Saturday, September 21, 2024
More

    Latest Posts

    AAP ਨੇ ਵਿਕਾਸ ਦੀ ਥਾਂ ‘ਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਕੇ ਰੱਖ ਦਿੱਤੈ: MP ਹਰਸਿਮਰਤ ਕੌਰ ਬਾਦਲ | Action Punjab


    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (shiromani-akali-dal) ਪਾਰਟੀ ਦੀ ਗਤੀਵਿਧੀਆਂ ਦੇ ਮੱਦੇਨਜ਼ਰ ਐਤਵਾਰ ਹਰਸਿਮਰਤ ਕੌਰ ਬਾਦਲ (harsimrat-kaur-badal) ਵੱਲੋਂ ਕਈ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਵੱਲੋਂ ਗੱਲਬਾਤ ਕਰਦਿਆਂ ਕਿਹਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਦਾ ਜੋ ਵਿਕਾਸ ਹੋਇਆ, ਹੁਣ ਦੀਆਂ ਸਰਕਾਰਾਂ ਵੱਲੋਂ ਵਿਕਾਸ ਦੀ ਥਾਂ ‘ਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰ ਦਿੱਤਾ ਗਿਆ ਹੈ ਤੇ ਪੰਜਾਬ ਹੁਣ ਅੱਠ ਸਾਲ ਪਿੱਛੇ ਜਾ ਚੁੱਕਿਆ ਹੈ, ਕਿਉਂਕਿ ਅੱਠ ਸਾਲ ਦੇ ਵਿੱਚ ਬੇਸ਼ੱਕ ਕਾਂਗਰਸ (Congress) ਅਤੇ ਆਪ (AAP) ਦਾ ਗਠਬੰਧਨ ਹੋ ਚੁੱਕਿਆ ਹੈ ਤੇ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਹਾਲਾਤ ਖਰਾਬ ਕਰਨ ਵਿੱਚ ਵੱਡਾ ਕਿਰਦਾਰ ਅਦਾ ਕੀਤਾ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜੋ ਕਾਰਜ ਕੀਤੇ ਹਨ, ਉਨ੍ਹਾਂ ਦੀ ਸਦਕਾ ਅੱਜ ਲੋਕ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ।

    ਆਪ ਸੁਪਰੀਮੋ ਕੇਜਰੀਵਾਲ ‘ਤੇ ਨਿਸ਼ਾਨਾ

    ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਈਡੀ ਦੇ ਤੀਜੀ ਵਾਰ ਸੰਮਨ ਹੋਣ ਤੋਂ ਬਾਅਦ ਪੇਸ਼ ਨਹੀਂ ਹੋ ਰਹੇ ਪਰ ਦੂਜੇ ਪਾਸੇ ਮੇਰੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਦੀ ਧੀ ਨੂੰ ਇਨਸਾਫ ਦਿਵਾਉਣ ਦੇ ਲਈ ਬਿਆਨ ਦੇਣ ਲਈ ਆਪ ਵੱਲੋਂ ਬਦਲਾਖੋਰੀ ਦੀ ਭਾਵਨਾ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ।

    ਗਠਬੰਧਨ ਦੀ ਗੱਲ ਤੋਂ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨਾਲ ਗਠਜੋੜ ਹੋਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਬੀਐਸਪੀ ਦੇ ਨਾਲ ਗਠਜੋੜ ਪਹਿਲਾਂ ਹੀ ਹੈ ਜਦੋਂਕਿ ਭਾਜਪਾ ਦੇ ਨਾਲ ਗਠਜੋੜ ਦੀ ਕੋਈ ਉਮੀਦ ਨਹੀਂ ਹੈ। ਜੇਕਰ ਗਠਜੋੜ ਦੀ ਸੰਭਾਵਨਾ ਵੀ ਹੋਈ ਤਾਂ ਇਹ ਪਾਰਟੀ ਦਾ ਫੈਸਲਾ ਹੋਵੇਗਾ।

    ‘ਅੱਜ ਪੰਜਾਬ ‘ਚ ਧਰਨੇ ਹੀ ਧਰਨੇ’

    ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਆਪ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿ ਰਹੀ ਸੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣਗੇ ਪਰ ਅੱਜ ਦੇਖੋ ਕਿ ਹਰ ਥਾਂ ਉੱਤੇ ਧਰਨੇ ਹੀ ਧਰਨੇ ਨਜ਼ਰ ਆ ਰਹੇ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਗੁਜਰਾਤ ਦੇ ਵਿੱਚ ਰੈਲੀਆ ਕਰ ਰਹੇ ਹਨ ਪਰ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਪੰਜਾਬ ਦੇ ਵਿੱਚ ਆਖਿਰ ਹੈ ਕੌਣ?


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.