Sunday, October 20, 2024
More

    Latest Posts

    ਸ਼ੁਭ ਦਾ ਕੰਗਨਾ ‘ਤੇ ਸ਼ਬਦੀ ਵਾਰ? ‘ਭਾਲ ਦੀ ਹੈ ਫੇਮ ਤੇਰੀ ਮੂਵੀ ਵੀ ਨਾ ਚਲਦੀ’ | ActionPunjab


    ਪੀਟੀਸੀ ਨਿਊਜ਼ ਡੈਸਕ: ਬਾਲੀਵੁੱਡ ਦੀ ਵਿਵਾਦਗ੍ਰਸਤ ਅਦਾਕਾਰਾ ਮਨੀ ਜਾਂਦੀ ਕੰਗਨਾ ਰਣੌਤ (Kangna Ranaut) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੀਆਂ ਕਾਮਯਾਬ ਫ਼ਿਲਮਾਂ ਤੋਂ ਜ਼ਿਆਦਾ ਇਹ ਅਦਾਕਾਰਾ ਬਾਲੀਵੁੱਡ ਅਤੇ ਪਾਲੀਵੁਡ ਦੇ ਅਦਾਕਾਰਾਂ ਨਾਲ ਹੋਏ ਵਿਵਾਦਾਂ ਨੂੰ ਲੈ ਕੇ ਮਸ਼ਹੂਰ ਬਣ ਚੁਕੀ ਹੈ, ਫਿਰ ਚਾਹੇ ਉਹ ਬਾਲੀਵੁੱਡ ਫਿਲਮ ਨਿਰਮਾਤਾ ਕਰਨ ਜੋਹਰ (Karan Johar) ਨਾਲ ‘ਨੈਪੋਟੀਜ਼ਮ’ ਦੇ ਮੁੱਦੇ ‘ਤੇ ਵਿਵਾਦ ਹੋਵੇ, ਚਾਹੇ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨਾਲ ਜਾਂ ਫਿਰ ਉੱਭਰਦੇ ਪੰਜਾਬੀ ਗਾਇਕ ਸ਼ੁਭ (Shubh) ਨਾਲ ਕਥਿਤ ਤੌਰ ‘ਤੇ ਵੱਖਵਾਦੀਆਂ ਦਾ ਸਮਰਥਨ ਕਰਨ ਨਾਲ ਜੁੜਿਆ ਵਿਵਾਦ ਹੋਵੇ। ਜੋ ਇਨ੍ਹਾਂ ਗਾਇਕਾਂ ਨੇ ਹਮੇਸ਼ਾ ਸਪਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਕਦੀ ਵੀ ਨਹੀਂ ਕੀਤਾ ਗਿਆ।

    ਇਹ ਵੀ ਪੜ੍ਹੋ: Diljit Dosanjh ਅੱਜ ਮਨਾ ਰਹੇ ਜਨਮਦਿਨ ਜਾਣੋ ਕਿਵੇਂ ਕਰਵਾਈ ਸੀ ਕੰਗਨਾ ਦੀ..

    ਕੰਗਨਾ ਨੇ ਸ਼ੁਭ ‘ਤੇ ਸਾਧਿਆ ਸੀ ਨਿਸ਼ਾਨਾ

    ਲੰਘੇ ਸਾਲ ਸ਼ੁਭ ਦੇ ਇੱਕ ਸੰਗੀਤ ਸਮਾਰੋਹ ਦਾ ਇੱਕ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਗਾਇਕ ਵੱਲੋਂ ਇੱਕ ਹੂਡੀ ਫੜੀ ਹੋਈ ਦਿਖਾਈ ਦਿੱਤੀ ਸੀ। ਜੋ ਜ਼ਾਹਰ ਤੌਰ ‘ਤੇ ਉਸ ਦੇ ਇੱਕ ਪ੍ਰਸ਼ੰਸਕ ਦੁਆਰਾ ਉਸ ‘ਤੇ ਸੁੱਟਿਆ ਗਿਆ ਸੀ, ਜਿਸ ‘ਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੇ ਕਤਲ ਦੇ ਦ੍ਰਿਸ਼ ਛਪੇ ਹੋਏ ਸਨ। ਕਲਿੱਪ ‘ਤੇ ਪ੍ਰਤੀਕਿਰਿਆ ਕਰਦੇ ਹੋਏ ਕੰਗਨਾ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਕਲਾਕਾਰ ਦੀ ਨਿੰਦਾ ਕੀਤੀ।

