Saturday, October 19, 2024
More

    Latest Posts

    ਰੇਲਵੇ ਯਾਤਰੀਆਂ ਲਈ ਮੁਸ਼ਕਿਲਾਂ ‘ਚ ਸਹਾਰਾ ਬਣੇਗਾ ਇਹ ਐਪ, ਜਾਣੋ ਕਿਵੇਂ | Action Punjab


    RailMadad App: ਜਿਵੇ ਤੁਸੀਂ ਜਾਣਦੇ ਹੋ ਕੀ ਭਾਰਤੀ ਰੇਲਵੇ ‘ਚ ਬਹੁਤ ਲੋਕ ਸਫ਼ਰ ਕਰਨਾ ਪਸੰਦ ਕਰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਟਰੇਨ ‘ਚ ਸਫਰ ਕਰ ਰਹੇ ਹੋ ਅਤੇ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਪੈ ਰਿਹਾ ਹੈ ਤਾਂ ਹੁਣ ਤੁਸੀਂ ਇਸ ਲਈ ਆਸਾਨੀ ਨਾਲ ਇਸਦੀ ਸ਼ਿਕਾਇਤ ਕਰ ਸਕਦੇ ਹੋ। ਕਿਉਂਕਿ ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ RailMadad ਐਪ ਲਾਂਚ ਕੀਤੀ ਹੈ। ਜਿਸ ਐਪ ਦੀ ਮਦਦ ਨਾਲ ਯਾਤਰੀ ਹੁਣ ਯਾਤਰਾ ਦੌਰਾਨ ਆਸਾਨੀ ਨਾਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਤਾਂ ਆਉ ਜਾਣਦੇ ਹਾਂ ਇਸ ਐਪ ਬਾਰੇ 

    ਰੇਲਵੇ ਮਦਦ ਐਪ ਨੂੰ ਮੋਬਾਈਲ ਜਾਂ ਵੈੱਬ ‘ਤੇ ਵਰਤਿਆ ਜਾ ਸਕਦਾ ਹੈ। ਜਿਸ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸ਼ਿਕਾਇਤਾਂ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਿਕਾਇਤ ‘ਤੇ ਰੀਅਲ ਟਾਈਮ ਫੀਡਬੈਕ ਵੀ ਦਿੱਤਾ ਜਾ ਸਕਦਾ ਹੈ। ਤੁਹਾਨੂੰ ਦਸ ਦਈਏ ਕਿ ਇਸ ਐਪ ‘ਤੇ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ-ਨਾਲ ਹੋਰ ਕਈ ਸਹੂਲਤਾਂ ਵੀ ਉਪਲਬਧ ਹਨ। ਅਤੇ ਇਸ ਐਪ ਰਾਹੀਂ ਤੁਸੀਂ ਮੈਡੀਕਲ ਅਤੇ ਸੁਰੱਖਿਆ ਸਹਾਇਤਾ, ਅਪਾਹਜਾਂ ਅਤੇ ਔਰਤਾਂ ਲਈ ਵਿਸ਼ੇਸ਼ ਸੇਵਾ ਜਾਂ ਰੇਲਵੇ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।

    ਤੁਸੀਂ ਇੱਥੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ: ਰੇਲਮਦਦ ਐਪ ਤੋਂ ਇਲਾਵਾ ਯਾਤਰੀ ਰੇਲਵੇ ਹੈਲਪਲਾਈਨ ਨੰਬਰ ‘ਤੇ ਵੀ ਸੰਪਰਕ ਕਰ ਸਕਦੇ ਹਨ। ਤੁਸੀਂ 139 ਨੰਬਰ ‘ਤੇ ਸੰਪਰਕ ਕਰਕੇ ਸ਼ਿਕਾਇਤ ਕਰ ਸਕਦੇ ਹੋ। ਦਸ ਦਈਏ ਕਿ ਇਹ ਹੈਲਪਲਾਈਨ ਨੰਬਰ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ ਹੈ। ਜਿਸ ਤੇ ਸੁਰੱਖਿਆ, ਮੈਡੀਕਲ ਐਮਰਜੈਂਸੀ, ਪੁੱਛਗਿੱਛ, ਕੇਟਰਿੰਗ, ਰੇਲ ਹਾਦਸੇ ਜਾਂ ਕਿਸੇ ਵੀ ਸ਼ਿਕਾਇਤ ਲਈ ਯਾਤਰੀ ਸੰਪਰਕ ਕਰ ਸਕਦੇ ਹਨ।

    ਸ਼ਿਕਾਇਤ ਕਿਵੇਂ ਕਰਨੀ ਹੈ: ਸਭ ਤੋਂ ਪਹਿਲਾਂ ਤੁਹਾਨੂੰ ਰੇਲਮਦਦ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇਸ ਐਪ ‘ਚ ਰਜਿਸਟਰ ਕਰਨਾ ਹੋਵੇਗਾ। ਇਸਤੋਂ ਬਾਅਦ ਜੇਕਰ ਤੁਸੀਂ ਕਿਸੇ ਵੀ ਟ੍ਰੇਨ ਜਾਂ ਸਟੇਸ਼ਨ ‘ਤੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਇਸ ਬਾਰੇ ਇਸਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਐਪ ‘ਤੇ ਤੁਸੀਂ ਸਟੇਟਸ ‘ਤੇ ਕਲਿੱਕ ਕਰਕੇ ਸ਼ਿਕਾਇਤ ਦੀ ਸਥਿਤੀ ਆਸਾਨੀ ਨਾਲ ਦੇਖ ਸਕਦੇ ਹੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.