Saturday, September 21, 2024
More

    Latest Posts

    ਵੜਿੰਗ ਨੇ ਮੁੜ ਪੜਾਇਆ ਸਿੱਧੂ ਨੂੰ ਅਨੁਸ਼ਾਸਨ ਦਾ ਪਾਠ, ਇੰਚਾਰਜ ਨਾਲ ਮੀਟਿੰਗ ਮਗਰੋਂ ਬਦਲੇ ਸਿੱਧੂ ਦੇ ਸੁਰ | Action Punjab


    Sidhu vs Warring Controversy: ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਹਲਕਾ ਇੰਚਾਰਜ ਦੇਵੇਂਦਰ ਯਾਦਵ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੈਂ ਹਲਕਾ ਇੰਚਾਰਜ ਨੂੰ ਕਿਹਾ ਹੈ ਕਿ ਅਨੁਸ਼ਾਸਨ ਜ਼ਰੂਰੀ ਹੈ, ਪਰ ਇਹ ਇਕ ਵਿਅਕਤੀ ਲਈ ਨਹੀਂ ਸਗੋਂ ਸਾਰਿਆਂ ਲਈ ਹੋਣਾ ਚਾਹੀਦਾ ਹੈ।

    ਸਿੱਧੂ ਨੇ ਅੱਗੇ ਕਿਹਾ ਕਿ ਮੈਂ ਹਲਕਾ ਇੰਚਾਰਜ ਨੂੰ ਕਿਹਾ ਕਿ ਰੈਲੀਆਂ ਦਾ ਪ੍ਰੋਗਰਾਮ ਪਹਿਲਾਂ ਹੀ ਹੈ। ਮੈਨੂੰ ਨਹੀਂ ਪਤਾ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਮੀਟਿੰਗ ਹੋਵੇਗੀ ਨਹੀਂ ਤਾਂ ਮੈਂ ਰੈਲੀ ਨਹੀਂ ਕਰਨੀ ਸੀ। ਸਿੱਧੂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਨਾਲ ਕਦੇ ਗੱਲ ਨਹੀਂ ਕੀਤੀ।

    ਇਹ ਮੇਰੀ ਨਿੱਜੀ ਲੜਾਈ ਨਹੀਂ-ਸਿੱਧੂ

    ਸਿੱਧੂ ਨੇ ਕਾਂਗਰਸ (Congress Party) ਵਿੱਚ ਆਪਣੇ ਵਿਰੋਧੀਆਂ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਮੇਰੀ ਨਿੱਜੀ ਲੜਾਈ ਨਹੀਂ ਹੈ। ਇਹ ਵਿਚਾਰਧਾਰਾ ਦੀ ਲੜਾਈ ਹੈ। ਜੇ ਤੁਸੀਂ ਬਿਹਤਰ ਕਰ ਸਕਦੇ ਹੋ, ਤਾਂ ਮੈਂ ਤੁਹਾਡਾ ਅਨੁਸਰਣ ਕਰਾਂਗਾ। ਜੇਕਰ ਉਹ ਕੁਝ ਕਰਨ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਨਿੱਜੀ ਦੋਸ਼ ਲਗਾਉਂਦੇ ਹਨ। 

    ਇਹ ਵੀ ਪੜ੍ਹੋ: Nabha Jail ’ਚ ਬੰਦ ਕੈਦੀ ਚਲਾ ਰਿਹਾ ਸੀ ਡਰੱਗ ਰੈਕੇਟ, ਮਾਮਲੇ ’ਚ ਹਾਈਕੋਰਟ ਸਖ਼ਤ

    ਹਾਈਕਮਾਂਡ ਦਾ ਫੈਸਲਾ ਹੋਵੇਗਾ ਮਨਜ਼ੂਰ-ਸਿੱਧੂ

    ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਸਿੱਧੂ ਨੇ ਕਿਹਾ ਕਿ ਅਸੀਂ ਪਾਰਟੀ ਦੇ ਸਿਪਾਹੀ ਹਾਂ ਅਤੇ ਹਾਈਕਮਾਂਡ ਜੋ ਵੀ ਫੈਸਲਾ ਲਵੇਗੀ, ਸਾਨੂੰ ਸਵੀਕਾਰ ਹੋਵੇਗਾ। ਅਸੀਂ ਆਪਣੀ ਰਾਏ ਹਾਈਕਮਾਂਡ ਨੂੰ ਦੇ ਚੁੱਕੇ ਹਾਂ। ਪਾਰਟੀ ਹਾਈਕਮਾਂਡ ਜੋ ਵੀ ਕਹੇਗੀ, ਅਸੀਂ ਉਸ ਦੀ ਪਾਲਣਾ ਕਰਾਂਗੇ। ਵਿਰੋਧੀਆਂ ਦੇ ਖਿਲਾਫ ਟਵੀਟ ਕਰਨ ਬਾਰੇ ਸਿੱਧੂ ਨੇ ਕਿਹਾ, ਮੈਂ ਅਕਸਰ ਟਵੀਟ ਕਰਦਾ ਰਹਿੰਦਾ ਹਾਂ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ।

