Wednesday, October 16, 2024
More

    Latest Posts

    ਮਹਾਦੇਵ ਐਪ ਘੁਟਾਲੇ ਦਾ ਮੁੱਖ ਮੁਲਜ਼ਮ ਦੁਬਈ ‘ਚ ਨਜ਼ਰਬੰਦ, ਭਾਰਤ ਲਿਆਉਣ ਦੀ ਤਿਆਰੀ | Action Punjab


    Mahadev App Scam: ਮਹਾਦੇਵ ਐਪ ਘੁਟਾਲਾ ਮਾਮਲੇ ਦੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਨੂੰ ਦੁਬਈ ‘ਚ ਹਿਰਾਸਤ ‘ਚ ਲਿਆ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਦੁਬਈ ਪੁਲਿਸ ਨੇ ਸੌਰਭ ਚੰਦਰਾਕਰ ਨੂੰ ਨਿਗਰਾਨੀ ‘ਚ ਰੱਖਿਆ ਹੈ। ਉਸ ਨੂੰ ਦੁਬਈ ਦੇ ਇੱਕ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਸੌਰਭ ਚੰਦਰਾਕਰ ਦੀ ਹਵਾਲਗੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਇੰਟਰਪੋਲ ਨੇ ਈ.ਡੀ. ਏਜੰਸੀ ਦੀ ਬੇਨਤੀ ‘ਤੇ ਮੁੱਖ ਮੁਲਜ਼ਮ ਸੌਰਭ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

    ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ

    ਈ.ਡੀ. ਦੇ ਮੁਤਾਬਕ ਸੌਰਭ ਚੰਦਰਾਕਰ ਅਤੇ ਇੱਕ ਹੋਰ ਪ੍ਰਮੋਟਰ ਰਵੀ ਉੱਪਲ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਕੇਂਦਰੀ ਦਫ਼ਤਰ ਤੋਂ ਮਹਾਦੇਵ ਸੱਟੇਬਾਜ਼ੀ ਐਪ ਦਾ ਸੰਚਾਲਨ ਕਰ ਰਹੇ ਸਨ। ਇਸ ਦੇ ਨਾਲ ਹੀ ਮਨੀ ਲਾਂਡਰਿੰਗ ਅਤੇ ਹਵਾਲਾ ਲੈਣ-ਦੇਣ ਵੀ ਕੀਤੀ ਜਾ ਰਹੀ ਸੀ। ਜਾਂਚ ਏਜੰਸੀ ਮੁਤਾਬਕ ਇਹ ਕਰੀਬ 6000 ਕਰੋੜ ਰੁਪਏ ਦਾ ਘਪਲਾ ਹੈ। ਦੱਸ ਦਈਏ ਕਿ ਈ.ਡੀ. ਦੀ ਬੇਨਤੀ ‘ਤੇ ਇੰਟਰਪੋਲ ਨੇ ਮੁਲਜ਼ਮ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।

    ਸੌਰਭ ਚੰਦਰਾਕਰ ਅਤੇ ਰਵੀ ਉੱਪਲ

    ਇਹ ਵੀ ਪੜ੍ਹੋ: Human Trafficking: ‘ਮਨੁੱਖੀ ਤਸਕਰੀ’ ਨੂੰ ਲੈ ਕੇ ਫਰਾਂਸ ‘ਚ ਜਹਾਜ਼ ਰੋਕੇ ਜਾਣ ਦਾ ਮਾਮਲਾ, ਜਾਂਚ ਦੇ ਦਾਇਰੇ ‘ਚ ਆਏ ਜਲੰਧਰ ਦੇ ਟ੍ਰੈਵਲ ਏਜੰਟ

