Saturday, October 19, 2024
More

    Latest Posts

    ਲੰਬੀ ਉਮਰ ਚਾਹੁੰਦੇ ਹੋ ਜਿਊਣਾ ਤਾਂ ਅੱਜ ਹੀ ਅਪਣਾਉ ਇਹ ਆਦਤਾਂ | ActionPunjab


    Keys to Long Life: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਬਦਲਦੀ ਜੀਵਨ ਸ਼ੈਲੀ ਕਾਰਨ ਲੋਕਾਂ ਦੀ ਉਮਰ ਵਧਣ ਦੀ ਬਜਾਏ ਘਟਦੀ ਜਾ ਰਹੀ ਹੈ। ਲੋਕ ਛੋਟੀ ਉਮਰ ਵਿੱਚ ਹੀ ਬੁੱਢੇ ਦਿਸਣ ਲੱਗਦੇ ਹਨ। ਚਿਹਰੇ ‘ਤੇ ਵਧਦੀ ਉਮਰ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਇਕ ਥਾਂ ‘ਤੇ ਬੈਠ ਕੇ ਘੰਟਿਆਂਬੱਧੀ ਕੰਮ ਕਰਦੇ ਹਨ। ਸਰੀਰਕ ਗਤੀਵਿਧੀਆਂ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਨ ਨੌਜਵਾਨਾਂ ‘ਚ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਮੋਟਾਪਾ ਆਮ ਹੁੰਦਾ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਤੁਸੀਂ ਆਪਣੀ ਉਮਰ ਨੂੰ ਵਧਾਉਣ ਲਈ ਕੁਝ ਲਾਭ ਰਹੇ ਹੋ ਤਾਂ ਤੁਸੀਂ ਬਿਕਕੁਲ ਸਹੀ ਜਗਾ ਤੇ ਹੋ। ਕਿਉਂਕਿ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਕੁਝ ਅਜਿਹੀਆਂ ਆਦਤਾਂ (Healthy life tips) ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਉਮਰ ਨੂੰ ਵਧਾ ਸਕਦੇ ਹੋ, ਤਾਂ ਆਉ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ 

    ਵਾਧੂ ਸੈਰ ਕਰੋ: ਦਸ ਦਈਏ ਕਿ ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਫ੍ਰਾਂਸਿਸਕੋ ‘ਚ ਦੇ ਮਾਹਿਰਾਂ ਦੇ ਮੁਤਾਬਕ ਤੁਸੀਂ ਆਪਣੇ ਸਰੀਰ ਨੂੰ ਜਿੰਨਾ ਜ਼ਿਆਦਾ ਕਿਰਿਆਸ਼ੀਲ ਰੱਖੋਗੇ, ਤੁਹਾਨੂੰ ਓਨੇ ਹੀ ਜ਼ਿਆਦਾ ਲਾਭ ਮਿਲਣਗੇ। ਕਿਉਂਕਿ ਕਈ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਪੈਦਲ ਚੱਲਣ ਨਾਲ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾਂਦਾ ਹੈ। ਜੋ ਸਰੀਰਕ ਗਤੀਵਿਧੀ ਦਿਲ ਅਤੇ ਸੰਚਾਰ ਪ੍ਰਣਾਲੀ ਨੂੰ ਤੰਦਰੁਸਤ ਰੱਖਦੀ ਹੈ। ਦਸ ਦਈਏ ਕਿ ਇਹ ਪੁਰਾਣੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਤਰ੍ਹਾਂ ਬਜ਼ੁਰਗਾਂ ‘ਚ ਡਿੱਗਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

    ਫਲ ਅਤੇ ਸਬਜ਼ੀਆਂ ਦਾ ਭਰਪੂਰ ਸੇਵਨ ਕਰੋ: ਤੁਸੀਂ ਰੋਜ਼ਾਨਾ ਦੀ ਖੁਰਾਕ ‘ਚ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਕੇ ਵੀ ਆਪਣੀ ਉਮਰ ਨੂੰ ਲੰਬੀ ਕਰ ਸਕਦੇ ਹੋ। ਕਿਉਂਕਿ ਖਾਣ ਵਾਲੀਆਂ ਚੀਜ਼ਾਂ ‘ਚ ਜਿਵੇਂ ਸਾਬਤ ਅਨਾਜ, ਗਿਰੀਦਾਰ, ਮੱਛੀ, ਜੈਤੂਨ ਦਾ ਤੇਲ, ਫਲ਼ਦਾਰਾਂ ਆਦਿ ਨੂੰ ਸਿਹਤਮੰਦ ਜੀਵਨ (Health) ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਹ ਸਭ ਕੈਂਸਰ, ਦਿਲ ਦੇ ਰੋਗ, ਸ਼ੂਗਰ, ਡਿਮੈਂਸ਼ੀਆ ਦੇ ਜੋਖਮ ਨੂੰ ਘਟਾਉਣ ‘ਚ ਮਦਦ ਕਰਦੇ ਹਨ।

    ਕਾਫ਼ੀ ਨੀਂਦ ਲਓ: ਜੇਕਰ ਤੁਸੀਂ 100 ਸਾਲ ਤੱਕ ਇਸ ਸੁੰਦਰ ਸੰਸਾਰ ਵਿੱਚ ਸਿਹਤਮੰਦ ਤਰੀਕੇ ਨਾਲ ਰਹਿਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਚੰਗੀ ਨੀਂਦ ਲਓ। ਕਿਉਂਕਿ ਅੱਜ-ਕੱਲ੍ਹ ਲੋਕ ਦੇਰ ਰਾਤ ਤੱਕ ਜਾਗ ਕੇ ਕੰਮ ਕਰਦੇ ਹਨ, ਟੀਵੀ ਅਤੇ ਮੋਬਾਈਲ ਫੋਨ ‘ਤੇ ਰੁੱਝੇ ਰਹਿੰਦੇ ਹਨ, ਜੋ ਕਿ ਸਿਹਤਮੰਦ ਆਦਤ ਨਹੀਂ ਹੈ। ਸਿਹਤਮੰਦ ਉਮਰ ਵਧਾਉਣ ‘ਚ ਚੰਗੀ ਨੀਂਦ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਆਮ ਤੌਰ ‘ਤੇ ਵਿਅਕਤੀ ਨੂੰ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

