Thursday, October 17, 2024
More

    Latest Posts

    ਜਲੰਧਰ ‘ਚ ਲੁਟੇਰਿਆਂ ਹੌਸਲੇ ਬੁਲੰਦ, ਹਥਿਆਰਾਂ ਦੀ ਨੋਕ ‘ਤੇ ਵਿਅਕਤੀ ਦੀ ਕੀਤੀ ਲੁੱਟ, CCTV ‘ਚ ਕੈਦ ਹੋਈ ਘਟਨਾਂ… | ActionPunjab


    Punjab News: ਜਲੰਧਰ ਸ਼ਹਿਰ ‘ਚ ਚੋਰਾਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਹੁਣ ਚੋਰਾਂ ਨੇ ਵਾਹਨਾਂ ਵਿੱਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹਾ ਹੀ ਇੱਕ ਸੀਸੀਟੀਵੀ ਵਾਇਰਲ ਹੋ ਰਿਹਾ ਹੈ, ਜੋ ਗੁਲਾਬਦੇਵੀ ਰੋਡ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਅੱਜ ਤੜਕੇ ਵਾਪਰੀ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਬੋਲੈਰੋ ਕਾਰ ‘ਚ ਸਵਾਰ ਬਦਮਾਸ਼ਾਂ ਨੇ ਸਾਈਕਲ ‘ਤੇ ਜਾ ਰਹੇ ਵਿਅਕਤੀ ਨੂੰ ਘੇਰ ਲਿਆ।

    ਇਸ ਦੌਰਾਨ ਪੀੜਤ ਨੇ ਆਪਣਾ ਸਾਈਕਲ ਛੱਡ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਾ ਪਰ ਉਹ ਕੁਝ ਦੂਰੀ ‘ਤੇ ਹੀ ਡਿੱਗ ਗਿਆ।

    ਜਿਸ ਤੋਂ ਬਾਅਦ ਲੁਟੇਰੇ ਕਾਰ ‘ਚੋਂ ਬਾਹਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਲੁਟੇਰੇ ਪੀੜਤ ਦੀ ਜੇਬ ਵਿੱਚੋਂ ਸਾਮਾਨ ਕੱਢ ਲੈਂਦੇ ਹਨ।

    ਇਸ ਘਟਨਾ ‘ਚ 5 ਤੋਂ 6 ਨੌਜਵਾਨਾਂ ਨੇ ਪੀੜਤ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਜੇਬ ‘ਚੋਂ ਸਾਮਾਨ ਅਤੇ ਨਕਦੀ ਕੱਢ ਕੇ ਫਰਾਰ ਹੋ ਗਏ। 

    ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਪੀੜਤ ਇੰਨਾ ਘਬਰਾ ਗਿਆ ਸੀ ਕਿ ਉਸ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਨਹੀਂ ਦਿੱਤੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.