Friday, October 18, 2024
More

    Latest Posts

    ਹਿਮਾਚਲ ‘ਚ ਕੜਾਕੇ ਦੀ ਠੰਢ; ਲਾਹੌਲ ਸਪਿਤੀ ’ਚ ਜਮੀ ਸਿਸੂ ਝੀਲ, ਦੇਖੋ ਵੀਡੀਓ | Action Punjab


    Sissu Lake Freezes: ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਠੰਡ ਪੈ ਰਹੀ ਹੈ। ਠੰਡ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਦੀਆਂ ਅਤੇ ਝੀਲਾਂ ਜੰਮ ਗਈਆਂ ਹਨ। ਤਾਪਮਾਨ ਮਨਫ਼ੀ 15 ਡਿਗਰੀ ਤੱਕ ਹੇਠਾਂ ਆ ਗਿਆ ਹੈ। ਅਜਿਹੇ ‘ਚ ਮੌਸਮ ਵਿਭਾਗ ਨੇ ਇਕ ਅਪਡੇਟ ਦਿੱਤੀ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ।

    ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਵੱਖ-ਵੱਖ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਪੱਛਮੀ ਗੜਬੜੀ ਕਾਰਨ ਮੰਗਲਵਾਰ ਅਤੇ ਬੁੱਧਵਾਰ ਨੂੰ ਉਪਰਲੇ ਇਲਾਕਿਆਂ ‘ਚ ਬਰਫਬਾਰੀ ਹੋਵੇਗੀ, ਜਦਕਿ ਮੱਧ ਅਤੇ ਹੇਠਲੇ ਸਥਾਨਾਂ ‘ਤੇ ਕੁਝ ਥਾਵਾਂ ‘ਤੇ ਬਾਰਿਸ਼ ਹੋ ਸਕਦੀ ਹੈ। 11 ਜਨਵਰੀ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ।

    ਉੱਤਰੀ ਭਾਰਤ ਵਿੱਚ ਇਸ ਸਮੇਂ ਸੀਤ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਕੜਾਕੇ ਦੀ ਠੰਢ ਦੇ ਨਾਲ-ਨਾਲ ਧੁੰਦ ਦਾ ਦੋਹਰਾ ਹਮਲਾ ਹੈ। ਇਸ ਦੌਰਾਨ ਹਿਮਾਚਲ ਦੇ ਲਾਹੌਲ ‘ਚ ਪਾਰਾ ਜ਼ੀਰੋ ਤੋਂ 15 ਡਿਗਰੀ ਤੱਕ ਹੇਠਾਂ ਆ ਗਿਆ। ਜਿਸ ਕਾਰਨ ਉਥੇ ਛੋਟੀਆਂ ਝੀਲਾਂ ਜੰਮ ਗਈਆਂ। ਪਾਣੀ ਦੇ ਸੋਮੇ ਪੂਰੀ ਤਰ੍ਹਾਂ ਜੰਮ ਗਏ ਹਨ। 

    ਇਹ ਵੀ ਪੜ੍ਹੋ: ਕੜਾਕੇ ਦੀ ਠੰਢ ‘ਚ ਠੰਢੇ ਪਾਣੀ ਨਾਲ ਨਹਾਉਣਾ ਇਸ ਨੌਜਵਾਨ ਨੂੰ ਪਿਆ ਮਹਿੰਗਾ

    ਹਿਮਾਚਲ ਪ੍ਰਦੇਸ਼ ਵਿੱਚ ਬਰਸਾਤ ਦੇ ਮੌਸਮ ਦੌਰਾਨ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਹੁਣ ਸੂਬਾ ਸਰਦੀ ਦੇ ਮੌਸਮ ‘ਚ ਸੋਕੇ ਦੀ ਲਪੇਟ ‘ਚ ਹੈ। ਸਰਦੀਆਂ ਦੇ ਮੌਸਮ ‘ਚ ਹੁਣ ਤੱਕ ਸੂਬੇ ‘ਚ 100 ਫੀਸਦੀ ਘੱਟ ਬਾਰਿਸ਼ ਅਤੇ ਬਰਫਬਾਰੀ ਹੋਈ ਹੈ, ਜਿਸ ਕਾਰਨ ਪਿਛਲੇ 17 ਸਾਲਾਂ ਦੇ ਰਿਕਾਰਡ ਵੀ ਟੁੱਟ ਗਏ ਹਨ।

    ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਆਰੇਂਜ ਅਲਰਟ ਜਾਰੀ, ਜਾਣੋ ਮੌਸਮ ਸਬੰਧੀ ਤਾਜ਼ਾ ਅਪਡੇਟ

     




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.