Friday, October 18, 2024
More

    Latest Posts

    ਪੰਜਾਬ ਭਰ ’ਚ ਨਸ਼ਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਦਾ ਆਪਰੇਸ਼ਨ ‘Caso’ | ActionPunjab


    Punjab Police Raid: ਕੜਾਕੇ ਦੀ ਠੰਢ ਅਤੇ ਧੁੰਦ ਦੇ ਵਿੱਚ ਸਰਚ ਅਭਿਆਨ ਪੰਜਾਬ ਪੁਲਿਸ ਦੇ ਜਵਾਨ ਪੂਰੇ ਪੰਜਾਬ ਦੇ ਵਿੱਚ ਕਾਸਕੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬ ਪੁਲਿਸ ਦੀ ਜਵਾਨਾਂ ਵੱਲੋਂ ਵੱਖ-ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਪੰਜਾਬ ਪੁਲਿਸ ਨੇ ਨਸ਼ਿਆ ਖਿਲਾਫ ਚਲਾਇਆ ਹੈ। 

    ਪੰਜਾਬ ਪੁਲਿਸ ਦਾ ਆਪਰੇਸ਼ਨ ‘ਕਾਸੋ’

    ਦੱਸ ਦਈਏ ਕਿ ਸਮਾਣਾ ਵਿਖੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਹਰਿਆਣਾ ਤੋਂ ਆਉਣ ਵਾਲੀ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਿੰਡਾਂ ਦੇ ਵਿੱਚ ਵੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉੱਥੇ ਹੀ ਪਟਿਆਲਾ ਵਿਖੇ ਕਾਸੋ ਆਪਰੇਸ਼ਨ ਦੇ ਤਹਿਤ ਪੁਲਿਸ ਵੱਲੋਂ ਨਾਕਾਬੰਦੀ ਕਰ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਡਰੱਗਸ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਆ ਕਿ ਪੰਜਾਬ ਵਾਲੀ ਸ਼ੰਭੂ ਬੈਰੀਅਰ ਤੇ ਹਰਿਆਣਾ ਤੋਂ ਆਉਂਦੇ ਕਾਰਾਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ। 

    ਇਹ ਵੀ ਪੜ੍ਹੋ: ਕੜਾਕੇ ਦੀ ਠੰਢ ਦੀ ਚਪੇਟ ‘ਚ ਪੂਰਾ ਉੱਤਰ ਭਾਰਤ, ਜਾਣੋ ਪੰਜਾਬ ਦੇ ਮੌਸਮ ਦਾ ਹਾਲ

    ਛਾਪੇ ਦੌਰਾਨ ਹੈਰੋਇਨ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ 

    ਦੂਜੇ ਪਾਸੇ ਗੁਰਦਾਸਪੁਰ ਪੁਲਿਸ ਵੱਲੋਂ ਕਾਸੋ ਸਪੈਸ਼ਲ ਕਾਰਡਨ ਤੇ ਸਰਚ ਆਪਰੇਸ਼ਨ ਦੇ ਤਹਿਤ ਪੁਲਿਸ  ਵੱਲੋਂ ਵੱਖ ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਨਿਰਦੇਸ਼ ਜਾਰੀ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ ਹੈਰੋਇਨ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਇਸ ਆਪਰੇਸ਼ਨ ਦਾ ਮੁੱਖ ਮਕਸਦ ਹੈ ਕਿ ਸੂਬੇ ਅਤੇ ਜਿਲ੍ਹੇ ਭਰ ’ਚ ਨਸ਼ੇ ਨੂੰ ਨਾ ਮਾਤਰ ਕੀਤਾ ਜਾਵੇ। ਗੁਰਦਾਸਪੁਰ ’ਚ ਛਾਪੇ ਲਈ 9 ਪੁਆਇੰਟ ਤੈਅ ਕੀਤੇ ਗਏ ਸੀ। 

    ਤਰਨਤਾਰਨ ਚ ਪੁਲਿਸ ਦਾ ਤਲਾਸ਼ੀ ਅਭਿਆਨ 

    ਤਰਨਤਾਰਨ ’ਚ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਅਪਰਾਧਿਕ ਵਿਅਕਤੀਆਂ ਖਿਲਾਫ ਅਪਰੇਸ਼ਨ ਕਾਸੋ ਤਹਿਤ ਜ਼ਿਲ੍ਹੇ ਭਰ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਤਲਾਸ਼ੀ ਅਭਿਆਨ ਦੌਰਾਨ ਸਵਾ ਦੋ ਲੱਖ ਰੁਪਏ ਦੀ ਡਰੱਗ ਮਨੀ, ਨਸ਼ਾ, ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। 

    ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ CM ਮਾਨ ‘ਤੇ ਹਮਲਾ? ‘ਜੋ ਪਰਿਵਾਰ ਨੂੰ ਨਹੀਂ ਸਾਂਭ ਪਾਇਆ ਉਹ ਪੰਜਾਬ ਕਿਵੇਂ ਸਾਂਭੇਗਾ’


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.