Saturday, September 21, 2024
More

    Latest Posts

    ‘ਮੈਂ ਘਰ ਨਹੀਂ ਜਾਣਾ, ਮੈਨੂੰ ਗੋਲੀ ਮਾਰ ਦਿਓ…’ 50 ਹਜ਼ਾਰ ਦੀ ਠੱਗੀ ਪਿੱਛੋਂ ਭਾਵੁਕ ਹੋਇਆ ਬਜ਼ੁਰਗ | Action Punjab


    ‘ਜਾਂ ਤਾਂ ਹੁਣ ਮੈਨੂੰ ਗੋਲੀ ਮਾਰ ਦਿਓ ਜਾਂ ਫਿਰ ਮੈਨੂੰ ਪੈਸੇ ਦੇ ਦਿਓ, ਮੈਂ ਘਰ ਨਹੀਂ ਜਾਣਾ’ ਇਹ ਭਾਵੁਕ ਬੋਲ ਉਸ ਬਜ਼ੁਰਗ ਦੇ ਹਨ, ਜਿਸ ਨੂੰ ਇੱਕ ਸ਼ਾਤਰ ਠੱਗ ਨੇ ਭਰੇ ਬੈਂਕ ਅੰਦਰ ਲੁੱਟ ਲਿਆ। ਘਟਨਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੀ ਹੈ, ਜਿਥੇ ਭਾਰਤੀ ਸਟੇਟ ਬੈਂਕ ਆਫ ਇੰਡੀਆ (State Bank Of India) ਦੀ ਬਰਾਂਚ ‘ਚ ਇੱਕ ਬਜ਼ੁਰਗ 50 ਹਜ਼ਾਰ ਰੁਪਏ ਲੈ ਕੇ ਬੈਠਾ ਸੀ, ਤਾਂ ਇਸ ਦੌਰਾਨ ਇੱਕ ਵਿਅਕਤੀ ਉਸ ਕੋਲ ਆ ਕੇ ਬੈਠਦਾ ਹੈ ਅਤੇ ਉਸ ਨੂੰ ਗੱਲਾਂ ਵਿੱਚ ਲਗਾ ਲੈਂਦਾ ਹੈ। ਇਸ ਦੌਰਾਨ ਗੱਲਾਂ-ਬਾਤਾਂ ਵਿੱਚ ਉਹ ਬਜ਼ੁਰਗ ਕੋਲ ਮੌਜੂਦ 50 ਹਜ਼ਾਰ ਰੁਪਏ ਲੈ ਲੈਂਦਾ ਹੈ ਅਤੇ ਝਾਂਸਾ ਦੇ ਕੇ 3 ਲੱਖ ਰੁਪਏ (ਨੋਟ ਰੂਪੀ ਕਾਗਜ਼) ਦੇ ਕੇ ਕਹਿੰਦਾ ਹੈ ਕਿ ਉਹ ਪਹਿਲਾਂ ਤੁਹਾਡੇ ਵਾਲੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੰਦਾ ਹੈ। ਪਰ ਜਦੋਂ ਉਹ 50 ਹਜ਼ਾਰ ਰੁਪਏ ਲੈ ਕੇ ਜਾਂਦਾ ਹੈ ਤਾਂ ਫਿਰ ਨਹੀਂ ਮੁੜਦਾ। ਜਦੋਂ ਕਾਫੀ ਦੇਰ ਤੱਕ ਵਿਅਕਤੀ ਨਹੀਂ ਆਉਂਦਾ ਤਾਂ ਬਜ਼ੁਰਗ ਜਦੋਂ ਉਕਤ ਕੱਪੜੇ ‘ਚ ਲਪੇਟੇ ਨੋਟਾਂ ਨੂੰ ਦੇਖਦਾ ਹੈ ਤਾਂ ਉਸ ਦੇ ਪੈਰਾਂ ਹੇਠੋਂ ਕਾਗਜ਼ ਦੇਖ ਕੇ ਜ਼ਮੀਨ ਖਿਸਕ ਗਈ। ਬਜ਼ੁਰਗ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਪੁਲਿਸ ਨੂੰ ਵੀ ਜਾਣੂੰ ਕਰਵਾਇਆ ਹੈ, ਜਿਸ ‘ਤੇ ਪੁਲਿਸ (Punjab Police) ਨੇ ਸੀਸੀਟੀਵੀ ਦੇ ਆਧਾਰ ‘ਤੇ ਕਾਰਵਾਈ ਅਰੰਭ ਦਿੱਤੀ ਹੈ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.