂ ’ਚ ਪੰਜਾਬੀ ਗਾਇਕ ਸਿੰਗਾ; CM ਮਾਨ ਨੂੰ ਲਾਈ ਮਦਦ ਦੀ ਗੁਹਾਰ, Live ਹੋ ਸੁਣਾਈ ਹੱਡ ਬੀਤੀ | Action Punjab


    Singga Blackmail News: ਪੰਜਾਬੀ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਚਰਚਾ ’ਚ ਆ ਗਏ ਹਨ। ਦੱਸ ਦਈਏ ਕਿ ਗਾਇਕ ਸਿੰਗਾ ਨੇ ਲਾਈਵ ਹੋ ਕੇ ਵੱਡਾ ਇਲਜ਼ਾਮ ਲਗਾਇਆ ਹੈ। ਜਿਸ ’ਚ ਉਨ੍ਹਾਂ ਨੇ ਕੇਸ ਨੂੰ ਰਫਾ ਦਫਾ ਕਰਨ ਲਈ 10 ਲੱਖ ਰੁਪਏ ਦੀ ਮੰਗ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਦੱਸ ਦਈਏ ਕਿ ਗਾਇਕ ਨੇ ਇਹ ਇਲਜ਼ਾਮ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਲਗਾਏ ਗਏ ਹਨ। 

    ਲਾਈਵ ਹੋ ਕੀਤੇ ਕਈ ਖੁਲਾਸੇ

    ਦੱਸ ਦਈਏ ਕਿ ਪੰਜਾਬੀ ਗਾਇਕ ਸਿੰਗਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪੈਸੇ ਨਾ ਦੇਣ ‘ਤੇ ਉਸ ਨੂੰ ਸਟੇਜ ਤੋਂ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਮਿਲੀਆਂ ਸਨ। ਦੂਜੇ ਪਾਸੇ ਐਸਐਸਪੀ ਕਪੂਰਥਲਾ ਨੇ ਕਿਹਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।

    ਪਿਤਾ ਲਾ ਰਹੇ ਥਾਣਿਆਂ ਦੇ ਚੱਕਰ

    ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਪਿਤਾ ਕਦੇ ਇਸ ਥਾਣੇ ਅਤੇ ਕਦੇ ਉਸ ਥਾਣੇ ਵਿੱਚ ਚੱਕਰ ਲਗਾ ਰਹੇ ਹਨ। ਚਾਰ ਮਹੀਨਿਆਂ ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਹੋ ਰਹੀ, ਜਿਸ ਕਰਕੇ ਉਹ ਆਪਣਾ ਪੱਖ ਪੇਸ਼ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਉਹ ਲਾਈਵ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਸ ਕੋਲ ਸਾਰੇ ਸਬੂਤ ਹਨ ਅਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਈ-ਮੇਲ 21 ਲੋਕਾਂ ਦੇ ਨਾਂ ‘ਤੇ ਹੈ, ਜੋ ਇਸ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।

    ਗਾਇਕ ਦਾ ਨਵਾਂ ਗਾਣਾ ਹੋਇਆ ਹੈ ਲਾਂਚ

    ਦੱਸ ਦੇਈਏ ਕਿ ਪੰਜਾਬੀ ਗਾਇਕ ਸਿੰਗਾ ਦਾ ਨਵਾਂ ਗੀਤ ਸਟਿਲ ਲਾਈਵ ਲਾਂਚ ਹੋਇਆ ਸੀ। ਭੀਮ ਰਾਓ ਯੁਵਾ ਬਲ ਦੇ ਮੁਖੀ ਅਮਨਦੀਪ ਸਹੋਤਾ ਵਾਸੀ ਮੁਹੱਲਾ ਸ਼ਹਿਰੀਆਂ ਨੇ ਥਾਣਾ ਸਿਟੀ ਕਪੂਰਥਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਗੀਤ ਵਿਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਸ਼ਲੀਲਤਾ ਫੈਲਾਈ ਗਈ ਹੈ | ਸ਼ਿਕਾਇਤ ‘ਤੇ ਪੁਲਿਸ ਨੇ ਗਾਇਕ ਸਿੰਘਾ ਸਮੇਤ 5 ਲੋਕਾਂ ਦੇ ਖ਼ਿਲਾਫ਼ ਧਾਰਾ 294 ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਸੀ।

    ਇਹ ਵੀ ਪੜ੍ਹੋ: Top Movies in 2023: ਸਾਲ 2023 ‘ਚ ਕਿਹੜੀਆਂ-ਕਿਹੜੀਆਂ ਫ਼ਿਲਮਾਂ ਹੋਈਆਂ ਸੁਪਰਹਿੱਟ, ਇੱਥੇ ਜਾਣੋ




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.