Saturday, September 21, 2024
More

    Latest Posts

    ਦੇਖੋ ਏਜੰਟਾਂ ਦੀ ਚਲਾਕੀਆਂ, ਡੌਂਕੀ ਰਾਹੀਂ ਅਮਰੀਕਾ ਵੜਨ ਵਾਲੇ ਪੰਜਾਬੀਆਂ ਨੂੰ ਬਣਾਇਆ ਖਾਲਿਸਤਾਨੀ | Action Punjab


    ਨਵੀਂ ਦਿੱਲੀ: ਭਾਰਤੀਆਂ ਨੂੰ ਲੈ ਕੇ ਨਿਕਾਰਾਗੁਆ (Nicaragua) ਜਾ ਰਹੇ ਇੱਕ ਜਹਾਜ਼ ਨੂੰ ਫਰਾਂਸ (France) ਵਿੱਚ ਉਤਾਰਿਆ ਗਿਆ ਅਤੇ ਬਾਅਦ ਵਿੱਚ ਮਨੁੱਖੀ ਤਸਕਰੀ (Human Trafficking) ਦੇ ਦੋਸ਼ਾਂ ਵਿੱਚ ਭਾਰਤ ਭੇਜ ਦਿੱਤਾ ਗਿਆ। ਹੁਣ ਇਸ ਘਟਨਾ ਦੇ ਹਫ਼ਤਿਆਂ ਬਾਅਦ ਗੁਜਰਾਤ ਪੁਲਿਸ ਦੇ ਅਪਰਾਧ ਜਾਂਚ ਵਿਭਾਗ (CID) ਨੇ ਇਸ ਮਾਮਲੇ ਦੇ ਸਬੰਧ ਵਿੱਚ 14 ਟਰੈਵਲ ਏਜੰਟਾਂ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਹੈ।

    ਸੀ.ਆਈ.ਡੀ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਕੀ ਕਿਹਾ?

    ਗੁਜਰਾਤ ਸੀ.ਆਈ.ਡੀ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਰਾਜ ਕੁਮਾਰ ਪਾਂਡੀਅਨ ਨੇ ਕਿਹਾ, “ਸੀ.ਆਈ.ਡੀ. ਦੁਆਰਾ 10 ਜਨਵਰੀ ਨੂੰ ਆਈ.ਪੀ.ਸੀ. ਦੀ ਧਾਰਾ 370, 201 ਅਤੇ 120ਬੀ ਦੇ ਤਹਿਤ 14 ਮੁਲਜ਼ਮਾਂ, ਤਿੰਨ ਦਿੱਲੀ ਅਤੇ ਬਾਕੀ ਗੁਜਰਾਤ ਦੇ ਰਹਿਣ ਵਾਲੇ ਲੋਕਾਂ ਦੇ ਖਿਲਾਫ ਉਸ ਜਾਣਕਾਰੀ ਦੇ ਆਧਾਰ ‘ਤੇ ਐੱਫ.ਆਈ.ਆਰ ਦਰਜ ਕੀਤੀ ਗਈ ਸੀ। ਅਸੀਂ ਉਨ੍ਹਾਂ ਨੂੰ ਫੜਨ ਲਈ ਕੰਮ ਕਰ ਰਹੇ ਹਾਂ।”

    ਜ਼ਿਆਦਾਤਰ ਟਰੈਵਲ ਏਜੰਟ ਪੰਜਾਬ ਤੋਂ ਹਨ

     ਮਨੁੱਖੀ ਤਸਕਰੀ ਦੀ ਘਟਨਾ ਦੇ ਢੰਗ ਤਰੀਕੇ ਬਾਰੇ ਬੋਲਦਿਆਂ ਰਾਜ ਕੁਮਾਰ ਪਾਂਡੀਅਨ ਨੇ ਕਿਹਾ ਕਿ ਇਹ ਕਾਰਵਾਈ ਦਿੱਲੀ ਕੇਂਦਰਿਤ ਹੈ ਅਤੇ ਜ਼ਿਆਦਾਤਰ ਟਰੈਵਲ ਏਜੰਟ ਪੰਜਾਬ ਦੇ ਹਨ।

    ਰਾਜ ਕੁਮਾਰ ਪਾਂਡਿਅਨ ਨੇ ਕਿਹਾ, “ਮਨੁੱਖੀ ਤਸਕਰੀ ਦੀ ਘਟਨਾ ਦਿੱਲੀ ਕੇਂਦਰਿਤ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਮੁੱਖ ਏਜੰਟ ਵੀ ਸ਼ਾਮਲ ਹੈ। ਹਰ ਫਲਾਈਟ ਲਈ 300 ਯਾਤਰੀਆਂ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਬੁਕਿੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਖਾਲੀ ਸਥਾਨਾਂ ਨੂੰ ਭਰਨ ਲਈ ਗੁਜਰਾਤ ਵਿੱਚ ਏਜੰਟਾਂ ਨਾਲ ਸੰਪਰਕ ਕਰਦੇ ਹਨ। “

