Saturday, October 19, 2024
More

    Latest Posts

    ਲੰਗਰ ਦੀ ਸੇਵਾ ਕਰ ਰਹੇ ਮੁੰਡੇ ਦਾ ਦਾਤਰ ਮਾਰ ਕੇ ਕਤਲ, ਮਾਪਿਆਂ ਦਾ ਰੋ-ਰੋ ਬੁਰਾ ਹਾਲ | Action Punjab


    ਉੜਮੁੜ ਟਾਂਡਾ/ਚੰਡੀਗੜ੍ਹ: ਹੁਸ਼ਿਆਰਪੁਰ (hoshiarpur) ਦੇ ਉੜਮੁੜ ਟਾਂਡਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਨੌਜਵਾਨ ਦਾ ਦਿਨ-ਦਿਹਾੜੇ 11 ਨੌਜਵਾਨਾਂ ਵੱਲੋਂ ਕੋਹ-ਕੋਹ ਕੇ ਕਤਲ ਕਰਨ ਦੀ ਸੂਚਨਾ ਹੈ। 18 ਸਾਲਾ ਨੌਜਵਾਨ ਪਿੰਡ ਤਲਵੰਡੀ ਸੱਲਾ ਦਾ ਰਹਿਣ ਵਾਲਾ ਸੀ, ਜੋ ਕਿ ਲੰਗਰ ‘ਤੇ ਦੁੱਧ ਦੀ ਸੇਵਾ ਕਰ ਰਿਹਾ ਸੀ। ਨੌਜਵਾਨਾਂ ਵੱਲੋਂ ਹਮਲਾ ਕੀਤੇ ਜਾਣ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਚ ਅਰੰਭ ਦਿੱਤੀ ਹੈ। 

    ਦੁੱਧ ਦੀ ਸੇਵਾ ਦੌਰਾਨ ਕੀਤਾ ਗਿਆ ਕਤਲ

    ਕਤਲ ਕੀਤਾ ਨੌਜਵਾਨ ਸਾਹਿਲ ਪੁੱਤਰ ਕਸ਼ਮੀਰਾ ਲਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਸੱਲਾ ਵਿੱਚ ਰਾਹਗੀਰਾਂ ਲਈ ਲੰਗਰ ਲਾਇਆ ਹੋਇਆ ਸੀ, ਜਿਸ ਵਿੱਚ ਸਾਹਿਲ ਨਗਰ ਕੀਰਤਨ ਦੌਰਾਨ ਦੁੱਧ ਦੀ ਸੇਵਾ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਸਵਾਰ 11-12 ਮੁੰਡਿਆਂ ਨਾਲ ਉਸ ਦੀ ਕੋਈ ਗੱਲਬਾਤ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ਇੱਕ ਨੇ ਉਸ ਉਪਰ ਦਾਤਰ ਮਾਰ ਕੇ ਕਤਲ ਕਰ ਦਿੱਤਾ।

    ਸਾਹਿਲ ਦੀ ਮਾਤਾ ਦਾ ਰੋ-ਰੋ ਹੋਇਆ ਬੁਰਾ ਹਾਲ

    ਸਾਹਿਲ ਦੀ ਮੌਤ ਨਾਲ ਉਸ ਦੀ ਮਾਤਾ ਦਾ ਬੁਰਾ ਹਾਲ ਹੋ ਗਿਆ ਹੈ। ਰੋਂਦੇ ਹੋਏ ਮਾਤਾ ਨੇ ਦੱਸਿਆ ਕਿ ਉਸ ਦੇ ਜਵਾਨ ਪੁੱਤ ਨੂੰ 11-12 ਮੁੰਡਿਆਂ ਨੇ ਪੁਰਾਣੀ ਰੰਜਿਸ਼ ਤਹਿਤ ਕਤਲ ਕੀਤਾ ਹੈ, ਜੋ ਕਿ ਟਰੈਕਟਰ ‘ਤੇ ਸਵਾਰ ਸਨ। ਇਸ ਦੌਰਾਨ ਹੀ ਇੱਕ ਨੌਜਵਾਨ ਨੇ ਉਸ ਦੇ ਜਵਾਨ ਪੁੱਤ ਜੋ ਕਿ ਲੰਗਰ ‘ਚ ਦੁੱਧ ਦੀ ਸੇਵਾ ਕਰ ਰਿਹਾ ਸੀ, ਦੇ ਸਿਰ ਵਿੱਚ ਦਾਤਰ ਮਾਰ ਕੇ ਵੱਢ ਦਿੱਤਾ। ਨਤੀਜੇ ਵੱਜੋਂ ਸਾਹਿਲ ਦੀ ਮੌਕੇ ਉਪਰ ਹੀ ਮੌਤ ਹੋ ਗਈ।

    ਪੁਲਿਸ (Punjab Police) ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.