Wednesday, October 16, 2024
More

    Latest Posts

    Sri Harmandir Sahib ਨੂੰ ਐਕਸਕਲੂਸਿਵ ਵਰਲਡ ਰਿਕਾਰਡ ਦੁਆਰਾ ਸਭ ਤੋਂ ਵੱਧ ਵਿਜ਼ਿਟਡ ਪਲੇਸ ਦਾ ਰਿਕਾਰਡ ਦੇ ਕੇ ਕੀਤਾ ਗਿਆ ਸਨਮਾਨਿਤ | Action Punjab


    ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋ ਅੱਜ ਇੱਕ ਹੋਰ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ। ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਨੂੰ ਅੱਜ ਐਕਸਕਲੂਸਿਵ ਵਰਲਡ ਰਿਕਾਰਡ ਵੱਲੋਂ ਸਭ ਤੋਂ ਵੱਧ ਦੇਖਣ ਵਾਲੇ ਸਥਾਨ ਵਜੋਂ ਸਨਮਾਨਿਤ ਕੀਤਾ ਗਿਆ। 
    ਇਸ ਮੌਕੇ ਐਕਸਕਲੂਸਿਵ ਵਰਲਡ ਰਿਕਾਰਡ ਆਪਰੇਸ਼ਨ ਦੇ ਮੁਖੀ ਪੰਕਜ ਖੰਡਵਾਲੀ ਨੇ ਦੱਸਿਆ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਭ ਤੋਂ ਵੱਧ ਦਰਸ਼ਨ ਕਰਨ ਵਾਲੇ ਸਥਾਨ ਦਾ ਦਰਜਾ ਦੇ ਕੇ ਇਸ ਦਾ ਨਾਂ ਦਰਜ ਕਰਵਾ ਦਿੱਤਾ ਗਿਆ ਹੈ।

    ਉਨ੍ਹਾਂ ਦੱਸਿਆ ਕਿ ਹਰ ਰੋਜ਼ ਇੱਕ ਲੱਖ ਤੋਂ ਵੱਧ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2020 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਪੀਐੱਮ ਮੋਦੀ ਵੱਲੋ ਵਿਸ਼ਵ ਦੀ ਸਭ ਤੋਂ ਵੱਡੀ ਰਸੋਈ ਦਾ ਰਿਕਾਰਡ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਆ ਕੇ ਦੇਖਿਆ ਤੇ ਉਨ੍ਹਾਂ ਕਿਹਾ ਕਿ ਗਰਮੀ ਹੋਵੇ ਜਾਂ ਸਰਦੀ, ਰਾਤ ​​ਦੇ 2:00 ਵਜੇ ਜਾਂ 4 ਵਜੇ ਹਰ ਸਮੇਂ ਇੱਥੇ ਸੰਗਤ ਨੂੰ ਲੰਗਰ ਵਰਤਾਇਆ ਜਾਂਦਾ ਹੈ।
    ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਅਸਥਾਨ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਾਰਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਧੰਨਵਾਦ ਪ੍ਰਗਟ ਕੀਤਾ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.