Saturday, September 21, 2024
More

    Latest Posts

    ਸਾਬਕਾ ਭਾਰਤੀ ਕ੍ਰਿਕਟਰ ਤੇ ਡੀਐਸਪੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ | ActionPunjab


    ਪੀਟੀਸੀ ਨਿਊਜ਼ ਡੈਸਕ: ਭਾਰਤੀ ਕ੍ਰਿਕਟ ਟੀਮ (Indian Cricket Team) ਅਤੇ ਹਰਿਆਣਾ ਪੁਲਿਸ (Haryana Police) ਨੇ ਸਾਬਕਾ ਕ੍ਰਿਕਟਰ ਜੋਗਿੰਦਰ ਸ਼ਰਮਾ (Former Cricketer Joginder Sharma) ਅਤੇ ਪੰਜ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਹਿਸਾਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਖੁਦਕੁਸ਼ੀ ਨਾਲ ਜੁੜਿਆ ਹੋਇਆ ਹੈ। ਹਿਸਾਰ ਦੇ ਪਿੰਡ ਦਬੜਾ ਦੇ ਰਹਿਣ ਵਾਲੇ 27 ਸਾਲਾ ਪਵਨ ਨੇ ਜਾਇਦਾਦ ਦੇ ਝਗੜੇ ਕਾਰਨ 1 ਜਨਵਰੀ ਦੀ ਰਾਤ ਨੂੰ ਆਪਣੇ ਘਰ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। 

    ਪਰਿਵਾਰ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ 

    ਬੁੱਧਵਾਰ ਨੂੰ ਮ੍ਰਿਤਕ ਪਵਨ ਦਾ ਪੋਸਟਮਾਰਟਮ ਕੀਤਾ ਗਿਆ ਸੀ ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਪਵਨ ਦੇ ਪਰਿਵਾਰ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ। ਜ਼ਿਲ੍ਹਾ ਹਸਪਤਾਲ ਵਿੱਚ ਪੋਸਟਮਾਰਟਮ ਹਾਊਸ ਨੇੜੇ ਪਿੰਡ ਦਬੜਾ ਦੇ ਲੋਕ ਪਵਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਬੈਠੇ ਹਨ। ਹਿਸਾਰ ਪੁਲਿਸ ਮੁਤਾਬਕ 6 ਮੁਲਜ਼ਮਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਅਤੇ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਦੇ ਮਾਮਲੇ ਦੀ ਵੀ ਮੁੜ ਜਾਂਚ ਕੀਤੀ ਜਾਵੇਗੀ।

    ਇਹ ਵੀ ਪੜ੍ਹੋ:

    pavan.jpg
    ਮ੍ਰਿਤਕ ਪਵਨ

    ਪਵਨ ਦੇ ਪਰਿਵਾਰ ਦੀਆਂ ਕੀ ਮੰਗਾਂ ਹਨ?

    • ਸਾਰੇ ਮੁਲਜ਼ਮ ਨੂੰ ਗ੍ਰਿਫਤਾਰ ਕੀਤੇ ਜਾਣ।
    • ਪੀੜਤ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
    • ਵਿੱਤੀ ਸਹਾਇਤਾ ਵਜੋਂ 50 ਲੱਖ ਰੁਪਏ ਦਾ ਮੁਆਵਜ਼ਾ ਮਿਲੇ।
    • ਪਰਿਵਾਰ ਨੂੰ ਮਕਾਨ ਬਣਾਉਣ ਲਈ ਪੱਕੀ ਜ਼ਮੀਨ ਦਿੱਤੀ ਜਾਵੇ।
    • ਸੁਰੱਖਿਆ ਲਈ ਅਸਲਾ ਲਾਇਸੰਸ ਦਿੱਤਾ ਜਾਵੇ।
    • ਇੱਕ ਪੁੱਤਰ ਅਤੇ ਧੀ ਦੀ ਸਿੱਖਿਆ ਸਬੰਧੀ ਸਹਾਇਤਾ ਦਿੱਤੀ ਜਾਵੇ।

    ਜੋਗਿੰਦਰ ਸਮੇਤ 6 ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ

    ਪਵਨ ਦੀ ਮਾਂ ਸੁਨੀਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਹਿਸਾਰ ਦੇ ਡੀ.ਐਸ.ਪੀ. ਜੋਗਿੰਦਰ ਸ਼ਰਮਾ ਅਤੇ ਹੋਰਾਂ ਅਜੈਬੀਰ, ਈਸ਼ਵਰ ਝਾਝਰੀਆ, ਪ੍ਰੇਮ ਖਾਟੀ, ਅਰਜੁਨ ਅਤੇ ਰਾਜਿੰਦਰ ਸਿਹਾਗ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜਿੰਦਰ ਸਿਹਾਗ ਹਾਕੀ ਕੋਚ ਹਨ, ਜਦਕਿ ਜੋਗਿੰਦਰ ਸ਼ਰਮਾ ਸਾਬਕਾ ਕ੍ਰਿਕਟਰ ਹਨ।

    ਸੁਨੀਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਅਤੇ ਦੋ ਲੜਕੀਆਂ ਹਨ ਅਤੇ ਸਾਰੇ ਅਣਵਿਆਹੇ ਹਨ। ਪਵਨ ਸਭ ਤੋਂ ਵੱਡਾ ਸੀ। ਸੁਨੀਤਾ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਮੁਲਜ਼ਮਾਂ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮੁਲਜ਼ਮਾਂ ਦੇ ਖ਼ਿਲਾਫ਼ ਹਿਸਾਰ ਦੀ ਅਦਾਲਤ ‘ਚ ਜਿਸ ਘਰ ‘ਚ ਉਹ ਰਹਿੰਦੀ ਹੈ, ਉਸ ਦਾ ਮਾਮਲਾ ਚੱਲ ਰਿਹਾ ਹੈ। ਕੇਸ ਕਾਰਨ ਪਵਨ ਤਣਾਅ ਵਿੱਚ ਸੀ।

