Saturday, September 21, 2024
More

    Latest Posts

    ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਠੇ ਖੁਆਉਣ ਵਾਲੇ ਖਿਲਾਫ ਹੋਈ FIR, ਜਾਣੋ ਮਾਮਲਾ | Action Punjab


    Heart Attack Paratha: ਹਾਰਟ ਅਟੈਕ ਪਰਾਠੇ ਦੇ ਨਾਂ ਨਾਲ ਮਸ਼ਹੂਰ ਦਵਿੰਦਰ ਸਿੰਘ ਨੂੰ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਸ਼ਰਮਾ ਨੂੰ ਪਰਾਠਾ ਖੁਆਉਣਾ ਕਾਫੀ ਮਹਿੰਗਾ ਪੈ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਤੱਕ ਦੁਕਾਨ ਖੋਲ੍ਹਣ ਦੇ ਦੋਸ਼ ‘ਚ ਥਾਣਾ 6 ਦੀ ਪੁਲਿਸ ਨੇ ਦਵਿੰਦਰ ਸਿੰਘ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ। 

    ਦੱਸ ਦਈਏ ਕਿ ਪਰਾਂਠੇ ਦੀ ਦੁਕਾਨ ਚਲਾਉਣ ਵਾਲੇ ਵੀਰ ਦਵਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਉੱਤੇ ਉਸ ਨਾਲ ਕੁੱਟਮਾਰ ਕਰਨ ਤੇ ਉਸ ਨਾਲ ਦੁਰਵਿਵਹਾਰ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਵੀਰ ਦਵਿੰਦਰ ਸਿੰਘ ਵੱਲੋਂ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ।

    ਪ੍ਰੈਸ ਕਾਨਫਰੰਸ ‘ਚ ਵੀਰ ਦਵਿੰਦਰ ਸਿੰਘ ਨੇ ਐੱਸ.ਐੱਚ.ਓ ਅਜੈਬ ਸਿੰਘ ‘ਤੇ ਦੋਸ਼ ਲਗਾਇਆ ਹੈ ਕਿ ਉਹ ਪਰਾਂਠੇ ਬਣਾ ਕੇ ਆਪਣਾ ਘਰ ਚਲਾ ਰਹੇ ਹਨ ਅਤੇ ਰਾਤ ਸਮੇਂ ਮਾਡਲ ਟਾਊਨ ‘ਚ ਆਪਣੀ ਦੁਕਾਨ ਚਲਾ ਰਹੇ ਹਨ। ਹਾਲ ਹੀ ‘ਚ ਕਾਮੇਡੀਅਨ ਕਪਿਲ ਸ਼ਰਮਾ ਦੋ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਉਨ੍ਹਾਂ ਦੀ ਦੁਕਾਨ ‘ਤੇ ਹਾਰਟ ਅਟੈਕ ਪਰਾਠਾ ਖਾਣ ਪਹੁੰਚੇ ਸਨ। 

    ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਕਪਿਲ ਸ਼ਰਮਾ ਉਥੇ ਆ ਗਏ ਹਨ ਤਾਂ ਐੱਸਐੱਚਓ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਈ ਘੰਟੇ ਇੱਕ ਕਮਰੇ ‘ਚ ਉਸ ਨੂੰ ਬੰਦ ਰੱਖਿਆ। ਪੁਲਿਸ ਵੱਲੋਂ ਉਸ ਨਾਲ ਮਾੜਾ ਸਲੂਕ ਕੀਤਾ ਗਿਆ। ਹੁਣ ਵੀਰ ਦਵਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਾਣੇ ਦੇ ਐਸ.ਐਚ.ਓ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

    ਜਦੋਂ ਇਸ ਮਾਮਲੇ ਉੱਤੇ ਪੱਤਰਕਾਰਾਂ ਵੱਲੋਂ ਪੁਲਿਸ ਤੋਂ ਸਵਾਲ ਪੁੱਛਿਆ ਗਿਆ ਤਾਂ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਅਜੈਬ ਸਿੰਘ ਨੇ ਦੱਸਿਆ ਕਿ ਉੱਥੇ ਰਹਿੰਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਵੀਰ ਦਵਿੰਦਰ ਸਿੰਘ ਰਾਤ 10 ਤੋਂ 2 ਵਜੇ ਤੱਕ ਪਰਾਂਠੇ ਦੀ ਦੁਕਾਨ ਚਲਾਉਂਦਾ ਹੈ। ਲੋਕ ਦੂਰ-ਦੂਰ ਤੋਂ ਉਸ ਕੋਲ ਖਾਣ ਲਈ ਆਉਂਦੇ ਹਨ, ਜਿਸ ਕਾਰਨ ਉੱਥੇ ਗੰਦਗੀ ਫੈਲ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਹੈਡ ਕੁਆਟਰ ਵੀਰ ਦਵਿੰਦਰ ਸਿੰਘ ਨਾਲ ਵੀ ਕਈ ਵਾਰ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ।

    ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਜਲੰਧਰ ਸਥਿਤ ਆਪਣੇ ਸਹੁਰੇ ਘਰ ਪਹੁੰਚੇ ਸਨ। ਮਾਡਲ ਟਾਊਨ ਪਹੁੰਚ ਕੇ ਉਨ੍ਹਾਂ ਨੇ ਮਸ਼ਹੂਰ ਹਾਰਟ ਅਟੈਕ ਦੇਸੀ ਘਿਓ ਪਰਾਠਾ ਖਾਧਾ। ਕਪਿਲ ਸ਼ਰਮਾ ਨੇ ਵੀ ਪਰਾਠਾ ਖਾ ਕੇ ਵੀਰ ਦਵਿੰਦਰ ਦੀ ਖੂਬ ਤਾਰੀਫ ਕੀਤੀ ਸੀ। ਇਸ ਦੌਰਾਨ ਕਪਿਲ ਸ਼ਰਮਾ ਨੇ ਵੀ ਉਸੇ ਸੜਕ ‘ਤੇ ਖੜ੍ਹੇ ਹੋ ਕੇ ਚਾਹ ਪੀਤੀ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

    ਇਹ ਵੀ ਪੜ੍ਹੋ: Movies Of 2023: ਇਨ੍ਹਾਂ 5 ਫਿਲਮਾਂ ਨੇ ਦੁਨੀਆ ਭਰ ‘ਚ ਮਚਾਈ ਹਲਚਲ, ਤੋੜੇ ਰਿਕਾਰਡ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.