    ਜ਼ਿਆਦਾ ਸਿਗਰਟ ਅਤੇ ਸ਼ਰਾਬ ਦਾ ਸੇਵਨ ਨਾ ਕਰੋ : ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਉਮਰ ਵੀ ਘੱਟ ਜਾਂਦੀ ਹੈ। ਕਿਉਂਕਿ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਦਿਲ, ਫੇਫੜੇ, ਜਿਗਰ, ਕਈ ਤਰ੍ਹਾਂ ਦੇ ਕੈਂਸਰ ਆਦਿ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

    ਚੰਗਾ ਸੋਚੋ: ਜੇਕਰ ਤੁਸੀਂ ਸਕਾਰਾਤਮਕ ਸੋਚਦੇ ਹੋ, ਤਾਂ ਇਹ ਤੁਹਾਨੂੰ ਲੰਬੇ ਸਮੇਂ ਤੱਕ ਜਿਊਣ ‘ਚ ਮਦਦ ਕਰਦਾ ਹੈ। ਕਿਉਂਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਆਸ਼ਾਵਾਦੀ ਹੋਣ ਨਾਲ ਦਿਲ ਦੀ ਬਿਮਾਰੀ ਦਾ ਜੋਖਮ ਘਟਦਾ ਹੈ। ਦਸ ਦਈਏ ਕਿ ਜੋ ਲੋਕ ਆਸ਼ਾਵਾਦ ਦੇ ਟੈਸਟ ‘ਚ ਉੱਚੇ ਅੰਕ ਪ੍ਰਾਪਤ ਕਰਦੇ ਹਨ, ਉਹ ਉਨ੍ਹਾਂ ਲੋਕਾਂ ਨਾਲੋਂ 5 ਤੋਂ 15 ਪ੍ਰਤੀਸ਼ਤ ਲੰਬੀ ਜਿੰਦਗੀ ਜਿਊਂਦੇ ਹਨ, ਜੋ ਵਧੇਰੇ ਨਿਰਾਸ਼ਾਵਾਦੀ ਸਨ। ਜਿੰਨੇ ਜ਼ਿਆਦਾ ਤੁਸੀਂ ਜੀਵਨ ਪ੍ਰਤੀ ਸਕਾਰਾਤਮਕ ਅਤੇ ਆਸ਼ਾਵਾਦੀ ਹੋਵੋਗੇ, ਓਨੀਆਂ ਹੀ ਘੱਟ ਬਿਮਾਰੀਆਂ ਦਾ ਸਾਹਮਣਾ ਕਰੋਗੇ ਅਤੇ ਤੁਹਾਡੀ ਉਮਰ ਵੱਧਦੀ ਜਾਵੇਗੀ। 

    ਰਿਸ਼ਤਿਆਂ ਨੂੰ ਤਰਜੀਹ ਦਿਓ: ਮਾਹਿਰਾਂ ਮੁਤਾਬਕ ਇਕੱਲਤਾ ਸਾਡੀ ਸਿਹਤ ਨੂੰ ਸਿਗਰਟਨੋਸ਼ੀ ਵਾਂਗ ਹੀ ਨੁਕਸਾਨ ਪਹੁੰਚਾਉਂਦੀ ਹੈ। ਕਿਉਂਕਿ ਇਹ ਡਿਮੇਨਸ਼ੀਆ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੇ ਹਨ। ਦਸ ਦਈਏ ਕਿ ਸਿਹਤਮੰਦ ਰਿਸ਼ਤੇ ਨਾ ਸਿਰਫ ਸਿਹਤਮੰਦ ਰਹਿਣ, ਸਗੋਂ ਖੁਸ਼ ਰਹਿਣ ਦੀ ਕੁੰਜੀ ਹਨ, ਇਸ ਲਈ ਆਪਣੇ ਰਿਸ਼ਤਿਆਂ ਨੂੰ ਮਹੱਤਵ ਦਿਓ।

    ਬਿਮਾਰੀਆਂ ਨੂੰ ਰੱਖੋ ਧਿਆਨ ‘ਚ: ਮਾਹਿਰਾਂ ਮੁਤਾਬਕ ਜੇਕਰ ਤੁਹਾਨੂੰ ਹਾਈਪਰਟੈਨਸ਼ਨ, ਪ੍ਰੀ-ਡਾਇਬੀਟੀਜ਼, ਹਾਈ ਕੋਲੈਸਟ੍ਰੋਲ, ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ ਆਦਿ ਵਰਗੀ ਕੋਈ ਵੀ ਬਿਮਾਰੀ ਹੈ ਤਾਂ ਉਸ ‘ਤੇ ਕਾਬੂ ਪਾਉਣ ਲਈ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਸਮੇਂ ਸਿਰ ਲੈਂਦੇ ਰਹੋ। ਅਤੇ ਨਾਲ ਹੀ ਉੱਪਰ ਦੱਸੀਆਂ ਸਾਰੀਆਂ ਸਿਹਤਮੰਦ ਆਦਤਾਂ ਦਾ ਪਾਲਣ ਕਰਦੇ ਰਹੋ, ਜਿਸ ਨਾਲ ਤੁਹਾਡੀ ਉਮਰ ਲੰਬੀ ਹੋਵੇਗੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.