Friday, October 18, 2024
More

    Latest Posts

    ਆਧਾਰ ਕਾਰਡ ਕਿੰਨ੍ਹੇ ਤਰਾਂ ਦਾ ਹੁੰਦਾ ਹੈ ਅਤੇ ਕਿਸ-ਕਿਸ ਤਰਾਂ ਦਾ ਹੁੰਦਾ ਹੈ ਆਧਾਰ ਕਾਰਡ, ਜਾਣੋ ਇੱਥੇ | Action Punjab


    Types of Aadhaar Card: ਜਿਵੇ ਤੁਸੀਂ ਜਾਣਦੇ ਹੋ ਕਿ ਆਧਾਰ ਕਾਰਡ ਇਕ ਸਾਰੇ ਜਰੂਰੀ ਦਸਤਾਵੇਜ਼ਾਂ ‘ਚੋ ਇਕ ਹੈ, ਜਿਸ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਨਾ ਸਰਕਾਰੀ ਨਾ ਨਿੱਜੀ ਹਰ ਥਾਂ ਆਧਾਰ ਕਾਰਡ ਦੀ ਲੋੜ ਹੁੰਦੀ ਹੈ। ਦਸ ਦਈਏ ਕਿ ਆਧਾਰ ਕਿਸੇ ਵਿਅਕਤੀ ਦੀ ਪਛਾਣ ਦਾ ਮਜ਼ਬੂਤ ​​ਸਬੂਤ ਹੈ। ਅੱਜਕੱਲ੍ਹ ਛੋਟੇ-ਛੋਟੇ ਕੰਮਾਂ ਲਈ ਵੀ ਆਧਾਰ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ‘ਚ ਹਰ ਭਾਰਤੀ ਲਈ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਕਿ ਤੁਹਾਨੂੰ ਪਤਾ ਕਿ ਆਧਾਰ ਕਾਰਡ ਕਿੰਨ੍ਹੇ ਰੂਪਾਂ ‘ਚ ਆਉਂਦੇ ਹਨ। UIDAI ਦੀ ਵੈੱਬਸਾਈਟ ਮੁਤਾਬਕ ਆਧਾਰ ਕਾਰਡ 4 ਤਰ੍ਹਾਂ ਦੇ ਹੁੰਦੇ ਹਨ। ਇਹ ਹਨ- ਆਧਾਰ ਪੱਤਰ, ਆਧਾਰ ਪੀਵੀਸੀ ਕਾਰਡ, ਈ-ਆਧਾਰ ਅਤੇ ਐਮ-ਆਧਾਰ। ਇਨ੍ਹਾਂ ਸਾਰੀਆਂ ਦੇ ਵੱਖ ਵੱਖ ਫਾਇਦੇ ਹੁੰਦੇ ਹਨ। ਆਧਾਰ ਭਾਰਤ ਦੇ ਨਾਗਰਿਕਾਂ ਨੂੰ UIDAI ਦੁਆਰਾ ਜਾਰੀ ਕੀਤਾ ਜਾਂਦਾ ਹੈ ਜੋ ਇੱਕ ਪ੍ਰਮਾਣਿਤ 12 ਅੰਕਾਂ ਦਾ ਪਛਾਣ ਨੰਬਰ ਹੁੰਦਾ ਹੈ। UIDAI ਨੇ ਲੋਕਾਂ ਦੀ ਸਹੂਲਤ ਲਈ ਆਧਾਰ ਦੇ ਕਈ ਫਾਰਮੈਟ ਤਿਆਰ ਕੀਤੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
     
    ਆਧਾਰ ਪੱਤਰ: 
    ਆਧਾਰ ਪੱਤਰ ਇੱਕ ਕਾਗਜ਼-ਅਧਾਰਤ ਲੈਮੀਨੇਟਡ ਪੱਤਰ ਹੈ। ਜਿਸ ‘ਚ ਜਾਰੀ ਕਰਨ ਦੀ ਮਿਤੀ ਅਤੇ ਪ੍ਰਿੰਟ ਮਿਤੀ ਦੇ ਨਾਲ ਨਾਲ ਇੱਕ QR ਕੋਡ ਹੁੰਦਾ ਹੈ। ਦੱਸ ਦਈਏ ਕਿ ਆਧਾਰ ਪੱਤਰ UIDAI ਦੁਆਰਾ ਮੁਫ਼ਤ ‘ਚ ਬਣਾਇਆ ਜਾਂਦਾ ਹੈ। ਇਸ ‘ਚ ਜ਼ਰੂਰੀ ਬਾਇਓਮੈਟ੍ਰਿਕ ਅੱਪਡੇਟ ਕਰਵਾਉਣ ਦੀ ਪ੍ਰਕਿਰਿਆ ਵੀ ਮੁਫ਼ਤ ਹੈ, ਇਸ ਨੂੰ ਡਾਕ ਰਾਹੀਂ ਵਿਅਕਤੀ ਨੂੰ ਭੇਜਿਆ ਜਾਂਦਾ ਹੈ। ਜੇਕਰ ਤੁਹਾਡਾ ਅਸਲੀ ਆਧਾਰ ਕਾਰਡ ਫਟ ਗਿਆ ਹੈ ਜਾਂ ਗੁੰਮ ਹੋ ਗਿਆ ਹੈ, ਤਾਂ ਤੁਸੀਂ ਨਵਾਂ ਲੈ ਸਕਦੇ ਹੋ। ਤੁਸੀਂ UIDAI ਦੀ ਵੈੱਬਸਾਈਟ ‘ਤੇ ਜਾ ਕੇ ਅਜਿਹਾ ਕਰ ਸਕਦੇ ਹੋ।
     
