Saturday, October 19, 2024
More

    Latest Posts

    ਸਰਦੀਆਂ ‘ਚ ਭਾਰ ਘਟਾਉਣ ਲਈ ਅਪਣਾਉ ਇਹ ਆਦਤਾਂ, ਮਿਲੇਗਾ ਲਾਭ | Action Punjab


    Winter weight loss tips: ਜਿਵੇ ਤੁਸੀਂ ਜਾਣਦੇ ਕਿ ਸਰਦੀਆਂ ‘ਚ ਲੋਕ ਕਸਰਤ ਅਤੇ ਯੋਗਾ ਪ੍ਰਤੀ ਲਾਪਰਵਾਹ ਰਹਿਣ ਲੱਗਦੇ ਹਨ, ਜਿਸ ਕਾਰਨ ਬਹੁਤੇ ਲੋਕਾਂ ਦਾ ਪੇਟ ਦਿਖਾਈ ਦੇਣ ਲੱਗ ਪੈਂਦਾ ਹੈ। ਇਸ ਮੌਸਮ ‘ਚ ਸਾਡਾ ਮੈਟਾਬੋਲਿਜ਼ਮ ਬਹੁਤ ਹੌਲੀ ਹੋ ਜਾਂਦਾ ਹੈ, ਜਿਸ ਕਾਰਨ ਭੋਜਨ ਦੇਰ ਨਾਲ ਪਚਦਾ ਹੈ ਅਤੇ ਚਰਬੀ ‘ਚ ਬਦਲ ਜਾਂਦਾ ਹੈ। 

    ਅਜਿਹੇ ‘ਚ ਜੇਕਰ ਤੁਸੀਂ ਵੀ ਸਰਦੀਆਂ ਦੇ ਮੌਸਮ ‘ਚ ਆਪਣਾ ਭਾਰ ਘਟਾਉਣ ਬਾਰੇ ਕੁੱਝ ਲੱਭ ਰਹੇ ਹੋ ਤਾਂ ਤੁਸੀਂ ਬਿਲਕੁੱਲ ਸਹੀ ਜਗਾ ਤੇ ਪਹੁੰਚ ਗਏ ਹੋ, ਕਿਉਂਕਿ ਇਸ ਲੇਖ ‘ਚ ਕੁੱਝ ਅਜਿਹੀਆਂ ਆਦਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਆਪਣਾ ਕੇ ਸਰਦੀਆਂ ‘ਚ ਆਪਣਾ ਭਾਰ ਘਟਾਇਆ ਜਾ ਸਕਦਾ ਹੈ। 

    ਚਾਹ ਅਤੇ ਕੌਫੀ ਤੋਂ ਰੱਖੋ ਪਰਹੇਜ਼ 

    ਬਹੁਤੇ ਲੋਕ ਸਰਦੀਆਂ ‘ਚ ਆਪਣਾ ਭਾਰ ਘਟਾਉਣ ਲਈ ਚਾਹ ਅਤੇ ਕੌਫੀ ਤੋਂ ਪਰਹੇਜ਼ ਕਰਦੇ ਹਨ। ਕਿਉਂਕਿ ਸਰਦੀਆਂ ‘ਚ ਲੋਕ ਜ਼ਿਆਦਾ ਚਾਹ ਅਤੇ ਕੌਫੀ ਪੀਣ ਦੀ ਆਦਤ ਬਣਾ ਲੈਂਦੇ ਹਨ। ਜਿਸ ਨਾਲ ਭਾਰ ਤੇਜ਼ੀ ਨਾਲ ਵੱਧ ਜਾਂਦਾ ਅਤੇ ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ‘ਚ ਪਾਣੀ ਦੀ ਵੀ ਕਮੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਭਾਰ ਘੱਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪਾਣੀ ਦੀ ਇਸ ਕਮੀ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

    weight loss tips (3).jpg

    ਪ੍ਰੋਸੈਸਡ ਭੋਜਨ ਤੋਂ ਰੱਖੋ ਪਰਹੇਜ਼

    ਪ੍ਰੋਸੈਸਡ ਫੂਡ ਵੀ ਤੁਹਾਡਾ ਭਾਰ ਵਧਾਉਣ ਲਈ ਜ਼ਿੰਮੇਵਾਰ ਹੈ। ਕਿਉਂਕਿ ਇਸ ‘ਚ ਹਾਈ ਸ਼ੂਗਰ, ਫੈਟ ਅਤੇ ਕੈਲੋਰੀ ਹੁੰਦੀ ਹੈ, ਜੋ ਸਰੀਰ ‘ਚ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਂਦੀ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਇਹ ਭੋਜਨ ਦਿਲ ਅਤੇ ਸ਼ੂਗਰ ਦੇ ਰੋਗੀਆਂ ਲਈ ਵੀ ਮਾੜਾ ਹੁੰਦਾ ਹੈ। ਇਸ ਲਈ ਬਿਹਤਰ ਇਹੀ ਹੈ ਕਿ  ਇਨ੍ਹਾਂ ਤੋਂ ਪਰਹੇਜ਼ ਰਖਿਆ ਜਾਵੇ।

    weight loss tips (4).jpg

    ਚੰਗੀ ਨੀਂਦ ਲੈਣਾ ਜ਼ਰੂਰੀ 

    ਲੋੜੀਂਦੀ ਮਾਤਰਾ ‘ਚ ਨੀਂਦ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ। ਦੱਸ ਦੇਈਏ  ਕਿ 7 ਤੋਂ 8 ਘੰਟੇ ਦੀ ਨੀਂਦ ਨੂੰ ਚੰਗਾ ਮੰਨਿਆ ਜਾਂਦਾ ਹੈ। ਜੋ ਤੁਹਾਡੀ ਪਾਚਨ ਕਿਰਿਆ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਤਣਾਅ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ।

    weight loss tips (5).jpg

    ਮਿਠਾਈਆਂ ਤੋਂ ਰਹੋ ਦੂਰ

    ਸਰਦੀਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਖਾਣ ਦੀ ਲਾਲਸਾ ਕਿਸ ਨੂੰ ਨਹੀਂ ਹੁੰਦੀ? ਗਰਮ ਗੁਲਾਬ ਜਾਮੁਨ ਅਤੇ ਗਾਜਰ ਦਾ ਹਲਵਾ ਹਰ ਕੋਈ ਪਸੰਦ ਕਰਦਾ ਹੈ। ਇਸ ਮੌਸਮ ‘ਚ ਗੁੜ ਦੀਆਂ ਬਾਰੀਆਂ, ਤਿਲ ਗਜਕ ਵਰਗੀਆਂ ਚੀਜ਼ਾਂ ਸੁਆਦੀ ਤਾਂ ਹੁੰਦੀਆਂ ਹੀ ਹਨ ਪਰ ਭਾਰ ਵਧਾਉਣ ‘ਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ‘ਚ ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਾ ਕਰੋ।

    Disclaimer: ਲੇਖ ਵਿੱਚ ਦਰਸਾਈ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਾ ਲਿਆ ਜਾਵੇ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪ੍ਰੇਸ਼ਾਨੀਆਂ ਹਨ ਤਾਂ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.