Friday, October 18, 2024
More

    Latest Posts

    ਆਪਰੇਸ਼ਨ ‘ਨੀਰ’ ਜਦੋਂ ਪਿਆਸੇ ਮਾਲਦੀਵ ਨੂੰ ਬਚਾਉਣ ਲਈ ਅੱਗੇ ਆਇਆ ਸੀ ਭਾਰਤ | Action Punjab


    ਪੀਟੀਸੀ ਨਿਊਜ਼ ਡੈਸਕ: ਪਹਿਲਾਂ ਮਾਲਦੀਵ ਤੋਂ ਭਾਰਤੀ ਫੌਜ ਨੂੰ ਹਟਾਉਣ ਦੀ ਗੱਲ ਅਤੇ ਹੁਣ ਪੀ.ਐਮ. ਮੋਦੀ ਨੂੰ ਲੈ ਕੇ ਉੱਥੋਂ ਦੇ ਮੰਤਰੀ ਦਾ ਵਿਵਾਦਿਤ ਬਿਆਨ। ਭਾਰਤ ਅਤੇ ਮਾਲਦੀਵ ਦੇ ਸਬੰਧਾਂ ਵਿੱਚ ਖਟਾਸ ਆ ਰਹੀ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਟਾਸ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਤੋਂ ਸ਼ੁਰੂ ਹੋਈ। 

    ਇਹ ਸ਼ਖਸ ਦੋਵੇਂ ਦੇਸ਼ਾਂ ਦੀ ਖਟਾਸ ਦਾ ਕਾਰਨ 

    ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਇੰਡੀਆ ਆਊਟ ਦਾ ਭਾਰਤ ਵਿਰੋਧੀ ਨਾਅਰਾ ਦਿੱਤਾ ਅਤੇ ਸੱਤਾ ਹਾਸਲ ਕੀਤੀ। ਚੀਨ ਵੱਲ ਜ਼ਬਰਦਸਤ ਝੁਕਾਅ ਰੱਖਣ ਵਾਲਾ ਮੋਇਜੂ ਭਾਵੇਂ ਭਾਰਤ ਵਿਰੋਧੀ ਰਿਹਾ ਹੋਵੇ ਪਰ ਜਦੋਂ ਵੀ ਮਾਲਦੀਵ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਭਾਰਤ ਨੇ ਦੋਵਾਂ ਹੱਥਾਂ ਨਾਲ ਮਦਦ ਕੀਤੀ। 2014 ਵਿੱਚ ਸ਼ੁਰੂ ਕੀਤਾ ਗਿਆ ‘ਆਪ੍ਰੇਸ਼ਨ ਨੀਰ’ ਇਸ ਦੀ ਇੱਕ ਉਦਾਹਰਣ ਹੈ।

    ਸਾਲ 2014 ਵਿੱਚ ਮਾਲਦੀਵ ਵਿੱਚ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਸੀ। ਸੰਕਟ ਅਜਿਹਾ ਸੀ ਕਿ ਮਾਲਦੀਵ ਨੂੰ ਭਾਰਤ ਤੋਂ ਮਦਦ ਮੰਗਣੀ ਪਈ ਸੀ। ਭਾਰਤ ਸਰਕਾਰ ਨੇ ਮਾਲਦੀਵ ਨੂੰ ਉਸ ਸੰਕਟ ਵਿੱਚੋਂ ਕੱਢਿਆ ਵੀ ਸੀ। ਜਾਣੋ ਆਪ੍ਰੇਸ਼ਨ ਨੀਰ ਕੀ ਸੀ ਅਤੇ ਕਦੋਂ ਭਾਰਤ ਨੇ ਮਾਲਦੀਵ ਦੀ ਮਦਦ ਕੀਤੀ।

    ਇਹ ਵੀ ਪੜ੍ਹੋ: ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦਾ ਰਾਜ, ਰਾਜ ਪਿੱਛੇ ਸਰਬੱਤ ਖਾਲਸਾ ਤੋਂ ਕਿਉਂ ਮੰਗੀ ਸੀ ਮੁਆਫ਼ੀ? ਜਾਣੋ

    ਕਿਵੇਂ ਸ਼ੁਰੂ ਹੋਇਆ ਆਪ੍ਰੇਸ਼ਨ ‘ਨੀਰ’?

