Saturday, September 21, 2024
More

    Latest Posts

    Lok Sabha ਚੋਣਾਂ ਨੂੰ ਲੈ ਕੇ ECI ਦੀਆਂ ਸਖ਼ਤ ਹਿਦਾਇਤਾਂ, ਅਫਸਰਾਂ ਦੇ ਕੀਤੇ ਜਾਣਗੇ ਤਬਾਦਲੇ | ActionPunjab


    Lok Sabha Elections 2024: ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਦੀਆਂ ਚੋਣਾਂ (Lok Sabha elections 2024) ਦੇ ਮੱਦੇਨਜ਼ਰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਹਿਦਾਇਤਾਂ ’ਚ ਕਿਹਾ ਗਿਆ ਹੈ ਕਿ ਕੋਈ ਵੀ ਜ਼ਿਲ੍ਹਾਂ ਅਫਸਰ, ਪੁਲਿਸ ਅਫਸਰ , ਐਕਸਾਇਜ ਅਫਸਰ ਆਪਣੇ ਹੋਮ ਟਾਉਨ ਨਹੀਂ ਰਹੇਗਾ। ਇਨ੍ਹਾਂ ਹੀ ਸਾਰਿਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। 

    ਭਾਰਤ ਚੋਣ ਕਮਿਸ਼ਨ ਵਲੋਂ ਸਖ਼ਤ ਹਿਦਾਇਤਾਂ ਜਾਰੀ

    ਮਿਲੀ ਜਾਣਕਾਰੀ ਮੁਤਾਬਿਕ ਸਾਰੇ ਅਫਸਰਾਂ ਨੂੰ ਇੱਕ ਘੋਸ਼ਣਾ ਪੱਤਰ ਵੀ ਦੇਣਾ ਹੋਵੇਗਾ ਜਿਸ ’ਚ ਉਨ੍ਹਾਂ ਵੱਲੋਂ ਲਿਖਿਆ ਹੋਵੇਗਾ ਕਿ ਉਨ੍ਹਾਂ ਦਾ ਕਿਸੇ ਵੀ ਪਾਰਟੀ ਉਮੀਦਵਾਰ ਨਾਲ ਕੋਈ ਸਬੰਧ ਨਹੀਂ ਹੈ। ਦੱਸ ਦਈਏ ਕਿ ਐਸਐਸਪੀ ਤੋਂ ਲੈ ਕੇ ਸਭ ਇੰਸਪੈਕਟਰ ਤੱਕ ਸਾਰੇ ਅਫਸਰਾਂ ਦੇ ਹੋਮ ਜਿਲ੍ਹਿਆਂ ਵਿੱਚੋਣ ਤਬਾਦਲੇ ਹੋਣਗੇ। ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਜਾਵੇਗਾ ਜਿਸ ਦੇ ਮਿਲਣ ਦੇ 7 ਦਿਨਾਂ ਦੇ ਅੰਦਰ ਅੰਦਰ ਬਦਲੀਆਂ ਕਰਨ ਦੇ ਹੁਕਮ ਦਿੱਤੇ ਗਏ ਹਨ। 

    ਇਹ ਵੀ ਪੜ੍ਹੋ: Cold Wave ਦੀ ਲਪੇਟ ‘ਚ ਪੰਜਾਬ ਤੇ ਹਰਿਆਣਾ; ਜਾਣੋ ਮੌਸਮ ਨੂੰ ਲੈ ਕੇ ਨਵਾਂ ਅਪਡੇਟ

    ਜ਼ਿਲ੍ਹਿਆਂ ਦੇ ਡੀਸੀ ਨੂੰ ਤਬਾਦਲੇ ਕਰਨ ਦੇ ਹੁਕਮ

    ਇੱਥੇ  ਇਹ ਵੀ ਦੱਸਣਯੋਗ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਤਬਾਦਲੇ ਕਰਨ ਦੇ ਹੁਕਮ ਦਿੱਤੇ ਗਏ ਹਨ। ਕਲਾਸ 1 ਅਫਸਰਾਂ ਦੇ ਉਪਰਲੇ ਪੱਧਰ ’ਤੇ ਤਬਾਦਲੇ ਹੋਣਗੇ। 

    ਇਹ ਵੀ ਪੜ੍ਹੋ: Goldy Brar: ਗੈਂਗਸਟਰ ਗੋਲਡੀ ਬਰਾੜ ਐਲਾਨਿਆ ਅੱਤਵਾਦੀ, UAPA ਤਹਿਤ ਹੋਈ ਕਾਰਵਾਈ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.