Saturday, September 21, 2024
More

    Latest Posts

    ਸਿਹਤ ਲਈ ਹੈ ਹਾਨੀਕਾਰਕ ਹੈ ਪਲਾਸਟਿਕ ਦੀਆਂ ਬੋਤਲਾਂ ‘ਚ ਪਾਣੀ, ਜਾਣੋ ਕਿਵੇਂ | Action Punjab


    Plastic Bottle Side Effects: ਸਾਡੇ ਵਿਚੋਂ ਬਹੁਤੇ ਲੋਕ ਪਾਣੀ ਪੀਣ ਲਈ ਪਲਾਸਟਿਕ ਦੀਆਂ ਬੋਤਲਾਂ (bottled-water) ਦੀ ਵਰਤੋਂ ਕਰਦੇ ਹਨ। ਜਿਵੇਂ ਸਕੂਲ, ਕਾਲਜ, ਦਫ਼ਤਰ ਜਾਂ ਸਫ਼ਰ ਦੌਰਾਨ ਲੋਕ ਆਪਣੇ ਨਾਲ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਰੱਖਦੇ ਹਨ। ਦਸ ਦਈਏ ਕਿ ਅਜਿਹੀ ਬੋਤਲ ਦਾ ਪਾਣੀ ਲਗਾਤਾਰ ਪੀਣਾ ਤੁਹਾਡੀ ਸਿਹਤ (Health) ਲਈ ਹਾਨੀਕਾਰਕ ਹੋ ਸਕਦਾ ਹੈ। ਹੁਣ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਾਣੀ ਦੀ ਇੱਕ ਆਮ ਲੀਟਰ ਦੀ ਬੋਤਲ ਵਿੱਚ ਔਸਤਨ 240,000 ਪਲਾਸਟਿਕ ਦੇ ਟੁਕੜੇ ਹੁੰਦੇ ਹਨ ਅਤੇ ਇਸ ਰਿਪੋਰਟ ‘ਚ ਖੋਜਕਰਤਾਵਾਂ ਨੇ ਨੈਨੋਪਲਾਸਟਿਕਸ ‘ਤੇ ਧਿਆਨ ਕੇਂਦਰਿਤ ਕੀਤਾ। ਦਸ ਦਈਏ ਕਿ ਇਹ ਮਾਈਕ੍ਰੋਪਲਾਸਟਿਕਸ ਨਾਲੋਂ ਵੀ ਛੋਟੇ ਕਣ ਹਨ। ਇਹ ਪਹਿਲੀ ਵਾਰ ਸੀ ਜਦੋਂ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੀ ਟੀਮ ਨੇ ਸ਼ੁੱਧ ਤਕਨੀਕ ਦੀ ਵਰਤੋਂ ਕਰਕੇ ਬੋਤਲ ਬੰਦ ਪਾਣੀ ਵਿੱਚ ਇਨ੍ਹਾਂ ਸੂਖਮ ਕਣਾਂ ਨੂੰ ਗਿਣਿਆ ਅਤੇ ਪਛਾਣਿਆ ਹੈ। ਤਾਂ ਆਓ ਜਾਣਦੇ ਹਾਂ ਕਿ ਪਲਾਸਟਿਕ ਦੀ ਬੋਤਲ ‘ਚ ਪਾਣੀ ਪੀਣ ਦੇ ਕਿ ਨੁਕਸਾਨ ਹਨ… 

    ਰਿਪੋਰਟ ਕੀ ਕਹਿੰਦੀ ਹੈ?

    ਦਸ ਦਈਏ ਕਿ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਦੇ ਜਰਨਲ ਪ੍ਰੋਸੀਡਿੰਗਜ਼ ‘ਚ ਪ੍ਰਕਾਸ਼ਿਤ ਰਿਪੋਰਟ ਸੁਝਾਅ ਦਿੰਦੀ ਹੈ ਕਿ ਬੋਤਲਬੰਦ ਪਾਣੀ ‘ਚ ਪਹਿਲਾਂ ਸੋਚੇ ਗਏ ਨਾਲੋਂ 100 ਗੁਣਾ ਜ਼ਿਆਦਾ ਪਲਾਸਟਿਕ ਦੇ ਕਣ ਹੋ ਸਕਦੇ ਹਨ, ਜੋ ਕਿ ਇੰਨੇ ਛੋਟੇ ਹੁੰਦੇ ਹਨ ਕਿ ਮਾਈਕ੍ਰੋਪਲਾਸਟਿਕਸ ਦੇ ਉਲਟ, ਇਹ ਅੰਤੜੀਆਂ ਅਤੇ ਫੇਫੜਿਆਂ ਤੋਂ ਸਿੱਧੇ ਖੂਨ ਦੇ ਪ੍ਰਵਾਹ ‘ਚ ਦਾਖਲ ਹੋ ਹੁੰਦੇ ਹਨ ਅਤੇ ਇਹ ਉਥੋਂ ਦਿਲ ਅਤੇ ਦਿਮਾਗ ਸਮੇਤ ਹੋਰ ਕਈ ਅੰਗਾਂ ਤੱਕ ਪਹੁੰਚ ਸਕਦੇ ਹਨ।

