ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਗੁਰਆਸ਼ਮਨ ਭਾਟੀਆ ਦੀ ਮੌਤ ਹੋਣ ਤੋਂ ਬਾਅਦ ਅੱਜ ਉਨ੍ਹਾਂ ਦਾ ਨਮ ਅੱਖਾਂ ਦੇ ਨਾਲ ਜਲੰਧਰ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਜੀ.ਐਸ ਭਾਟੀਆ ਦਾ ਪੂਰਾ ਗੁਰਆਸ਼ਮਨ ਭਾਟੀਆ ਹੈ ਜੋ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। 15 ਦਸੰਬਰ ਤੋਂ ਹੀ ਉਹ ਲਾਪਤਾ ਚੱਲ ਰਿਹਾ ਸੀ ਜਿਸ ਦੀ ਭਾਲ ਵੀ ਕੀਤੀ ਜਾ ਰਹੀ ਸੀ। ਪਰ ਬਾਅਦ ’ਚ ਨੌਜਵਾਨ ਦੀ ਨਹਿਰ ਚੋਂ ਲਾਸ਼ ਬਰਾਮਦ ਹੋਈ ਸੀ।