Saturday, September 21, 2024
More

    Latest Posts

    Windows 10:ਜੇਕਰ ਵਿੰਡੋਜ਼ ਦਾ ਸਮਰਥਨ ਖ਼ਤਮ ਹੋ ਜਾਵੇ ਤਾਂ ਕਿ ਹੋਵੇਗਾ? ਇੱਥੇ ਜਾਣੋ | ActionPunjab


    Microsoft Ending Support for Windows 10:ਜੇਕਰ ਤੁਸੀਂ ਅਜੇ ਵੀ ਆਪਣੇ ਲੈਪਟਾਪ ਜਾਂ ਪੀਸੀ ‘ਤੇ Windows 10 ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ। ਕਿ ਹਾਲ ਹੀ ‘ਚ ਕੈਨਾਲਿਸ ਰਿਸਰਚ ਨੇ ਦੱਸਿਆ ਕਿ ਮਾਈਕ੍ਰੋਸਾਫਟ ਕਾਰਪੋਰੇਸ਼ਨ ਵਿੰਡੋਜ਼ 10 ਆਪਰੇਟਿੰਗ ਸਿਸਟਮ ਲਈ ਸਮਰਥਨ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ, ਤੁਹਾਨੂੰ ਦਸ ਦਈਏ ਕਿ ਜਿਸ ਨਾਲ ਕੁੱਲ 24 ਕਰੋੜ ਨਿੱਜੀ ਕੰਪਿਊਟਰ ਬੇਕਾਰ ਹੋ ਜਾਣਗੇ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੇਕਰ ਕੰਪਨੀ ਸੱਚਮੁੱਚ ਇਹ ਕਦਮ ਚੁੱਕਦੀ ਹੈ ਤਾਂ ਇਸ ਨਾਲ ਕਚਰਾ ਵਧੇਗਾ। ਇਨ੍ਹਾਂ ਪੀਸੀ ਤੋਂ ਪੈਦਾ ਹੋਣ ਵਾਲੇ ਇਲੈਕਟ੍ਰਾਨਿਕ ਵੇਸਟ ਦਾ ਭਾਰ ਲਗਭਗ 48 ਕਰੋੜ ਕਿਲੋਗ੍ਰਾਮ ਹੋਵੇਗਾ, ਜੋ ਕਿ 3 ਲੱਖ 20 ਹਜ਼ਾਰ ਕਾਰਾਂ ਦੇ ਬਰਾਬਰ ਹੈ। ਜਦੋਂ ਕਿ ਕਈ ਪੀਸੀ ਨੂੰ OS ਅਪਡੇਟ ਤੋਂ ਬਾਅਦ ਲੰਬੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ, ਤਾਂ ਆਉ ਜਾਣਦੇ ਹਾਂ ਜੇਕਰ ਵਿੰਡੋਜ਼ ਦਾ ਸਮਰਥਨ ਖਤਮ ਹੋ ਜਾਵੇ ਤਾਂ ਕਿ ਹੋਵੇਗਾ? 
     
    ਹੁਣ ਕੀ ਹੋਵੇਗਾ? 
    ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੇਕਰ ਵਿੰਡੋਜ਼ 10 ‘ਤੇ ਅਜਿਹੇ ਡਿਵਾਈਸਾਂ ਦਾ ਸਪੋਰਟ ਖਤਮ ਹੋ ਜਾਂਦਾ ਹੈ, ਤਾਂ ਉਨ੍ਹਾਂ ਦੀ ਮਾਰਕੀਟ ਵੈਲਿਊ ਵੀ ਘੱਟ ਜਾਵੇਗੀ। ਤੁਹਾਨੂੰ ਦਸ ਦਈਏ ਕਿ ਮਾਈਕ੍ਰੋਸਾਫਟ ਨੇ ਅਕਤੂਬਰ 2028 ਤੱਕ ਵਿੰਡੋਜ਼ 10 ਡਿਵਾਈਸਾਂ ਲਈ ਸੁਰੱਖਿਆ ਅਪਡੇਟ ਪ੍ਰਦਾਨ ਕਰਨ ਦਾ ਵੀ ਐਲਾਨ ਕੀਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੰਪਨੀ ਵਿੰਡੋਜ਼ 11 ਦੀ ਸਪੋਰਟ ਅਤੇ ਅਪਡੇਟ ਨੂੰ ਖਤਮ ਕਰੇਗੀ ਜਾਂ ਪੀਸੀ ਵਾਕਈ ਬੇਕਾਰ ਹੋ ਜਾਣਗੇ।
     
    ਸਮਰਥਨ ਅਕਤੂਬਰ 2025 ਤੱਕ ਖਤਮ ਹੋ ਸਕਦਾ ਹੈ 
    ਦਸ ਦਈਏ ਕਿ ਮਾਈਕ੍ਰੋਸਾਫਟ ਅਕਤੂਬਰ 2025 ਤੱਕ ਵਿੰਡੋਜ਼ 10 ਲਈ ਸਮਰਥਨ ਖਤਮ ਕਰ ਸਕਦਾ ਹੈ। ਕਿਉਂਕਿ ਇਨ੍ਹੀਂ ਦਿਨੀਂ ਕੰਪਨੀ ਕਈ ਨਵੇਂ AI ਫੀਚਰਸ ‘ਤੇ ਕੰਮ ਕਰ ਰਹੀ ਹੈ ਜਿਸਨੂੰ ਨਵੇਂ OS ਦੇ ਨਾਲ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਇਹ ਖਬਰ ਉਨ੍ਹਾਂ ਲਈ ਕਾਫੀ ਨਿਰਾਸ਼ਾਜਨਕ ਹੋ ਸਕਦੀ ਹੈ ਜੋ ਅਜੇ ਵੀ ਪੁਰਾਣੇ OS ਦੀ ਵਰਤੋਂ ਕਰ ਰਹੇ ਹਨ। ਦੂਜੇ ਪਾਸੇ ਮਾਈਕ੍ਰੋਸਾਫਟ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। 
     
    ਜੇਕਰ ਵਿੰਡੋਜ਼ ਸਮਰਥਨ ਖਤਮ ਹੋ ਜਾਂਦਾ ਹੈ ਤਾਂ ਕੀ ਹੋਵੇਗਾ?
    ਜੇਕਰ ਤੁਸੀਂ ਵਿੰਡੋਜ਼ ਦੇ ਇੱਕ ਅਸਮਰਥਿਤ ਸੰਸਕਰਣ ਦੀ ਵਰਤੋਂ ਕਰਨਾ ਜਾਰੀ ਰੱਖਦੇ ਹੋ, ਤਾਂ ਤੁਹਾਡਾ ਪੀਸੀ ਅਜੇ ਵੀ ਕੰਮ ਕਰੇਗਾ, ਪਰ ਤੁਹਾਡਾ ਸਿਸਟਮ ਸੁਰੱਖਿਆ ਤੋਂ ਬਾਹਰ ਹੋ ਜਾਵੇਗਾ। ਲੈਪਟਾਪ ਦੇ ਸਾਰੇ ਫੀਚਰ ਵੀ ਕੰਮ ਕਰਨਗੇ ਪਰ ਇਸ ਤੋਂ ਬਾਅਦ ਤੁਹਾਨੂੰ ਮਾਈਕ੍ਰੋਸਾਫਟ ਤੋਂ ਸੁਰੱਖਿਆ ਅਪਡੇਟ ਨਹੀਂ ਮਿਲਣਗੇ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.