    ਪਲਾਸਟਿਕ ਦੀਆਂ ਬੋਤਲਾਂ ਦੇ ਨੁਕਸਾਨ

    ਛਾਤੀ ਦਾ ਕੈਂਸਰ: ਦਸ ਦਈਏ ਕਿ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਸੂਰਜ ਦੇ ਸੰਪਰਕ ‘ਚ ਆਉਣ ‘ਤੇ ਡਾਈਆਕਸਿਨ ਨਾਮਕ ਜ਼ਹਿਰ ਪੈਦਾ ਕਰਦੀਆਂ ਹਨ, ਜੋ ਔਰਤਾਂ ‘ਚ ਛਾਤੀ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ।

    ਜਿਗਰ ਦਾ ਕੈਂਸਰ: ਪਲਾਸਟਿਕ ‘ਚ ਭਰਪੂਰ ਮਾਤਰਾ ‘ਚ phthalates ਨਾਮਕ ਰਸਾਇਣ ਪਾਏ ਜਾਣਦੇ ਹਨ, ਜੋ ਜਿਗਰ ਦੇ ਕੈਂਸਰ ਅਤੇ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ ਦਾ ਕਾਰਨ ਬਣ ਸਕਦੇ ਹਨ।

    ਸ਼ੂਗਰ ਲਈ ਨੁਕਸਾਨਦੇਹ: ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ ‘ਚ ਪਾਣੀ ਪੀਣ ਨਾਲ ਵੀ ਸ਼ੂਗਰ ਹੋ ਸਕਦੀ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਬਾਈਫਿਨਾਇਲ ਏ ਇੱਕ ਐਸਟ੍ਰੋਜਨ ਦੀ ਨਕਲ ਕਰਨ ਵਾਲਾ ਰਸਾਇਣ ਪਾਏ ਜਾਣਦੇ ਹਨ, ਜੋ ਲੜਕੀਆਂ ‘ਚ ਸ਼ੂਗਰ, ਮੋਟਾਪਾ, ਪ੍ਰਜਨਨ ਸਮੱਸਿਆਵਾਂ, ਵਿਵਹਾਰ ਸੰਬੰਧੀ ਸਮੱਸਿਆਵਾਂ ਅਤੇ ਜਵਾਨੀ ਦੀ ਸ਼ੁਰੂਆਤ ਦਾ ਕਾਰਨ ਬਣਦਾ ਹੈ।

    ਇਮਿਊਨਿਟੀ ਨਾਲ ਸਬੰਧਤ ਸਮੱਸਿਆਵਾਂ: ਪਲਾਸਟਿਕ ਦੀਆਂ ਬੋਤਲਾਂ ‘ਚ ਪਾਣੀ ਪੀਣ ਨਾਲ ਵੀ ਇਮਿਊਨਿਟੀ ਨਾਲ ਸਬੰਧਤ ਸਮੱਸਿਆ ਆ ਸਕਦੀ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਰਸਾਇਣ ਪਾਏ ਜਾਣਦੇ ਹਨ, ਜੋ ਤੁਹਾਡੇ ਵੱਲ ਮੋਸਮੀ ਬਿਮਾਰੀਆਂ ਨੂੰ ਖਿੱਚਦਾ ਹੈ।

    ਇਸ ਤਰ੍ਹਾਂ ਕਰੋ ਬਚਾਅ

    ਅਜਿਹੇ ‘ਚ ਹੁਣ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਣ ਲਈ ਕੀ ਉਪਾਅ ਅਪਣਾਏ ਜਾਣ? ਦਸ ਦਈਏ ਕਿ ਤੁਸੀਂ ਪਲਾਸਟਿਕ ਦੇ ਇਨ੍ਹਾਂ ਨੁਕਸਾਨਾਂ ਤੋਂ ਸੁਰੱਖਿਅਤ ਰਹਿਣ ਲਈ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਤਾਂਬੇ, ਕੱਚ ਜਾਂ ਸਟੇਨਲੈੱਸ ਸਟੀਲ ਦੀਆਂ ਬੋਤਲਾਂ ‘ਚ ਪਾਣੀ ਪੀ ਸਕਦੇ ਹੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.