    ਮਾਲਦੀਵ ਦੀ ਰਾਜਧਾਨੀ ਮਾਲੇ ਵਿੱਚ ਆਰਓ ਪਲਾਂਟ ਫੇਲ੍ਹ ਹੋਣ ਕਾਰਨ ਇੱਥੇ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਸੀ। ਪਾਣੀ ਦੀ ਹਰ ਬੂੰਦ ਲਈ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਸੀ। ਮਾਲਦੀਵ ਨੇ ਭਾਰਤ ਸਰਕਾਰ ਤੋਂ ਉਸ ਵੇਲੇ ਮਦਦ ਮੰਗੀ। ਉਸ ਵੇਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਸਨ। ਉਨ੍ਹਾਂ ਤੁਰੰਤ ਮਦਦ ਭੇਜਣ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਅਤੇ ਮਾਲਦੀਵ ਲਈ ਮਦਦ ਯਕੀਨੀ ਬਣਾਈ।

    ਭਾਰਤੀ ਹਵਾਈ ਸੈਨਾ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ ਮਾਲੇ ਸ਼ਹਿਰ ਨੂੰ ਰੋਜ਼ਾਨਾ 100 ਟਨ ਪੀਣ ਵਾਲੇ ਪਾਣੀ ਦੀ ਲੋੜ ਪੈਣੀ ਹੈ। ਉੱਥੇ ਮਦਦ ਭੇਜਣ ਦੀ ਜ਼ਿੰਮੇਵਾਰੀ ਭਾਰਤੀ ਹਵਾਈ ਸੈਨਾ ਨੂੰ ਸੌਂਪੀ ਗਈ ਸੀ। ਭਾਰਤੀ ਹਵਾਈ ਸੈਨਾ ਨੇ ਤਿੰਨ ਸੀ-17 ਅਤੇ ਤਿੰਨ ਆਈ.ਐਲ.-76 ਜਹਾਜ਼ ਤਾਇਨਾਤ ਕੀਤੇ। ਪੈਕਡ ਪਾਣੀ ਦਿੱਲੀ ਤੋਂ ਅਰਾਕੋਨਮ ਅਤੇ ਉਥੋਂ ਮਾਲੇ ਭੇਜਿਆ ਜਾਂ ਲੱਗਾ। ਫੌਜ ਨੇ 5 ਤੋਂ 7 ਸਤੰਬਰ ਦਰਮਿਆਨ ਹਵਾਈ ਜਹਾਜ਼ ਰਾਹੀਂ 374 ਟਨ ਪੀਣ ਵਾਲਾ ਪਾਣੀ ਉੱਥੇ ਪਹੁੰਚਾਇਆ।

