Wednesday, October 16, 2024
More

    Latest Posts

    ਪਾਇਲਟ ਦੀ ਸਿਆਣਪ ਨੇ ਟਾਲਿਆ ਹਾਦਸਾ; ਨਹੀਂ ਕਰੈਸ਼ ਹੋ ਜਾਂਦਾ ਜਹਾਜ਼ | Action Punjab


    ਨਵੀਂ ਦਿੱਲੀ: ਇੱਕ ਚੰਗੇ ਪਾਇਲਟ ਦੀ ਪਛਾਣ ਉਦੋਂ ਹੁੰਦੀ ਹੈ, ਜਦੋਂ ਸਭ ਤੋਂ ਖਰਾਬ ਹਾਲਾਤਾਂ ‘ਚ ਇੱਕ ਜਹਾਜ਼ ਨੂੰ ਰਨਵੇਅ ਤੋਂ ਉਡਾਣਾਂ ਜਾਂ ਉਤਾਰਨਾ ਹੋਵੇ। ਜਿਸ ਨੇ ਉਸ ਔਖੀ ਘੜੀ ‘ਚ ਜਹਾਜ਼ ਸੰਭਾਲ ਲਿਆ, ਉਸੀ ਨੂੰ ਇੱਕ ਮਾਹਿਰ ਪਾਇਲਟ ਮੰਨਿਆ ਜਾਂਦਾ ਹੈ।  

    ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਰਤਾਨੀਆ ਤੋਂ ਜਿੱਥੇ ਗੈਰਿਟ ਤੂਫਾਨ ਨੇ ਦਸਤਕ ਦਿੱਤੀ। ਤੇਜ਼ ਹਵਾਵਾਂ ਕਾਰਨ ਬੁੱਧਵਾਰ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਅਮਰੀਕੀ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਉਤਰਨ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

    ਤੇਜ਼ ਹਵਾਵਾਂ ਨੇ ਬੋਇੰਗ 777 ਨੂੰ ਰਨਵੇਅ ‘ਤੇ ਜ਼ਮੀਨ ਵੱਲ ਨਾ ਸਿਰਫ਼ ਪੱਟਕਣ ਦੀ ਕੋਸ਼ਿਸ਼ ਕੀਤੀ, ਸਗੋਂ ਜੇਕਰ ਇਸ ਜਹਾਜ਼ ਕੋਲ ਉਸ ਵੇਲੇ ਸਿਆਣੇ ਪਾਇਲਟ ਨਾ ਹੁੰਦੇ ਤਾਂ ਸ਼ਾਇਦ ਇਹ ਹੈਰਾਨੀਜਨਕ ਖ਼ਬਰ ਇੱਕ ਮਾਤਮੀ ਖ਼ਬਰ ‘ਚ ਤਬਦੀਲ ਹੋ ਜਾਂਦੀ।  

    ਪਲੈਟਫਾਰਮ ਐਕਸ’ ‘ਤੇ ਇੱਕ ਹਵਾਬਾਜ਼ੀ ਉਤਸ਼ਾਹੀ ਹੈਂਡਲ ਬਿਗਜੈੱਟ ਟੀ.ਵੀ. ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਿਹਾ ਹੈ।

    “ਓਹ! ਓਹ! ਓਹ! ਇਸ ਨੂੰ ਕੋਈ ਰੋਕੋ!” ਇਹ ਵੀਡੀਓ ਰਿਕਾਰਡ ਕਰਨ ਵਾਲੇ ਆਦਮੀ ਦੇ ਅਲਫਾਜ਼ ਹਨ ਤਾਂ ਸੋਚੋ ਵੀਡੀਓ ਕਿੰਨੀ ਡਰਾਉਣੀ ਹੋਵੇਗੀ। ਇਸਨੂੰ ਹੁਣ ਹੋਰ ਅੱਗੇ ਸ਼ਬਦਾਂ ‘ਚ ਨਹੀਂ ਬਿਆਨ ਕੀਤਾ ਜਾ ਸਕਦਾ, ਤੁਸੀਂ ਆਪ ਹੀ ਵੇਖ ਲਵੋ। 

     

     

    ਇਸ ਨਿੱਕੀ ਜਿਹੀ ਕਲਿੱਪ ਨੂੰ ਵੇਖ ਕੇ ਇੱਕ ਵਾਰਾਂ ਤਾਂ ਹਰੇਕ ਦਾ ਕਾਲਜਾ ਮੂੰਹ ਨੂੰ ਆ ਜਾਂਦਾ। ਰਿਪੋਰਟਾਂ ਮੁਤਾਬਕ ਖਰਾਬ ਮੌਸਮ ਕਾਰਨ ਹੀਥਰੋ ਹਵਾਈ ਅੱਡੇ ‘ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

    ਦੱਸ ਦੇਈਏ ਕਿ ਗੈਰਿਟ ਤੂਫਾਨ ਕਰ ਕੇ ਯੂ.ਕੇ. ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

    ਯੂ.ਕੇ. ਦੇ ਮੌਸਮ ਵਿਭਾਗ ਨੇ ਕੀ ਕਿਹਾ?

    ਯੂ.ਕੇ. ਦੇ ਮੌਸਮ ਦਫਤਰ ਨੇ ਬੁੱਧਵਾਰ ਨੂੰ ਕਿਹਾ, “ਇੰਗਲੈਂਡ ਦੇ ਦੱਖਣੀ ਤੱਟਵਰਤੀ ਖੇਤਰਾਂ ਵਿੱਚ ਹਵਾਵਾਂ ਤੇਜ਼ ਹੋਣਗੀਆਂ, ਸੰਭਾਵਤ ਤੌਰ ‘ਤੇ 70 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਇਹ ਹਵਾਵਾਂ ਚੱਲਣਗੀਆਂ”




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.