Saturday, September 21, 2024
More

    Latest Posts

    ਸਿਰ ‘ਤੇ ਸਜਿਆ ਰਹਿ ਗਿਆ ਸਿਹਰਾ, ਠੱਗੀ ਮਾਰ ਕੇ ਫਰਾਰ ਹੋਈ ਵਿਚੋਲਣ | Action Punjab


    Sri Muktsar Sahib: ਵੈਸੇ ਤਾਂ ਵਿਆਹ ਦਾ ਝਾਂਸਾ ਦੇ ਕੇ ਠੱਗੀ (Fraud) ਮਾਰਨ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ, ਪਰ ਸ੍ਰੀ ਮੁਕਤਸਰ ਸਾਹਿਬ ‘ਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਠੱਗੀ ਲਾੜਾ ਜਾਂ ਲਾੜੀ ਵੱਲੋਂ ਨਹੀਂ, ਸਗੋਂ ਵਿਚੋਲਣ ਵੱਲੋਂ ਮਾਰੀ ਗਈ ਹੈ। ਹੁਣ ਇਹ ਵਿਚੋਲਣ ਫੋਨ ਬੰਦ ਕਰਕੇ ਕਿਧਰੇ ਫਰਾਰ ਹੋ ਗਈ ਹੈ। ਲਾੜੇ ਪਰਿਵਾਰ ਨੇ ਪੁਲਿਸ (Punjab Police) ਨੂੰ ਸੂਚਿਤ ਕਰ ਦਿੱਤਾ ਹੈ, ਜਿਸ ‘ਤੇ ਪੁਲਿਸ ਨੇ ਕਾਰਵਾਈ ਅਰੰਭ ਦਿੱਤੀ ਹੈ।

    ਲਾੜੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਤਰੀਕ ਨੂੰ ਉਸ ਦਾ ਵਿਆਹ ਸੀ ਅਤੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ, ਜਿਸ ‘ਤੇ ਉਨ੍ਹਾਂ ਦਾ 3-4 ਲੱਖ ਰੁਪਇਆ ਵੀ ਲੱਗ ਗਿਆ। ਪੀੜਤ ਨੇ ਦੱਸਿਆ ਕਿ ਪਿੰਡ ਦੀ ਹੀ ਮੁਲਜ਼ਮ ਵਿਚੋਲਣ ਨੇ ਉਨ੍ਹਾਂ ਨੂੰ ਵਿਆਹ ਦਾ ਭਰੋਸਾ ਦਿੱਤਾ ਅਤੇ ਕੁੜੀ ਵਾਲਿਆਂ ਨਾਲ ਗੱਲ ਹੋਣ ਪਿੱਛੋਂ 4 ਜਨਵਰੀ ਨੂੰ ਉਸ ਦੀ ਬਰਾਤ ਸੀ। ਉਸ ਨੇ ਦੱਸਿਆ ਕਿ ਵਿਚੋਲਣ ਉਨ੍ਹਾਂ ਕੋਲੋਂ ਪਹਿਲਾਂ ਵੀ 40 ਹਜ਼ਾਰ ਰੁਪਏ ਲੈ ਗਈ ਸੀ ਅਤੇ ਫਿਰ ਬਰਾਤ ਵਾਲੇ ਦਿਨ ਸਵੇਰੇ 10 ਹਜ਼ਾਰ ਰੁਪਏ ਵੀ ਲੈ ਗਈ ਅਤੇ ਕਿਹਾ ਕਿ ਉਹ ਕੁੜੀ ਵਾਲਿਆਂ ਦੀ ਤਿਆਰੀ ਕਰਵਾਉਣ ਜਾ ਰਹੀ ਹੈ।

    ਉਪਰੰਤ ਜਦੋਂ 2 ਵੱਜ ਗਏ ਤਾਂ ਉਨ੍ਹਾਂ ਨੇ ਵਿਚੋਲਣ ਨੂੰ ਫੋਨ ਲਾਇਆ ਤਾਂ ਵਾਰ-ਵਾਰ ਵੀ ਫੋਨ ਨਹੀਂ ਚੁੱਕਿਆ ਅਤੇ ਫਿਰ ਬੰਦ ਆਉਣ ਲੱਗ ਗਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਅਤੇ ਟੈਂਟ ਵਗੈਰਾ ਵੀ ਲੱਗਿਆ ਹੋਟਿਆ ਸੀ। ਪਰ ਹੁਣ ਇਹ ਠੱਗੀ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.