    ਜਿਸ ਮਗਰੋਂ ਕੈਨੇਡੀਅਨ ਗਾਇਕ ਨੇ ਵੀ ਇਸ ਮੁੱਦੇ ‘ਤੇ ਆਪਣੀ ਚੁੱਪੀ ਤੋੜੀ ਅਤੇ ਕੰਗਨਾ ਨੂੰ ਕਰੜੇ ਹੱਥੀਂ ਲਿਆ ਸੀ। ਗਾਇਕ ਸ਼ੁਭ ਨੇ ਹੂਡੀ ਵਿਵਾਦ ‘ਤੇ ਇੱਕ ਬਿਆਨ ਵੀ ਜਾਰੀ ਕੀਤਾ ਸੀ, ਜਿੱਥੇ ਉਸ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ, ਉਹ ਜੋ ਵੀ ਕਰਦਾ ਹੈ, ਲੋਕ ਇਸ ਨੂੰ ਉਸ ਦੇ ਖਿਲਾਫ ਹੀ ਵਰਤਣਗੇ। ਉਸ ਵੇਲੇ ਬਾਲੀਵੁੱਡ ਅਭਿਨੇਤਰੀ ਨੇ ਸ਼ੁਭ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦਾ ਜਸ਼ਨ ਮਨਾਉਣ ਲਈ ਖ਼ਰੀਆਂ ਖ਼ਰੀਆਂ ਸੁਣਾਈਆਂ ਸਨ। ਇਸ ਨੂੰ ਲੈ ਕੇ ਸ਼ੁਭ ਦਾ ਭਾਰਤ ‘ਚ ਕਾਫ਼ੀ ਵਿਰੋਧ ਵੀ ਹੋਇਆ ਸੀ, ਜਿਸ ਕਰਕੇ ਉਸਦਾ ਭਾਰਤ ਦੌਰਾ ਵੀ ਰੱਦ ਕਰ ਦਿੱਤਾ ਗਿਆ ਸੀ।  

    ਹੁਣ ਸ਼ੁਭ ਨੇ ਰਿਲੀਜ਼ ਕੀਤੇ ਨਵੇਂ ਗਾਣੇ ‘ਤੇ ਕੰਗਨਾ ‘ਤੇ ਪਲਟਵਾਰ ਕਰਦਿਆਂ ਪਰ ਅਭਿਨੇਤਰੀ ਦਾ ਨਾਮ ਲਏ ਬਗੈਰ ਨਿਸ਼ਾਨਾ ਸਾਧਦਿਆ, ਗਾਣੇ ਦੇ ਬੋਲਾਂ ‘ਚ ਕਿਹਾ; 

    “ਹੁਣ ਭਾਲ ਦੀ ਹੈ ਫੇਮ ਤੇਰੀ ਮੂਵੀ ਵੀ ਨਾ ਚਲਦੀ
    ਚਵਲ ਜਨਾਨੀ ਭੋਂਕੇ ਨੈਟ ‘ਤੇ ਕੱਲ੍ਹ ਦੀ
    ਫੜ੍ਹ ਫੜ੍ਹ ਲੀਡਰਾਂ ਦੇ ਹੱਥ ਫਿਰੇ ਚਲਦੀ 
    ਫੇਰ ਵੀ ਨੀ ਚਲਦੀ ਨੀ ਫੇਰ ਵੀ ਚਲਦੀ”