    ਇਹ ਵੀ ਪੜ੍ਹੋ:

    ਏ.ਡੀ.ਜੀ.ਪੀ. ਨੇ ਕਿਹਾ ਕਿ ਫਰਾਂਸ ਵਿੱਚ ਨਿਕਾਰਾਗੁਆ ਜਾਣ ਵਾਲੇ ਜਹਾਜ਼ ਨੂੰ ਗਰਾਉਂਡ ਕਰਨ ਤੋਂ ਪਹਿਲਾਂ ਤਿੰਨ ਉਡਾਣਾਂ ਪਹਿਲਾਂ ਹੀ ਇਸ ਤਰੀਕੇ ਨਾਲ ਚਲਾਈਆਂ ਗਈਆਂ ਸਨ ਅਤੇ ਯਾਤਰੀਆਂ ਅਤੇ ਟਰੈਵਲ ਏਜੰਟਾਂ ਵਿਚਕਾਰ ਵਟਸਐਪ ਕਾਲਾਂ ਅਤੇ ਚੈਟਾਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ।

    ਅਧਿਕਾਰੀ ਨੇ ਕਿਹਾ, “ਉਸ ਫਲਾਈਟ ਵਿੱਚ ਪੰਜਾਬ ਦੇ ਲਗਭਗ 200 ਲੋਕ ਸਨ, ਜਦੋਂ ਕਿ 66 ਗੁਜਰਾਤ ਦੇ ਸਨ। ਸਾਨੂੰ ਪਤਾ ਲੱਗਾ ਕਿ ਇਹ ਯਾਤਰਾਵਾਂ ਮੁੱਖ ਤੌਰ ‘ਤੇ ਪੰਜਾਬੀਆਂ ਲਈ ਹਨ। ਜੇਕਰ ਉਨ੍ਹਾਂ ਨੂੰ ਠਹਿਰਾਉਣ ਤੋਂ ਬਾਅਦ ਫਲਾਈਟ ਵਿੱਚ ਕੁਝ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਦਿੱਲੀ ਦੇ ਏਜੰਟ ਗੁਜਰਾਤ ਅਧਾਰਤ ਏਜੰਟਾਂ ਨਾਲ ਅੰਪਰਕ ਕਰਦੇ ਹਨ। ਫਿਰ ਉਨ੍ਹਾਂ ਲੋਕਾਂ ਦਾ ਪ੍ਰਬੰਧ ਕੀਤਾ ਜਾਂਦਾ ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਤਿਆਰ ਹੁੰਦੇ ਹਨ।”

    ਉਨ੍ਹਾਂ ਅੱਗੇ ਕਿਹਾ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਜਲਦੀ ਹੀ ਸਾਰੇ 14 ਏਜੰਟਾਂ ਦੇ ਖਿਲਾਫ ਇੱਕ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਜਾਵੇਗਾ।

    ਉਨ੍ਹਾਂ ਕਿਹਾ, “ਏਜੰਟਾਂ ਨੇ ਪੰਜਾਬ ਤੋਂ ਆਉਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਜੇਕਰ ਅਮਰੀਕੀ ਪੁਲਿਸ ਉਨ੍ਹਾਂ ਨੂੰ ਸਰਹੱਦ ‘ਤੇ ਫੜ ਲਵੇ ਤਾਂ ਅਮਰੀਕਾ ਵਿੱਚ ਸ਼ਰਣ ਲੈਣ ਲਈ ਉਹ ਆਪਣੀ ਪਛਾਣ ਖਾਲਿਸਤਾਨੀ ਵਜੋਂ ਕਰਨ। ਹੋਰ ਯਾਤਰੀਆਂ ਲਈ ਕਹਾਣੀ ਵੱਖਰੀ ਹੋਵੇਗੀ। ਇਹ ਇਸ ਲਈ ਵੀ ਹੈ ਕਿਉਂਕਿ ਅਮਰੀਕਾ ਵਿੱਚ ਸਰਕਾਰ ਸ਼ਰਣ ਮੰਗਣ ਵਾਲਿਆਂ ਨੂੰ ਮਨੁੱਖੀ ਆਧਾਰ ਹੇਠ ਕੰਮ ਕਰਨ ਦੀ ਇਜਾਜ਼ਤ ਦੇ ਦਿੰਦੀ ਹੈ।”

    ਇਹ ਵੀ ਪੜ੍ਹੋ:


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.