Saturday, September 21, 2024
More

    Latest Posts

    ਜਾਣੋ ਕੌਣ ਹੈ ਗੋਲਡੀ ਬਰਾੜ, ਕਿਵੇਂ ਬਣਿਆ ਗੈਂਗਸਟਰ ਤੇ ਹੁਣ ‘ਅੱਤਵਾਦੀ’… | ActionPunjab


    Gangster Goldy Brar: ਕੇਂਦਰ ਸਰਕਾਰ ਨੇ ਸੋਮਵਾਰ ਗੈਂਗਸਟਰ ਗੋਲਡੀ ਬਰਾੜ ਨੂੰ ‘ਅੱਤਵਾਦੀ’ ਐਲਾਨ ਦਿੱਤਾ ਹੈ, ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਹ ਖਾਸ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਗੋਲਡੀ ਬਰਾੜ ਗੈਂਗਸਟਰ ਨਹੀਂ ਰਿਹਾ, ਸਗੋਂ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਪਰ ਆਖਿਰ ਇਹ ਗੋਲਡੀ ਬਰਾੜ ਹੈ ਕੌਣ ਅਤੇ ਇਹ ਇਥੇ ਤੱਕ ਕਿਵੇਂ ਪਹੁੰਚਿਆ…ਪੜ੍ਹੋ ਰਿਪੋਰਟ

    ਸਤਵਿੰਦਰ ਸਿੰਘ ਹੈ ਗੋਲਡੀ ਬਰਾੜ ਦਾ ਅਸਲੀ ਨਾਂ

    ਕੈਨੇਡਾ ਵਿੱਚ ਰਹਿ ਰਹੇ ਗੋਲਡੀ ਬਰਾੜ ਦਾ ਜਨਮ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ‘ਚ 1994 ‘ਚ ਹੋਇਆ, ਜਿਸ ਦਾ ਅਸਲੀ ਨਾਂ ਸਤਵਿੰਦਰ ਸਿੰਘ ਹੈ। ਗੋਲਡੀ ਬਰਾੜ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਸੁਰਖੀਆਂ ‘ਚ ਆਇਆ ਸੀ, ਭਾਵੇਂ ਕਿ ਉਹ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ।

    ਚਾਚੇ ਦੇ ਭਰਾ ਦੀ ਮੌਤ ਦਾ ਬਦਲਾ ਲੈ ਕੇ ਅਪਰਾਧ ਦੀ ਦੁਨੀਆ ‘ਚ ਰੱਖਿਆ ਕਦਮ

    ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਆਗੂ ਗੁਰਲਾਲ ਬਰਾੜ, ਗੋਲਡੀ ਬਰਾੜ ਦੇ ਚਾਚੇ ਦਾ ਭਰਾ ਸੀ। ਗੁਰਲਾਲ ਬਰਾੜ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਖਾਸ ਸੀ। ਦੀ 11 ਅਕਤੂਬਰ 2020 ਵਿੱਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ 1 ਸਥਿਤ ਇੱਕ ਕਲੱਬ ਬਾਹਰ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਬਦਲਾ ਲੈ ਕੇ ਗੋਲਡੀ ਬਰਾੜ ਅਪਰਾਧ ਦੀ ਦੁਨੀਆ ‘ਚ ਉਤਰਿਆ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਨਵੀਂ ਜੰਗ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ।

    ਇਸ ਤਰ੍ਹਾਂ ਲਿਆ ਭਰਾ ਦੀ ਮੌਤ ਦਾ ਬਦਲਾ

    ਗੋਲਡੀ ਬਰਾੜ ਸਟੱਡੀ ਵੀਜ਼ੇ ’ਤੇ ਕੈਨੇਡਾ ਪੜ੍ਹਨ ਗਿਆ ਸੀ। ਪਰ ਗੁਰਲਾਲ ਦੇ ਕਤਲ ਤੋਂ ਬਾਅਦ ਉਹ ਅਪਰਾਧ ਦੀ ਦੁਨੀਆਂ ਵਿੱਚ ਆ ਗਿਆ ਅਤੇ ਕੈਨੇਡਾ ਤੋਂ ਹੀ ਕਤਲਾਂ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਅਤੇ ਕਈ ਵਾਰਦਾਤਾਂ ਨੂੰ ਉਸਦੇ ਗੁੰਡਿਆਂ ਨੇ ਅੰਜਾਮ ਦਿੱਤਾ। ਇਨ੍ਹਾਂ ਵਿੱਚੋਂ ਇੱਕ ਘਟਨਾ 18 ਫਰਵਰੀ 2021 ਨੂੰ ਪੰਜਾਬ ਦੇ ਫਰੀਦਕੋਟ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਲਡੀ ਬਰਾੜ ਨੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਯੂਥ ਕਾਂਗਰਸੀ ਆਗੂ ਦਾ ਕਤਲ ਕੀਤਾ ਸੀ।

    ਮੂਸੇਵਾਲਾ ਕਤਲ ‘ਚ ਮੁੱਖ ਦੋਸ਼ੀ ਹੈ ਗੋਲਡੀ ਬਰਾੜ

    ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਮੁੱਖ ਦੋਸ਼ੀ ਹੈ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਸੀ, “ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਚਿਨ ਬਿਸ਼ਨੋਈ ਧਤਾਰਾਂਵਾਲੀ, ਲਾਰੈਂਸ ਬਿਸ਼ਨੋਈ ਅਤੇ ਮੈਂ ਹਾਂ।” ਉਸਨੇ ਦਾਅਵਾ ਕੀਤਾ ਸੀ ਕਿ ਉਸ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਮੂਸੇਵਾਲਾ ਦੀ ਹੱਤਿਆ ਕੀਤੀ ਸੀ।

    ਡੇਰਾ ਸਮਰਥਕ ਦੇ ਕਤਲ ਦੀ ਵੀ ਲਈ ਸੀ ਜ਼ਿੰਮੇਵਾਰੀ

    ਬਰਾੜ ਨੇ 2022 ਵਿੱਚ ਕੋਟਕਪੂਰਾ ਵਿੱਚ ਡੇਰਾ ਸਮਰਥਕ ਪਰਦੀਪ ਸਿੰਘ ਕਟਾਰੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। 2015 ਦੇ ਬਰਗਾੜੀ ਬੇਅਦਬੀ ਕਾਂਡ ਦਾ ਦੋਸ਼ੀ ਕਟਾਰੀਆ ਜ਼ਮਾਨਤ ‘ਤੇ ਰਿਹਾਅ ਸੀ ਅਤੇ ਉਸ ਸਾਲ 11 ਨਵੰਬਰ ਨੂੰ ਉਸ ਦੀ ਦੁਕਾਨ ‘ਤੇ 6 ਬੰਦਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.