    ਆਧਾਰ ਪੀਵੀਸੀ ਕਾਰਡ: 
    ਆਧਾਰ ਪੀਵੀਸੀ ਕਾਰਡ ਆਧਾਰ ਦਾ ਨਵਾਂ ਸੰਸਕਰਣ ਹੈ। ਜੋ ਪੀਵੀਸੀ ਆਧਾਰਿਤ ਹੈ। ਦੱਸ ਦਈਏ ਕਿ ਇਹ ਆਮ ਆਧਾਰ ਕਾਰਡ ਨਾਲੋਂ ਮਜ਼ਬੂਤ ​​ਹੈ, ਇਸ ਲਈ ਇਹ ਆਸਾਨੀ ਨਾਲ ਨਹੀਂ ਫਟਦਾ। ਇਸ ‘ਚ ਇੱਕ ਡਿਜ਼ੀਟਲ ਹਸਤਾਖਰਿਤ ਆਧਾਰ ਸੁਰੱਖਿਅਤ QR ਕੋਡ, ਇੱਕ ਫੋਟੋ ਅਤੇ ਜਨਸੰਖਿਆ ਜਾਣਕਾਰੀ ਸ਼ਾਮਲ ਹੁੰਦੀ ਹੈ। ਇਸ ਨੂੰ ਸਪੀਡ ਪੋਸਟ ਰਾਹੀਂ ਨਿਵਾਸੀ ਦੇ ਪਤੇ ‘ਤੇ ਭੇਜਿਆ ਜਾਂਦਾ ਹੈ। ਤੁਸੀਂ 50 ਰੁਪਏ ਦੀ ਫੀਸ ਦੇ ਨਾਲ uidai.gov.in ਜਾਂ Resident.uidai.gov.in ‘ਤੇ ਜਾ ਕੇ ਇਸਦਾ ਲਾਭ ਲੈ ਸਕਦੇ ਹੋ। 
     
    ਈ-ਆਧਾਰ : 
    ਤੁਹਾਨੂੰ ਦਸ ਦਈਏ ਕਿ ਇਹ ਆਧਾਰ ਕਾਰਡ ਦਾ ਇਲੈਕਟ੍ਰਾਨਿਕ ਰੂਪ ਹੈ। ਜਿਸ ਦਾ ਇੱਕ ਪਾਸਵਰਡ ਹੁੰਦਾ ਹੈ। ਇਸ ਵਿੱਚ QR ਕੋਡ ਵੀ ਸ਼ਾਮਲ ਹੈ। ਇਹ UIDAI ਦੁਆਰਾ ਡਿਜੀਟਲ ਤੌਰ ‘ਤੇ ਹਸਤਾਖਤ ਹੁੰਦਾ ਹੈ। ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ UIDAI ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣਾ ਈ-ਆਧਾਰ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
     
    M-Aadhaar : 
    M-Aadhaar UIDAI ਦੁਆਰਾ ਬਣਾਇਆ ਗਿਆ ਇੱਕ ਅਧਿਕਾਰਤ ਮੋਬਾਈਲ ਐਪ ਹੈ। ਇਹ ਆਧਾਰ ਨੰਬਰ ਧਾਰਕਾਂ ਨੂੰ ਸੀਆਈਡੀਆਰ ਨਾਲ ਰਜਿਸਟਰਡ ਆਪਣੇ ਆਧਾਰ ਰਿਕਾਰਡਾਂ ਨੂੰ ਲਿਜਾਣ ਲਈ ਇੱਕ ਇੰਟਰਫੇਸ ਪ੍ਰਦਾਨ ਕਰਦਾ ਹੈ। ਇਸ ਰਿਕਾਰਡ ਵਿੱਚ ਜਨਸੰਖਿਆ ਡੇਟਾ ਅਤੇ ਇੱਕ ਫੋਟੋ ਦੇ ਨਾਲ ਆਧਾਰ ਨੰਬਰ ਸ਼ਾਮਲ ਹੁੰਦਾ ਹੈ। ਇਸ ਵਿੱਚ ਇੱਕ ਸੁਰੱਖਿਅਤ QR ਕੋਡ ਵੀ ਸ਼ਾਮਲ ਹੁੰਦਾ ਹੈ। M-Aadhaar ਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।

     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.