Gangster Arrest: 28 ਦਸੰਬਰ ਦੀ ਸ਼ਾਮ ਨੂੰ ਗੁਰਦਾਸਪੁਰ ਦੇ ਕਸਬਾ ਧਾਰੀਵਾਲ ‘ਚ ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ ਧਾਰੀਵਾਲ ਦੇ ਮਿੱਲ ਗਰਾਊਂਡ ‘ਚ ਖੜ੍ਹੇ ਇਕ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ‘ਚ ਥਾਣਾ ਧਾਰੀਵਾਲ ਦੀ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੋਸਟ ਵਾਂਟੇਡ ਗੈਂਗਸਟਰ ਨਵਦੀਪ ਸਿੰਘ ਗ੍ਰਿਫਤਾਰ
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਸ ਮਾਮਲੇ ’ਚ ਗੁਰਦਾਸਪੁਰ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਉਮਰ 19 ਸਾਲ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਸਦਾ ਇੱਕ ਸਾਥੀ ਦਿੱਲੀ ਤੋਂ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬੇਖੌਫ ਲੁਟੇਰੇ: ਪਹਿਲਾਂ ਲੁੱਟਿਆ ਹਿਮਾਚਲ ਦਾ ਪਰਿਵਾਰ, ਫਿਰ ਗੋਲੀਆਂ ਚਲਾ ਕੇ ਆੜ੍ਹਤੀਏ ਤੋਂ ਖੋਹੀ ਕਾਰ
ਨਵਦੀਪ ਸਿੰਘ ਉਰਫ ਟਾਈਗਰ ਖਿਲਾਫ 20 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਗੈਂਗਸਟਰ ਹੈਪੀ ਜੱਟ ਦੇ ਸੰਪਰਕ ‘ਚ ਸੀ ਅਤੇ ਉਸ ਤੋਂ ਹਥਿਆਰ ਮੰਗਵਾਏ ਸਨ।ਪੁਲਿਸ ਨੇ ਦੋ ਪਿਸਤੌਲ, ਕਾਰਤੂਸ, ਇਕ ਕਾਰ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਜਾਣੋ ਕੀ ਸੀ ਮਾਮਲਾ
ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਐਸ.ਐਸ.ਪੀ ਗੁਰਦਾਸਪੁਰ ਹਰੀਸ਼ ਕੁਮਾਰ ਦਿਆਮਾ ਨੇ ਦੱਸਿਆ ਕਿ 28 ਦਸੰਬਰ ਦੀ ਸ਼ਾਮ ਨੂੰ ਧਾਰੀਵਾਲ ਦੇ ਮਿੱਲ ਗਰਾਊਂਡ ਵਿੱਚ ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਸ਼ੈਲੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ।ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ: ਸੁਰਖੀ-ਬਿੰਦੀ ਲਗਾ ਕੁੜੀ ਬਣ ਪੇਪਰ ਦੇਣ ਪਹੁੰਚਿਆ ਮੁੰਡਾ, ਸ਼ੱਕ ਹੋਣ ’ਤੇ ਕੀਤਾ ਕਾਬੂ
ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਨੇ ਮੁੱਖ ਦੋਸ਼ੀ ਮੋਸਟ ਵਾਂਟੇਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦਾ ਇਕ ਸਾਥੀ ਚਰਨਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ ਉਸ ਨੇ ਨਵਦੀਪ ਸਿੰਘ ਉਰਫ ਟਾਈਗਰ ਨੂੰ ਆਪਣੇ ਘਰ ਵਿੱਚ ਛੁਪਾਇਆ ਹੋਇਆ ਸੀ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਗੈਂਗਸਟਰ ਦੇ ਇੱਕ ਹੋਰ ਸਾਥੀ ਦੀ ਕੀਤੀ ਜਾ ਰਹੀ ਭਾਲ
ਐੱਸ.ਐੱਸ.ਪੀ.ਗੁਰਦਾਸਪੁਰ ਨੇ ਦੱਸਿਆ ਕਿ ਇਹ ਨੌਜਵਾਨ ਛੋਟੀ ਉਮਰ ਵਿੱਚ ਹੀ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਗਿਆ ਸੀ।ਇਸਦੇ ਖਿਲਾਫ 20 ਦੇ ਕਰੀਬ ਕੇਸ ਦਰਜ ਹਨ। ਹੁਣ ਤੱਕ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਉਹ ਸੀ ਜਿਸ ਨੇ ਨੌਜਵਾਨ ‘ਤੇ ਦੋ ਪਿਸਤੌਲਾਂ ਨਾਲ ਗੋਲੀਬਾਰੀ ਕੀਤੀ ਸੀ ਅਤੇ ਉਸ ਨੇ ਇਹ ਹਥਿਆਰ ਗੈਂਗਸਟਰ ਹੈਪੀ ਜੱਟ ਤੋਂ ਮੰਗਵਾਏ ਸਨ ਅਤੇ ਉਹ ਜੇਲ੍ਹ ਵਿਚ ਹੀ ਇਸ ਗੈਂਗਸਟਰ ਦੇ ਸੰਪਰਕ ਵਿਚ ਆਇਆ ਸੀ, ਜਦਕਿ ਪੁਲਿਸ ਨੇ ਦੋ ਪਿਸਤੌਲ ਬਰਾਮਦ ਕੀਤੇ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ ਇੱਕ ਜਿੰਦਾ ਬੁਲਟ, ਇੱਕ ਵਾਹਨ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੁਰਖੀ-ਬਿੰਦੀ ਲਗਾ ਕੁੜੀ ਬਣ ਪੇਪਰ ਦੇਣ ਪਹੁੰਚਿਆ ਮੁੰਡਾ, ਸ਼ੱਕ ਹੋਣ ’ਤੇ ਕੀਤਾ ਕਾਬੂ