Saturday, September 21, 2024
More

    Latest Posts

    ਪੰਜਾਬ ‘ਆਪ’ ਦੇ 10 ਮੰਤਰੀਆਂ ਨੂੰ ਮਿਲੀਆਂ ਦੋ-ਦੋ ਨਵੀਆਂ ਕਾਰਾਂ | ActionPunjab


    ਚੰਡੀਗੜ੍ਹ: ‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ 15 ਮੰਤਰੀਆਂ ‘ਚੋਂ 10 ਨੂੰ ਦੋ-ਦੋ ਨਵੀਆਂ ਕਾਰਾਂ ਦੇ ਰੂਪ ‘ਚ ਨਵੇਂ ਸਾਲ ਦਾ ਤੋਹਫਾ ਮਿਲਿਆ ਹੈ। ਦਿ ਟ੍ਰਿਬਿਊਨ ਅਖ਼ਬਾਰ ਦੀ ਇੱਕ ਰਿਪੋਰਟ ‘ਚ ਇਹ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਹ ਕਾਰਾਂ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਨ੍ਹਾਂ 10 ਮੰਤਰੀਆਂ ਵਿੱਚੋਂ ਹਰੇਕ ਨੂੰ ਸਟਾਫ ਕਾਰ ਵਜੋਂ ਇੱਕ ਨਵੀਂ ਇਨੋਵਾ ਕ੍ਰਿਸਟਾ ZX ਅਤੇ ਆਪਣੇ ਸੁਰੱਖਿਆ ਸਟਾਫ਼ ਲਈ ਇੱਕ ਨਵੀਂ ਬੋਲੈਰੋ ਪ੍ਰਾਪਤ ਹੋਈ ਹੈ। 

    ਇਨ੍ਹਾਂ ਮੰਤਰੀਆਂ ਨੂੰ ਨਹੀਂ ਮਿਲੀ ਨਵੀਂ ਗੱਡੀ

    ਰਿਪੋਰਟ ‘ਚ ਅੱਗੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਚੀਮਾ, ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ ਅਰੋੜਾ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾ: ਬਲਜੀਤ ਕੌਰ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਤੋਂ ਇਲਾਵਾ ਬਾਕੀ ਸਾਰੇ ਮੰਤਰੀਆਂ ਨੂੰ ਨਵੀਆਂ ਕਾਰਾਂ ਮਿਲੀਆਂ ਹਨ।

    CM ਮਾਨ ਨੇ ਰੱਦ ਕੀਤਾ 18 ਕਰੋੜ ਦਾ ਪ੍ਰਸਤਾਵ 

    ਕਾਬਲੇਗੌਰ ਹੈ ਕਿ ਦੋ ਸਾਲ ਪਹਿਲਾਂ ਵੀ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦੇਣ ਲਈ 18 ਕਰੋੜ ਰੁਪਏ ਦੀ ਤਜਵੀਜ਼ ਤਿਆਰ ਕੀਤੀ ਗਈ ਸੀ, ਜਿਸ ਵਿੱਚ ਮੰਤਰੀਆਂ ਨੂੰ ਫਾਰਚੂਨਰ ਅਤੇ ਵਿਧਾਇਕਾਂ ਨੂੰ ਟੋਇਟਾ ਇਨੋਵਾ ਕ੍ਰਿਸਟਾ ਗੱਡੀਆਂ ਦਿੱਤੀਆਂ ਜਾਣੀਆਂ ਸਨ। ਜਦੋਂ 18 ਕਰੋੜ ਰੁਪਏ ਦਾ ਇਹ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਕੋਲ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ।
    ਇਹ ਵੀ ਪੜ੍ਹੋ: 
    – Auto Driver ਨੇ ਮਾਰਿਆ ਪੰਜਾਬ ਪੁਲਿਸ ਦਾ DSP,ਪੁਲਿਸ ਕਮਿਸ਼ਨਰ ਨੇ ਦੱਸੀ ਸਾਰੀ ਘਟਨਾ
    – DSP Dalbir Singh ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
    – Punjabi singer Kaka ਨੇ girlfriend ਨਾਲ ਸਾਂਝੀ ਕੀਤੀ ਤਸਵੀਰ, ਤੁਸੀਂ ਵੀ ਦੇਖੋ
    – Punjab Weather: ਪੰਜਾਬ ’ਚ ਠੰਢ ਨੇ ਫੜਿਆ ਜ਼ੋਰ; ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.