    ਕੰਗਨਾ ਰਣੌਤ ਦੀ ਪਿਛਲੀ ਫਿਲਮ ‘ਤੇਜਸ’ 27 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੂੰ ਲੈ ਕੇ ਕਾਫੀ ਚਰਚਾ ਸੀ ਪਰ ਸਿਨੇਮਾਘਰਾਂ ‘ਚ ਪਹੁੰਚਣ ਤੋਂ ਬਾਅਦ ਇਹ ਫਿਲਮ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਅਸਫਲ ਰਹੀ। ਫਿਲਮ ਦੀ ਸ਼ੁਰੂਆਤ ਕਾਫੀ ਠੰਡੀ ਰਹੀ ਅਤੇ ਉਦੋਂ ਤੋਂ ‘ਤੇਜਸ’ ਨੂੰ ਬਾਕਸ ਆਫਿਸ ‘ਤੇ ਟਿਕਣ ਲਈ ਕਾਫੀ ਸੰਘਰਸ਼ ਕਰਨਾ ਪਿਆ ਪਰ ਇਸ ਦੀ ਕਮਾਈ ‘ਚ ਸੁਧਾਰ ਹੋਣ ਦੀ ਬਜਾਏ ਗਿਰਾਵਟ ਹੀ ਨਜ਼ਰ ਆਈ।

    ਜ਼ਾਹਿਰ ਤੌਰ ‘ਤੇ ਪ੍ਰਸ਼ੰਸਕ ਹੁਣ ਇਹ ਅਨੁਮਾਨ ਲਗਾ ਰਹੇ ਨੇ ਕਿ ਸ਼ੁਭ ਨੇ ਆਪਣੇ ਨਵੇਂ ਗਾਣੇ ‘King Shift’ ‘ਚ ਕੰਗਨਾ ‘ਤੇ ਹੀ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਸ਼ੁਭ ਆਰਮੀ ਜਾਨੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ‘ਤੇ ਅਨੇਕਾਂ ਹੀ ਮੀਮ ਬਣਾ ਕੇ ਇੰਸਟਾਗ੍ਰਾਮ ‘ਤੇ ਸ਼ੇਅਰ ਵੀ ਕੀਤੇ ਹਨ।  

    ਦੱਸ ਦੇਈਏ ਕਿ ਇਸ ਸਾਲ ਕੰਗਨਾ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਅਧਾਰਿਤ ਬਾਇਓਪਿਕ ਵੀ ਰਿਲੀਜ਼ ਹੋਣ ਜਾ ਰਹੀ ਹੈ। ਤੁਹਾਡੀ ਕੀ ਰਾਏ ਹੈ? ਕੀ ਸੱਚੀ ਇਹ ਬੋਲ ਸ਼ੁਭ ਨੇ ਕੰਗਨਾ ਰਣੌਤ ਨੂੰ ਲੈਕੇ ਲਿਖੇ ਨੇ, ਜਾਂ ਫੇਰ ਇਹ ਕਿਸੀ ਹੋਰ ਨਾਲ ਕੋਈ ਹੋਰ ਮਾਮਲਾ ਵੀ ਹੋ ਸਕਦਾ ਹੈ।  

    ਇਹ ਵੀ ਪੜ੍ਹੋ:
    – Movies Of 2023: ਇਨ੍ਹਾਂ 5 ਫਿਲਮਾਂ ਨੇ ਦੁਨੀਆ ਭਰ ‘ਚ ਮਚਾਈ ਹਲਚਲ, ਤੋੜੇ ਰਿਕਾਰਡ

    – ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਠੇ ਖੁਆਉਣ ਵਾਲੇ ਖਿਲਾਫ ਹੋਈ FIR, ਜਾਣੋ ਮਾਮਲਾ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.