    ਇਹ ਵੀ ਪੜ੍ਹੋ: ਦਿਵਿਆ ਪਾਹੂਜਾ ਕਤਲਕਾਂਡ ‘ਚ ਨਵੀਂ ਕੁੜੀ ਦੀ ਐਂਟਰੀ, ਕੀਤਾ ਸਨਸਨੀਖੇਜ਼ ਖ਼ੁਲਾਸਾ

    maldives (3).jpg

    ‘ਅਪ੍ਰੇਸ਼ਨ ਨੀਰ’ ਹੀ ਨਹੀਂ ‘ਅਪ੍ਰੇਸ਼ਨ ਸੰਜੀਵੀਨੀ’ ਬਾਰੇ ਵੀ ਜਾਣੋ  

    ਸਿਰਫ ‘ਆਪ੍ਰੇਸ਼ਨ ਨੀਰ’ ਹੀ ਨਹੀਂ, ਭਾਰਤ ਨੇ ਕਈ ਮੌਕਿਆਂ ‘ਤੇ ਮਾਲਦੀਵ ਨੂੰ ਮਦਦ ਭੇਜੀ। ਭਾਰਤ ਨੇ ਕੋਵਿਡ ਦੌਰਾਨ ‘ਆਪਰੇਸ਼ਨ ਸੰਜੀਵਨੀ’ ਚਲਾਇਆ। ਮਾਲਦੀਵ ਸਰਕਾਰ ਦੀ ਬੇਨਤੀ ‘ਤੇ ਭਾਰਤ ਸਰਕਾਰ ਨੇ ਟਰਾਂਸਪੋਰਟ ਏਅਰਕ੍ਰਾਫਟ C-130J ਦੁਆਰਾ ਮਾਲਦੀਵ ਲਈ ਦਵਾਈਆਂ ਅਤੇ ਜ਼ਰੂਰੀ ਮੈਡੀਕਲ ਵਸਤੂਆਂ ਪਹੁੰਚਾਈਆਂ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਵਾਇਰਲ ਟੈਸਟ ਲੈਬ ਸਥਾਪਤ ਕਰਨ ਲਈ 14 ਮੈਂਬਰੀ ਮੈਡੀਕਲ ਟੀਮ ਮਾਲਦੀਵ ਭੇਜੀ ਸੀ। ਭਾਰਤ ਸਰਕਾਰ ਨੇ ਮਾਲਦੀਵ ਨੂੰ 5.5 ਟਨ ਜ਼ਰੂਰੀ ਦਵਾਈਆਂ ਦਾ ਤੋਹਫਾ ਵੀ ਦਿੱਤਾ ਸੀ।

    ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ CM ਮਾਨ ‘ਤੇ ਹਮਲਾ? ‘ਜੋ ਪਰਿਵਾਰ ਨੂੰ ਨਹੀਂ ਸਾਂਭ ਪਾਇਆ ਉਹ ਪੰਜਾਬ ਕਿਵੇਂ ਸਾਂਭੇਗਾ’

    maldives (4).jpg

    ਜਦੋਂ ਭਾਰਤ ਨੇ ਤਖ਼ਤਾ ਪਲਟਨ ਤੋਂ ਬਚਾਇਆ 

    3 ਨਵੰਬਰ 1988 ਨੂੰ ਜਦੋਂ ਹਮਲਾਵਰਾਂ ਨੇ ਮਾਲਦੀਵ ਦੀ ਰਾਜਧਾਨੀ ਮਾਲੇ ਦੀਆਂ ਸੜਕਾਂ ‘ਤੇ ਕਬਜ਼ਾ ਕਰ ਲਿਆ ਸੀ ਤਾਂ ਉਥੋਂ ਦੀ ਸਰਕਾਰ ਨੇ ਭਾਰਤ ਤੋਂ ਮਦਦ ਮੰਗੀ ਸੀ। ਜਦੋਂ ਮਾਲਦੀਵ ਵਿੱਚ ਤਖ਼ਤਾ ਪਲਟ ਦੀ ਕੋਸ਼ਿਸ਼ ਸ਼ੁਰੂ ਹੋਈ ਤਾਂ ਰਾਤੋ ਰਾਤ ‘ਆਪਰੇਸ਼ਨ ਕੈਕਟਸ’ ਸ਼ੁਰੂ ਕਰ ਦਿੱਤਾ ਗਿਆ। ਭਾਰਤ ਸਰਕਾਰ ਨੇ ਮਾਲਦੀਵ ਨੂੰ ਭਾਰਤੀ ਹਵਾਈ ਸੈਨਾ ਦੇ IL-76s, An-2s, An-32s ਭੇਜੇ ਸਨ। ਇਸ ਦੇ ਨਾਲ ਹੀ ਆਈ.ਏ.ਐਫ. ਮਿਰਾਜ 2000 ਤੋਂ ਆਲੇ-ਦੁਆਲੇ ਦੇ ਟਾਪੂਆਂ ਦੀ ਨਿਗਰਾਨੀ ਕੀਤੀ ਗਈ। ਭਾਰਤ ਸਰਕਾਰ ਦੇ ਇਸ ਆਪ੍ਰੇਸ਼ਨ ਨੇ ਭਾਰਤੀ ਹਵਾਈ ਸੈਨਾ ਦੀ ਏਅਰਲਿਫਟ ਸਮਰੱਥਾ ਨੂੰ ਵੀ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਵਜੋਂ ਪੇਸ਼ ਕੀਤਾ। ਇਸ ਤੋਂ ਇਲਾਵਾ ਕਈ ਮੌਕਿਆਂ ‘ਤੇ ਭਾਰਤ ਸਰਕਾਰ ਨੇ ਮਾਲਦੀਵ ਨੂੰ ਮਦਦ ਭੇਜੀ ਹੈ।

    ਇਹ ਵੀ ਪੜ੍ਹੋ: ਬਿਲਕਿਸ ਬਾਨੋ ਗੈਂਗਰੇਪ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ, SC ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.