    ਮਹਾਦੇਵ ਐਪ ਦੇ ਸੌਰਭ ਦਾ ਦਾਊਦ ਕਨੈਕਸ਼ਨ

    ਮਹਾਦੇਵ ਐਪ ਨੂੰ ਲੈ ਕੇ ਈ.ਡੀ. ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਈ.ਡੀ. ਮੁਤਾਬਕ ਮਹਾਦੇਵ ਐਪ ਨੂੰ ਚਲਾਉਣ ਵਾਲੇ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਪਾਕਿਸਤਾਨ ਵਿੱਚ ਡੀ-ਕੰਪਨੀ ਦਾ ਸਮਰਥਨ ਕਰ ਰਹੇ ਸਨ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਡੀ-ਕੰਪਨੀ ਦੇ ਕਹਿਣ ‘ਤੇ ਸੌਰਭ ਚੰਦਰਾਕਰ ਨੇ ਐਪ ਨੂੰ ਚਲਾਉਣ ਲਈ ਦਾਊਦ ਇਬਰਾਹਿਮ ਦੇ ਭਰਾ ਮੁਸਤਕੀਮ ਇਬਰਾਹਿਮ ਕਾਸਕਰ ਨਾਲ ਸਾਂਝੇਦਾਰੀ ਕੀਤੀ ਸੀ ਅਤੇ ਇਸ ਐਪ ਨੂੰ ਬਣਾਇਆ ਸੀ।

    mahadev app

    ਸਰਕਾਰ ਨੇ ਸੱਟੇਬਾਜ਼ੀ ਐਪਸ ‘ਤੇ ਲਗਾ ਦਿੱਤੀ ਰੋਕ

    ਭਾਰਤ ਸਰਕਾਰ ਨੇ ਮਹਾਦੇਵ ਬੁੱਕ ਸਮੇਤ 22 ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਅਤੇ ਵੈੱਬਸਾਈਟਾਂ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਸਰਕਾਰ ਨੇ ਇਨ੍ਹਾਂ ਸਾਰੀਆਂ ਐਪਾਂ ਅਤੇ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਇਹ ਕਾਰਵਾਈ ਈ.ਡੀ. ਵੱਲੋਂ ਕੀਤੀ ਗਈ ਬੇਨਤੀ ਤੋਂ ਬਾਅਦ ਕੀਤੀ ਹੈ। ਆਪਣੀ ਜਾਂਚ ‘ਚ ਈ.ਡੀ. ਨੇ ਇਨ੍ਹਾਂ ਐਪਸ ਦੇ ਸੰਚਾਲਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।

    ਘਪਲੇ ਵਿੱਚ ਫਿਲਮੀ ਹਸਤੀਆਂ ਦੇ ਨਾਂ ਵੀ ਆਏ ਸਾਹਮਣੇ

    ਦੱਸ ਦੇਈਏ ਕਿ ਕੁਝ ਮਹੀਨਿਆਂ ਵਿੱਚ ਹੀ ਦੇਸ਼ ਭਰ ਦੇ 12 ਲੱਖ ਤੋਂ ਵੱਧ ਲੋਕ ਮਹਾਦੇਵ ਐਪ ਨਾਲ ਜੁੜ ਗਏ ਸਨ। ਇਸ ਦੇ ਜ਼ਰੀਏ ਲੋਕਾਂ ਨੇ ਕ੍ਰਿਕਟ ਤੋਂ ਲੈ ਕੇ ਚੋਣਾਂ ਤੱਕ ਹਰ ਚੀਜ਼ ‘ਤੇ ਸੱਟੇਬਾਜ਼ੀ ਲਈ ਇਸ ਐਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਘਪਲੇ ‘ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੇ ਨਾਂ ਵੀ ਸਾਹਮਣੇ ਆਏ ਸਨ। ਇਸ ਸਬੰਧੀ ਕਈ ਲੋਕਾਂ ਨੂੰ ਸੰਮਨ ਭੇਜੇ ਗਏ ਸਨ। ਫਿਲਮੀ ਸਿਤਾਰਿਆਂ ਨੇ ਇਸ ਐਪ ਦਾ ਪ੍ਰਚਾਰ ਕੀਤਾ ਸੀ। ਕੁਝ ਲੋਕਾਂ ਤੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਵੀ ਕੀਤੀ ਗਈ।

    ਇਹ ਵੀ ਪੜ੍ਹੋ: ਫਰਜ਼ੀ Loan APP ‘ਤੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, IT ਮੰਤਰਾਲੇ ਨੇ ਹਫਤੇ ਅੰਦਰ ਇਸ਼ਤਿਹਾਰ ਹਟਾਉਣ ਦੇ ਦਿੱਤੇ ਨਿਰਦੇਸ਼


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.