    ਪ੍ਰੋਗਰਾਮਾਂ ਬਾਰੇ ਦਿੱਤੀ ਹੈ ਪਾਰਟੀ ਇੰਚਾਰਜ ਨੂੰ ਜਾਣਕਾਰੀ- ਸਿੱਧੂ

    ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ, ਉਨ੍ਹਾਂ ਨੇ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇਕਰ ਇਹ ਪਹਿਲਾਂ ਹੀ ਤੈਅ ਹੈ ਤਾਂ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ।

    ਇਹ ਵੀ ਪੜ੍ਹੋ: ਘਰ ‘ਚੋਂ ਮਿਲੀਆਂ ਇੱਕੋ ਪਰਿਵਾਰ ਦੇ 11 ਲੋਕਾਂ ਦੀਆਂ ਲਾਸ਼ਾਂ, ਜਾਣੋ ਪੂਰਾ ਮਾਮਲਾ

    ਵੜਿੰਗ ਨੇ ਮੁੜ ਪੜਾਇਆ ਸਿੱਧੂ ਨੂੰ ਅਨੁਸ਼ਾਸਨ ਦਾ ਪਾਠ

    ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਕਿਹਾ ਕਿ ਉਹ ਇੱਥੇ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲਣ ਲਈ ਨਹੀਂ ਆਏ ਹਨ। ਸਿੱਧੂ ਦੇ ਟਵੀਟ ’ਤੇ ਵੜਿੰਗ ਨੇ ਕਿਹਾ ਕਿ ਪਹਿਲਾਂ ਸਿੱਧੂ ਦੱਸਣ ਕਿ ਉਨ੍ਹਾਂ ਨੇ ਕਿਸਦੇ ਲਈ ਟਵੀਟ ਕੀਤਾ ਹੈ ਅਤੇ ਉਸ ਤੋਂ ਬਾਅਦ ਉਹ ਜਵਾਬ ਦੇਣਗੇ। ਨਾਲ ਹੀ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੇ ਉਨ੍ਹਾਂ ਨੇ ਕਿਹਾ ਕਿ ਵੱਖ ਤੋਂ ਪ੍ਰੋਗਰਾਮ ਕਰਨਾ ਠੀਕ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਚੋਂ ਬਾਹਰ ਕੱਢਣ ’ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਲਦੀ ਹੀ ਖਬਰ ਮਿਲ ਜਾਵੇਗੀ। 

    ਇਹ ਵੀ ਪੜ੍ਹੋ: ਪੰਜਾਬ ‘ਚ ਲੋਹੜੀ ਤੋਂ ਪਹਿਲਾਂ ਠੰਢ ਤੋਂ ਨਹੀਂ ਮਿਲੇਗੀ ਰਾਹਤ, ਜਾਣੋ ਮੌਸਮ ਦਾ ਹਾਲ

    ਨਵਜੋਤ ਸਿੱਧੂ ਦਾ ਟਵੀਟ

    ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਤੋਂ ਪਹਿਲਾਂ ਐਕਸ ’ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਜਿਸ ’ਚ ਉਹ ਕਹਿੰਦੇ ਹੋਏ ਨਜ਼ਰ ਆਏ ਕਿ ਕੌੜੀ-ਕੌੜੀ ’ਚ ਬਿਕੇ ਹੋਏ ਲੋਕ, ਸਮਝੌਤਾ ਕਰ ਘੁਟਣਿਆਂ ’ਤੇ ਟਿਕੇ ਹੋਏ ਲੋਕ, ਬਰਗਦ ਦੀ ਗੱਲ ਕਰਦੇ ਹਨ ਗਮਲਿਆਂ ਚ ਉਗੇ ਹੋਏ ਲੋਕ।  

    ਇਹ ਵੀ ਪੜ੍ਹੋ: MLA ਸੁਖਪਾਲ ਖਹਿਰਾ ਨੂੰ ਵੱਡਾ ਝਟਕਾ, ਜਸਟਿਸ ਨੇ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ, ਜਾਣੋ ਮਾਮਲਾ




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.