Thursday, October 17, 2024
More

    Latest Posts

    ਜਾਣੋ 10ਵੀਂ ਪਾਸ ਮੁਹੰਮਦ ਸ਼ਮੀ ਕਿਵੇਂ ਬਣੇ ‘ਅਰਜੁਨਾ ਐਵਾਰਡੀ’, ਪੜ੍ਹੋ ਪੂਰੀ ਖ਼ਬਰ | Action Punjab


    Mohammad Shami Profile: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਮੰਗਲਵਾਰ ਅਰਜੁਨਾ ਐਵਾਰਡੀ ਬਣ ਗਏ ਹਨ। ਸ਼ਮੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੌਮੀ ਖੇਡ ਪੁਰਸਕਾਰ 2023 ਦੇ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ। 33 ਸਾਲਾ ਮੁਹੰਮਦ ਸ਼ਮੀ ਨੂੰ ਇਹ ਸਨਮਾਨਤ 2023 ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ, ਜਿਸ ਵਿੱਚ ਉਨ੍ਹਾਂ ਨੇ ਭਾਰਤ ਨੂੰ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਲਈ ਮਦਦ ਕੀਤੀ ਸੀ, ਲਈ ਮਿਲਿਆ। ਸ਼ਮੀ ਇਸਤੋਂ ਪਹਿਲਾਂ ਪਦਮਸ੍ਰੀ ਪੁਰਸਕਾਰ ਨਾਲ ਵੀ ਸਨਮਾਨਤ ਹੋ ਚੁੱਕੇ ਹਨ ਅਤੇ ਹੁਣ ਅਰਜੁਨਾ ਐਵਾਰਡ ਹਾਸਲ ਕੀਤਾ ਹੈ।

    ਮੁਹੰਮਦ ਸ਼ਮੀ ਅਹਿਮਦ ਹੈ ਪੂਰਾ ਨਾਂ, ਪਿਤਾ ਨੇ ਪਛਾਣੀ ਸੀ ਪ੍ਰਤਿਭਾ

    ਮੁਹੰਮਦ ਸ਼ਮੀ ਦਾ ਜਨਮ 3 ਸਤੰਬਰ 1990 ਨੂੰ ਅਮਰੋਹ, ਉੱਤਰ ਪ੍ਰਦੇਸ਼ ਦੇ ਸਹਿਸਪੁਰ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਮੁਹੰਮਦ ਸ਼ਮੀ ਅਹਿਮਦ ਹੈ। ਸ਼ਮੀ ਜ਼ਿਆਦਾ ਪੜ੍ਹੇ ਲਿਖੇ ਨਹੀ ਹਨ ਅਤੇ 10ਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਸ਼ਮੀ ਦੇ ਪਿਤਾ ਤੌਸੀਫ ਅਲੀ ਅਹਿਮਦ ਇੱਕ ਕਿਸਾਨ ਸਨ ਅਤੇ ਆਪਣੇ ਸਮੇਂ ਵਿੱਚ ਤੇਜ਼ ਗੇਂਦਬਾਜ਼ੀ ਕਰਦੇ ਸਨ। ਮੁਹੰਮਦ ਸ਼ਮੀ ਦੇ ਚਾਰ ਭੈਣ-ਭਰਾ ਹਨ ਅਤੇ ਉਹ ਸਾਰੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ, ਪਰ ਸ਼ਮੀ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ ਬਣ ਗਿਆ। 2005 ਵਿੱਚ ਸ਼ਮੀ ਦੇ ਪਿਤਾ ਨੇ 15 ਸਾਲ ਦੀ ਉਮਰ ਵਿੱਚ ਉਸਦੀ ਪ੍ਰਤਿਭਾ ਨੂੰ ਪਛਾਣ ਲਿਆ ਸੀ, ਜਿਸ ਤੋਂ ਬਾਅਦ ਸ਼ਮੀ ਨੇ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ।

