Friday, October 18, 2024
More

    Latest Posts

    ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਇਹ ਪੌਦਾ, ਰੋਜ਼ਾਨਾ ਸਿਰਫ 2 ਪੱਤੇ ਕਰਨਗੇ ਸ਼ੂਗਰ ਕੰਟਰੋਲ | Action Punjab


    Health Benefits of Insulin Plant: ਅੱਜਕਲ ਵਧੇਰੇ ਲੋਕਾਂ ਨੂੰ ਸ਼ੂਗਰ (diabetes) ਦੀ ਸਮੱਸਿਆ ਆਮ ਹੀ ਆ ਜਾਂਦੀ ਹੈ, ਜਿਸ ਲਈ ਅਨੇਕਾਂ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਦਵਾਈਆਂ ਵੀ ਹਨ, ਪਰ ਕਈ ਵਾਰ ਲੋਕ ਦਵਾਈ ਲੈਣਾ ਭੁੱਲ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੌਦੇ ਬਾਰੇ ਦੱਸ ਰਹੇ ਹਾਂ, ਜਿਹੜਾ ਸ਼ੂਗਰ (Sugar) ਦੇ ਮਰੀਜ਼ਾਂ ਲਈ ਰਾਮਬਾਣ ਦਾ ਕੰਮ ਕਰਦਾ ਹੈ। ਇਸ ਪੌਦੇ ਦੀਆਂ ਰੋਜ਼ਾਨਾ 2-4 ਪੱਤੀਆਂ ਖਾਣ ਨਾਲ ਹੀ ਤੁਸੀ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਦਾ ਨਾਮ ਇਨਸੁਲਿਨ ਪਲਾਂਟ (Insulin Plant) ਹੈ। ਜਿਵੇਂ ਕਿ ਨਾਂ ਤੋਂ ਪਤਾ ਲੱਗਦਾ ਹੈ। ਇਸ ਦੇ ਪੱਤਿਆਂ ‘ਚ ਕਈ ਅਜਿਹੇ ਗੁਣ ਛੁਪੇ ਹੋਏ ਹਨ, ਜਿਨ੍ਹਾਂ ਦੇ ਜ਼ਰੀਏ ਬਲੱਡ ਸ਼ੂਗਰ ਨੂੰ ਜਲਦੀ ਕੰਟਰੋਲ ਕੀਤਾ ਜਾ ਸਕਦਾ ਹੈ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ।

    ਇਸ ਤਰ੍ਹਾਂ ਕਰਦਾ ਹੈ ਸ਼ੂਗਰ ਨੂੰ ਕੰਟਰੋਲ

    ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ (NCBI) ਦੀ ਰਿਪੋਰਟ ਦੇ ਅਨੁਸਾਰ, ਕੋਸਟਸ ਇਗਨੀਅਸ ਨੂੰ ਭਾਰਤ ਵਿੱਚ ਇਨਸੁਲਿਨ ਪਲਾਂਟ ਵਜੋਂ ਜਾਣਿਆ ਜਾਂਦਾ ਹੈ। ਇਸ ਦੀਆਂ ਪੱਤੀਆਂ ਖਾਣ ਨਾਲ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਹ ਗੱਲਾਂ ਚੂਹਿਆਂ ‘ਤੇ ਕੀਤੇ ਗਏ ਅਧਿਐਨ ‘ਚ ਸਾਹਮਣੇ ਆਈਆਂ ਹਨ। ਇਸ ਦੀਆਂ ਪੱਤੀਆਂ ‘ਚ ਅਜਿਹੇ ਤੱਤ ਹੁੰਦੇ ਹਨ, ਜੋ ਚਬਾਉਣ ‘ਤੇ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੇ ਹਨ। ਇਸ ਪੌਦੇ ਦੀਆਂ 2-4 ਪੱਤੀਆਂ ਚਬਾਉਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਠੀਕ ਹੋ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਪੌਦੇ ਦੀਆਂ ਪੱਤੀਆਂ ਵਿੱਚ ਪਾਏ ਜਾਣ ਵਾਲੇ ਰਸਾਇਣ ਸਰੀਰ ਵਿੱਚ ਮੌਜੂਦ ਸ਼ੂਗਰ ਨੂੰ ਗਲਾਈਕੋਜਨ ਵਿੱਚ ਬਦਲਦੇ ਹਨ, ਜਿਸ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

    ਕਈ ਆਯੁਰਵੇਦ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਸ਼ੂਗਰ ਦੇ ਰੋਗੀਆਂ ਲਈ ਇਨਸੁਲਿਨ ਪਲਾਂਟ ਬਹੁਤ ਫਾਇਦੇਮੰਦ ਹੈ ਅਤੇ ਇਸ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਸਰੀਰ ਵਿੱਚ ਇਨਸੁਲਿਨ ਦਾ ਉਤਪਾਦਨ ਵਧ ਸਕਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ।

    ਕੀ ਕਹਿਣਾ ਹੈ ਡਾਕਟਰਾਂ ਦਾ

    ਹਾਲਾਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਜਿਹੜੇ ਲੋਕ ਦਵਾਈ ਲੈਂਦੇ ਹਨ, ਉਨ੍ਹਾਂ ਨੂੰ ਦਵਾਈ ਲੈਣੀ ਵੀ ਜ਼ਰੂਰੀ ਹੈ। ਸਿਰਫ਼ ਇਨਸੂਲਿਨ ਦੇ ਪੌਦੇ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ ਖਤਰਾ ਮੁੱਲ ਲੈਣ ਦੇ ਬਰਾਬਰ ਹੋ ਸਕਦਾ ਹੈ। ਡਾਕਟਰਾਂ ਅਨੁਸਾਰ ਮਾਹਰਾਂ ਦੀ ਸਲਾਹ ਨਾਲ ਦਵਾਈ ਦੇ ਨਾਲ ਪੌਦੇ ਦੇ ਪੱਤੇ ਵੀ ਖਾਧੇ ਜਾ ਸਕਦੇ ਹਨ, ਕਿਉਂਕਿ ਸ਼ੂਗਰ ਇੱਕ ਗੰਭੀਰ ਬਿਮਾਰੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.