    ਘਰ ਖਾਲੀ ਕਰਨ ਦੀ ਦਿੱਤੀ ਧਮਕੀ 

    ਸੁਨੀਤਾ ਨੇ ਇਲਜ਼ਾਮ ਲਾਇਆ ਕਿ ਇੱਕ ਹਫ਼ਤਾ ਪਹਿਲਾਂ ਅਜੈਬੀਰ ਅਤੇ ਉਸ ਦਾ ਲੜਕਾ ਅਰਜੁਨ ਖੇਤਾਂ ਵਿੱਚ ਪਵਨ ਨੂੰ ਮਿਲੇ ਸਨ ਅਤੇ ਉਸ ਨੂੰ ਘਰ ਖਾਲੀ ਕਰਨ ਲਈ ਕਿਹਾ ਸੀ। ਇਸ ਧਮਕੀ ਤੋਂ ਤੰਗ ਆ ਕੇ ਉਸ ਦੇ ਲੜਕੇ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦਾ ਕਹਿਣਾ ਕਿ 6 ਅਕਤੂਬਰ 2020 ਨੂੰ ਉਸ ਨੇ ਆਜ਼ਾਦ ਨਗਰ ਪੁਲਿਸ ਸਟੇਸ਼ਨ ਵਿੱਚ ਜੋਗਿੰਦਰ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 506 (ਅਪਰਾਧਿਕ ਧਮਕੀ) ਅਤੇ 34 ਅਤੇ ਐਸਸੀ/ਐਸਟੀ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਤਤਕਾਲੀ ਡੀ.ਐੱਸ.ਪੀ. ਜੋਗਿੰਦਰ ਨੇ ਕੇਸ ਦੀ ਜਾਂਚ ਕੀਤੀ ਸੀ।

    DSP Joginder Sharma (2).jpg
    ਸਾਬਕਾ ਭਾਰਤੀ ਕ੍ਰਿਕਟਰ ਅਤੇ ਹਿਸਾਰ ਦੇ ਡੀ.ਐਸ.ਪੀ. ਜੋਗਿੰਦਰ ਸ਼ਰਮਾ

    ਧੀ ਨੇ ਵੀ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼

    ਸੁਨੀਤਾ ਦੀ ਐੱਫ.ਆਈ.ਆਰ ਮੁਤਾਬਕ ਸਾਰੇ ਮੁਲਜ਼ਮ 6 ਨਵੰਬਰ 2020 ਨੂੰ ਉਸ ਦੇ ਘਰ ਆਏ ਅਤੇ ਉਸ ਦੀ ਬੇਟੀ ਕਵਿਤਾ ਨੂੰ ਧਮਕੀ ਦਿੱਤੀ। ਇਸ ਤੋਂ ਬਾਅਦ ਤਣਾਅ ‘ਚ ਆ ਕੇ ਕਵਿਤਾ ਨੇ 9 ਨਵੰਬਰ ਨੂੰ ਚੂਹੇ ਨੂੰ ਮਾਰਨ ਵਾਲਾ ਜ਼ਹਿਰ ਖਾ ਲਿਆ ਸੀ। ਕਵਿਤਾ ਦਾ ਹਸਪਤਾਲ ‘ਚ ਇਲਾਜ ਚੱਲਿਆ। ਜਿਸਨੂੰ 12 ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਸੁਨੀਤਾ ਨੇ ਇਲਜ਼ਾਮ ਲਾਇਆ ਕਿ ਜਦੋਂ ਪੁਲਿਸ ਨੂੰ ਧਮਕਾਉਣ ਦੀ ਸ਼ਿਕਾਇਤ ਕੀਤੀ ਗਈ ਤਾਂ ਐੱਫ.ਆਈ.ਆਰ ਦਰਜ ਨਹੀਂ ਕੀਤੀ ਗਈ।

    joginder sharma 4.png

    ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਜੋਗਿੰਦਰ ਸ਼ਰਮਾ

    ਜੋਗਿੰਦਰ ਸ਼ਰਮਾ 2007 ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਹਨ। ਉਸ ਵੇਲੇ ਟੀਮ ਦੀ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਸੀ। ਉਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਧੋਨੀ ਨੇ ਉਸ ਵੇਲੇ ਆਖਰੀ ਓਵਰ ਜੋਗਿੰਦਰ ਸ਼ਰਮਾ ਨੂੰ ਦਿੱਤਾ ਸੀ। ਆਖਰੀ ਓਵਰ ਵਿੱਚ ਪਾਕਿਸਤਾਨ ਨੂੰ ਜਿੱਤ ਲਈ 6 ਗੇਂਦਾਂ ਵਿੱਚ 13 ਦੌੜਾਂ ਦੀ ਲੋੜ ਸੀ ਅਤੇ ਇੱਕ ਵਿਕਟ ਉਨ੍ਹਾਂ ਦੇ ਹੱਥ ਲੱਗੀ ਸੀ।

    – ਰਿਪੋਰਟਰ ਸੰਦੀਪ ਸੈਣੀ ਦੇ ਸਹਿਯੋਗ ਨਾਲ 

    ਇਹ ਵੀ ਪੜ੍ਹੋ:


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.