ਮਹਾਰਾਸ਼ਟਰ ਦੇ ਪੁਣੇ ‘ਚ ਇੱਕ ਭਾਜਪਾ ਵਿਧਾਇਕ ਵੱਲੋਂ ਸਟੇਜ ‘ਤੇ ਇੱਕ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Viral video) ਹੋ ਰਹੀ ਹੈ। ਇਹ ਸਮਾਗਮ ਸਸੂਨ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿਸ ਦੌਰਾਨ ਵਿਧਾਇਕ ਸੁਨੀਲ ਕਾਂਬਲੇ ਨੇ ਸਟੇਜ ਤੋਂ ਉਤਰਦੇ ਹੋਏ ਪੁਲਿਸ ਮੁਲਾਜ਼ਮ ਨੂੰ ਥੱਪੜ ਜੜ ਦਿੱਤਾ।
#WATCH | Maharashtra | BJP MLA Sunil Kamble was seen slapping a Police personnel during an event at Sassoon Hospital in Pune today. Deputy CM Ajit Pawar was present on the stage at the event when the incident occurred.
Visuals show Sunil Kamble leaving the stage after the… pic.twitter.com/gSXTRmINMr— ANI (@ANI) January 5, 2024
ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਧਾਇਕ ਕਾਂਬਲੇ ਨੇ ਸਟੇਜ ਤੋਂ ਉਤਰਦੇ ਹੋਏ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਦੇ ਮੂੰਹ ਦੇ ਥੱਪੜ ਮਾਰਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੀ ਮੌਕੇ ‘ਤੇ ਹਾਜ਼ਰ ਸਨ।
ਸਮਾਗਮ ‘ਚ ਨਾਂ ਨਾ ਹੋਣ ਕਾਰਨ ਸੀ ਨਾਰਾਜ਼!
ਮੀਡੀਆ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਪੁਣੇ ਛਾਉਣੀ ਹਲਕੇ ਤੋਂ ਸਥਾਨਕ ਵਿਧਾਇਕ ਹੋਣ ਦੇ ਬਾਵਜੂਦ, ਕਾਂਬਲੇ ਸਮਾਗਮ ਦੇ ਸੱਦੇ ਦੇ ਨਾਲ-ਨਾਲ ਸਮਾਗਮ ਦੇ ਮੰਚ ‘ਤੇ ਵੀ ਆਪਣੇ ਨਾਂ ਦਾ ਜ਼ਿਕਰ ਨਾ ਕੀਤੇ ਜਾਣ ਤੋਂ ਨਾਖੁਸ਼ ਸਨ।
ਭਾਜਪਾ ਵਿਧਾਇਕ ਸੁਨੀਲ ਕਾਂਬਲੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵਿਧਾਇਕ ‘ਤੇ ਪੁਣੇ ਪੁਲਿਸ ਦੇ ਬੰਡਗਾਰਡਨ ਪੁਲਿਸ ਸਟੇਸ਼ਨ ਵਿਚ ਆਈਪੀਸੀ ਦੀ ਧਾਰਾ 353 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।