Saturday, September 21, 2024
More

    Latest Posts

    ਜਲੰਧਰ ‘ਚ ਡੀਐਸਪੀ ਦਲਬੀਰ ਸਿੰਘ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ, ਖੜੇ ਹੋਏ ਸਵਾਲ | Action Punjab


    DSP Dalbir Deol: ਜਲੰਧਰ ‘ਚ ਡੀਐਸਪੀ ਦਲਬੀਰ ਸਿੰਘ ਦੀ ਮੌਤ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈਏ ਕਿ ਪੁਲਿਸ ਨੂੰ ਸੋਮਵਾਰ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਲਾਸ਼ ਮਿਲੀ ਸੀ। ਡੀਐਸਪੀ ਦੀ ਲਾਸ਼ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ‘ਚ ਮਿਲੀ ਸੀ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

    ਗੋਲੀਆਂ ਮਾਰ ਕੇ ਕੀਤਾ ਗਿਆ ਕਤਲ?

    ਸੂਤਰਾਂ ਅਨੁਸਾਰ ਹੁਣ ਇਸ ਮਾਮਲੇ ‘ਚ ਪੁਲਿਸ ਨੂੰ ਵੱਡੀ ਜਾਣਕਾਰੀ ਹੱਥ ਲੱਗੀ ਹੈ, ਜਿਸ ਤਹਿਤ ਡੀਐਸਪੀ ਦਾ ਕਤਲ ਕੀਤਾ ਗਿਆ ਹੈ। ਜਾਪਦਾ ਹੈ ਕਿ ਡੀਐਸਪੀ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਖੋਲ੍ਹ ਵੀ ਮਿਲੇ ਹਨ, ਜਿਸ ਤੋਂ ਬਾਅਦ ਮਾਮਲਾ ਸਨਸਨੀਖੇਜ਼ ਬਣਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਅਜੇ ਤੱਕ ਡੀਐਸਪੀ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਇਸਦੇ ਨਾਲ ਹੀ ਜਲੰਧਰ ਪੁਲਿਸ ਦੀ ਲੋਕਾਂ ਪ੍ਰਤੀ ਸਿਕਿਉਰਿਟੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ।

    ਮੌਕੇ ਤੋਂ ਮਿਲੇ ਖੋਲਾਂ ਨੇ ਖੜੇ ਕੀਤੇ ਸਵਾਲ

    ਸੂਤਰਾਂ ਅਨੁਸਾਰ ਡੀਐਸਪੀ ਦਲਬੀਰ ਸਿੰਘ ਦੀ ਗਰਦਨ ‘ਚ ਗੋਲੀ ਵੱਜੀ ਹੈ ਅਤੇ ਮੌਕੇ ਤੋਂ 9 ਐਮਐਮ ਦੇ ਖੋਲ੍ਹ ਮਿਲੇ ਹਨ, ਜਿਸ ਤੋਂ ਬਾਅਦ ਮਾਮਲਾ ਸਨਸਨੀਖੇਜ ਹੋ ਗਿਆ ਹੈ। ਪੁਲਿਸ ਨੂੰ ਮਿਲੇ ਖੋਲਾਂ ਤੋਂ ਹੁਣ ਮਾਮਲੇ ‘ਚ ਸਵਾਲ ਖੜੇ ਹੁੰਦੇ ਹਨ ਕਿ ਜੇਕਰ ਡੀਐਸਪੀ ਦਾ ਗੋਲੀਆਂ ਨਾਲ ਕਤਲ ਹੋਇਆ ਹੈ ਤਾਂ ਫਿਰ ਕੌਣ, ਕਦੋਂ ਤੇ ਕਿੰਨੇ ਵਜੇ ਇਹ ਵਾਰਦਾਤ ਨੂੰ ਅੰਜਾਮ ਦੇ ਗਿਆ? ਡੀਐਸਪੀ ਦੀ ਕਿਸ ਨਾਲ ਦੁਸ਼ਮਣੀ ਸੀ, ਜਿਸ ਨੇ ਉਸ ਦਾ ਕਤਲ ਕੀਤਾ? ਪਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਗੱਲ ਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ।

    16 ਦਿਨ ਪਹਿਲਾਂ ਡੀਐਸਪੀ ਨੇ ਪਿੰਡ ‘ਚ ਚਲਾਈਆਂ ਸੀ ਗੋਲੀਆਂ

    ਦੱਸ ਦੇਈਏ ਕਿ ਕਰੀਬ 16 ਦਿਨ ਪਹਿਲਾਂ ਪਿੰਡ ਮੰਡ ਵਿੱਚ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਪਿੰਡ ਵਾਸੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ ਉਥੇ ਕਿਸੇ ਨੂੰ ਗੋਲੀ ਨਹੀਂ ਲੱਗੀ। ਉਦੋਂ ਪੁਲੀਸ ਨੇ ਦਲਬੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਰਾਜੀਨਾਮਾ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ।

    ਦੱਸ ਦਈਏ ਕਿ ਡੀਐੱਸਪੀ ਦਲਬੀਰ ਸਿੰਘ ਦਿਓਲ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਸਨ। ਵੇਟ ਲਿਫਟਿੰਗ ’ਚ ਵੀ ਕਈ ਮੈਡਲ ਹਾਸਿਲ ਕਰ ਚੁੱਕੇ ਸਨ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਲਾਕੇ ਦੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.