    2010 ‘ਚ ਕੀਤੀ ਸੀ ਘਰੇਲੂ ਕ੍ਰਿਕਟ ਸਫਰ ਦੀ ਸ਼ੁਰੂਆਤ

    ਮੁਹੰਮਦ ਸ਼ਮੀ ਨੇ ਅਕਤੂਬਰ 2010 ਵਿੱਚ ਆਪਣੇ ਘਰੇਲੂ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2010-11 ਰਣਜੀ ਟਰਾਫੀ ‘ਚ ਬੰਗਾਲ ਲਈ ਖੇਡਦੇ ਹੋਏ ਸ਼ਮੀ ਨੇ ਅਸਮ ਖਿਲਾਫ 3 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ, 10 ਫਰਵਰੀ 2011 ਨੂੰ, ਸ਼ਮੀ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ ਓਡੀਸ਼ਾ ਦੇ ਖਿਲਾਫ ਆਪਣੀ ਲਿਸਟ-ਏ ਕ੍ਰਿਕਟ ਦੀ ਸ਼ੁਰੂਆਤ ਕੀਤੀ। ਜਿੱਥੇ ਉਸ ਨੇ 10 ਓਵਰਾਂ ਵਿੱਚ 39 ਦੌੜਾਂ ਦੇ ਕੇ 3 ਵਿਕਟਾਂ ਲਈਆਂ। 20 ਅਕਤੂਬਰ 2010 ਨੂੰ, ਸ਼ਮੀ ਨੇ ਆਸਾਮ ਦੇ ਖਿਲਾਫ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਆਪਣਾ ਟੀ-20 ਡੈਬਿਊ ਕੀਤਾ, ਜਿੱਥੇ ਉਸਨੇ 4 ਓਵਰਾਂ ਵਿੱਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ।

    2012 ‘ਚ ਹੋਈ ਸੀ ਭਾਰਤੀ ਏ ਟੀਮ ਲਈ ਚੋਣ

    ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਸ਼ਮੀ ਨੂੰ 2012 ਵਿੱਚ ਭਾਰਤ ਏ ਟੀਮ ਲਈ ਚੁਣਿਆ ਗਿਆ ਸੀ। ਉਸ ਨੇ ਜੂਨ 2012 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਮੈਚ ਵਿੱਚ ਚੇਤੇਸ਼ਵਰ ਪੁਜਾਰਾ ਨਾਲ 10ਵੀਂ ਵਿਕਟ ਲਈ 73 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਸ਼ਮੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ ਦਾ ਮੌਕਾ ਮਿਲਿਆ।

    shami 2

    ਮੁਹੰਮਦ ਸ਼ਮੀ ਦਾ ਅੰਤਰਰਾਸ਼ਟਰੀ ਸਫਰ

    ਮੁਹੰਮਦ ਸ਼ਮੀ ਨੇ ਭਾਰਤ ਲਈ ਹੁਣ ਤੱਕ 64 ਟੈਸਟ ਮੈਚਾਂ ‘ਚ 229 ਵਿਕਟਾਂ ਲਈਆਂ ਹਨ। ਉਸ ਨੇ 101 ਵਨਡੇ ਮੈਚਾਂ ‘ਚ 195 ਵਿਕਟਾਂ ਅਤੇ 23 ਟੀ-20 ਮੈਚਾਂ ‘ਚ 24 ਵਿਕਟਾਂ ਹਾਸਲ ਕੀਤੀਆਂ ਹਨ। ਸ਼ਮੀ ਆਈਪੀਐਲ ਵਿੱਚ ਕਈ ਟੀਮਾਂ ਲਈ ਖੇਡ ਚੁੱਕੇ ਹਨ। ਉਸ ਨੇ 110 ਮੈਚ ਖੇਡੇ ਹਨ। ਇਸ ਦੌਰਾਨ ਸ਼ਮੀ ਨੇ 127 ਵਿਕਟਾਂ ਲਈਆਂ ਹਨ।

    ਅਰਜੁਨ ਐਵਾਰਡ ਹਾਸਲ ਕਰਨ ਵਾਲੇ 58ਵੇਂ ਕ੍ਰਿਕਟਰ

    ਭਾਰਤ ਦੇ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammed Shami) 58ਵੇਂ ਕ੍ਰਿਕਟਰ ਹਨ, ਜਿਨ੍ਹਾਂ ਨੂੰ ਅਰਜੁਨ ਐਵਾਰਡ ਦਿੱਤਾ ਗਿਆ ਹੈ। ਇਨ੍ਹਾਂ ਵਿੱਚ 12 ਮਹਿਲਾ ਕ੍ਰਿਕਟ ਖਿਡਾਰੀ ਵੀ ਸ਼ਾਮਲ ਹਨ। ਦੋ ਸਾਲਾਂ ਬਾਅਦ ਕਿਸੇ ਕ੍ਰਿਕਟਰ ਨੂੰ ਅਰਜੁਨ ਐਵਾਰਡ ਮਿਲਿਆ ਹੈ। ਆਖਰੀ ਵਾਰ ਸ਼ਿਖਰ ਧਵਨ ਨੂੰ ਇਹ ਪੁਰਸਕਾਰ 2021 ਵਿੱਚ ਮਿਲਿਆ ਸੀ। ਸਲੀਮ ਦੁਰਾਨੀ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਕ੍ਰਿਕਟਰ ਹਨ। ਉਨ੍ਹਾਂ ਨੂੰ 1961 ਵਿੱਚ ਸਨਮਾਨਿਤ ਕੀਤਾ ਗਿਆ।

    ਇਹ ਵੀ ਪੜ੍ਹੋ:…


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.