Saturday, September 21, 2024
More

    Latest Posts

    ‘ਲੋਹੜੀ ਦੀ ਥਾਲੀ’ ‘ਚ ਇਨ੍ਹਾਂ ਰਵਾਇਤੀ ਪਕਵਾਨਾਂ ਨੂੰ ਜ਼ਰੂਰ ਕਰੋ ਸ਼ਾਮਲ | Action Punjab


    Lohri Traditional Foods: ਜਿਵੇ ਤੁਸੀਂ ਜਾਣਦੇ ਹੋ ਕਿ ਲੋਹੜੀ ਪੰਜਾਬੀਆਂ ਦੇ ਸਾਰੇ ਮੁੱਖ ਤਿਉਹਾਰਾਂ ‘ਚੋ ਇਕ ਹੈ। ਇਹ ਤੁਹਾਡਾ ਹਰ ਸਾਲ 3 ਜਨਵਰੀ ਨੂੰ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਲੋਕ ਆਪਣੇ ਘਰਾਂ ਅੱਗੇ ਅੱਗ ਬਾਲਦੇ ਹਨ ਅਤੇ ਇਸ ਨੂੰ ਯਾਦਗਾਰੀ ਬਣਾਉਣ ਅਤੇ ਇਸ ‘ਚ ਮਿਠਾਸ ਪਾਉਣ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ।

    ਜਿਵੇ ਗੁੜ ਅਤੇ ਮੂੰਗਫਲੀ ਦੀ ਚਿੱਕੀ, ਪੌਪਕਾਰਨ, ਤਿਲ ਅਤੇ ਗਜਕ ਵਰਗੇ ਬਹੁਤ ਸਾਰੇ ਪਕਵਾਨ ਤਿਆਰ ਕੀਤੇ ਜਾਂਦੇ ਹਨ, ਚੜ੍ਹਾਏ ਜਾਂਦੇ ਹਨ ਅਤੇ ਲੋਕਾਂ ਵਿੱਚ ਵੰਡੇ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਲੋਹੜੀ ‘ਤੇ ਖਾਣ ਜਾਣ ਵਾਲੇ ਰਵਾਇਤੀ ਪਕਵਾਨ ਅਤੇ ਉਨ੍ਹਾਂ ਤੋਂ ਹੋਣ ਵਾਲੇ ਸਿਹਤ ਲਾਭ  

    ਚਿੱਕੀ : 

    ਤਿਲ, ਗੁੜ ਅਤੇ ਮੂੰਗਫਲੀ ਨੂੰ ਮਿਲਾ ਕੇ ਬਣਾਈ ਗਈ ਚਿੱਕੀ ਸਰਦੀਆਂ ਦੇ ਮੌਸਮ ਵਿਚ ਕਾਫੀ ਮਾਤਰਾ ਵਿਚ ਖਾਧੀ ਜਾਂਦੀ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ ਅਤੇ ਫਾਈਟੋਫੇਨੋਲ ਪਾਏ ਜਾਣਦੇ ਹਨ, ਜਿਸ ਨੂੰ ਦਿਮਾਗ ਦੇ ਵਿਕਾਸ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਸਦੇ ਸੇਵਨ ਨਾਲ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਨਾਲ ਲੜਨ ‘ਚ ਵੀ ਮਦਦ ਮਿਲਦੀ ਹੈ। ਚਿੱਕੀ ਦਿਮਾਗ ਦੇ ਨਰਵਸ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮਦਦ ਕਰਦੀ ਹੈ। 

    ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਵੇਖੋ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ

    ਤਿਲ ਦੇ ਲੱਡੂ : 

    ਦਸ ਦਈਏ ਕਿ ਲੋਹੜੀ ਦੇ ਤਿਉਹਾਰ ‘ਤੇ ਤਿਲਾਂ ਦਾ ਬਹੁਤ ਮਹੱਤਵ ਹੈ। ਅਤੇ ਇਸਨੂੰ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਤਾਂਬਾ, ਮੈਂਗਨੀਜ਼ ਅਤੇ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਆਇਰਨ, ਜ਼ਿੰਕ, ਮੋਲੀਬਡੇਨਮ, ਵਿਟਾਮਿਨ ਬੀ1, ਸੇਲੇਨੀਅਮ ਅਤੇ ਫਾਈਬਰ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਰਦੀਆਂ ਦੇ ਮੌਸਮ ‘ਚ ਸਰੀਰ ਨੂੰ ਊਰਜਾ ਦੇਣ, ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਹੋਰ ਕਈ ਸਿਹਤ ਸਮੱਸਿਆਵਾ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।

    ਇਹ ਵੀ ਪੜ੍ਹੋ:  ਠੰਢ ’ਚ ਅਦਰਕ ਤੇ ਗੁੜ ਦੇ ਲੱਡੂ ਦਾ ਸੇਵਨ ਕਰਨ ਨਾਲ ਮਿਲਣਗੇ ਇਹ ਫਾਇਦੇ

    ਮੂੰਗਫਲੀ : 

    ਸਰਦੀਆਂ ‘ਚ ਮੂੰਗਫਲੀ ਦਾ ਸੇਵਨ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਆਇਰਨ, ਕੈਲਸ਼ੀਅਮ, ਜ਼ਿੰਕ, ਵਿਟਾਮਿਨ ਈ ਅਤੇ ਵਿਟਾਮਿਨ ਬੀ6 ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਦਸ ਦਈਏ ਕਿ ਮੂੰਗਫਲੀ ‘ਤੇ ਕੀਤੀ ਗਈ ਖੋਜ ਦੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਨੂੰ ਨਿਸ਼ਚਿਤ ਮਾਤਰਾ ‘ਚ ਸੇਵਨ ਕਰਨ ਨਾਲ ਦਿਲ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਮਿਲਦੀ ਹੈ। 

    ਇਹ ਵੀ ਪੜ੍ਹੋ: ਪੰਜਾਬ ਭਰ ’ਚ ਕੜਾਕੇ ਦੀ ਠੰਢ ਦਾ ਰੈੱਡ ਅਲਰਟ ਜਾਰੀ, ਜਾਣੋ ਅੱਜ ਦੇ ਮੌਸਮ ਦਾ ਹਾਲ

    ਪੌਪਕਾਰਨ : 

    ਪੌਪਕਾਰਨ ਲੋਹੜੀ ਦੇ ਤਿਉਹਾਰ ਦੌਰਾਨ ਬਣਾਇਆ ਜਾਣ ਵਾਲਾ ਪ੍ਰਸਿੱਧ ਸਨੈਕ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਪਾਚਨ ਕਿਰਿਆ ਨੂੰ ਮਜ਼ਬੂਤ ​​ਕਰਨ, ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਅਤੇ ਭਾਰ ਘਟਾਉਣ ‘ਚ ਮਦਦ ਕਰਦੇ ਹਨ। ਦਸ ਦਈਏ ਕਿ ਜੇਕਰ ਸਰਦੀ ਦੇ ਮੌਸਮ ‘ਚ ਪੌਪਕੌਰਨ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ‘ਚ ਗਰਮੀ ਪੈਦਾ ਕਰਨ ‘ਚ ਵੀ ਮਦਦ ਕਰਦਾ ਹੈ। 

    (ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

    ਇਹ ਵੀ ਪੜ੍ਹੋ: ਲੋਹੜੀ ਦੇ ਤਿਉਹਾਰ ਨਾਲ ਜੁੜਿਆ ਲੋਕ ਨਾਇਕ ਦੁੱਲਾ ਭੱਟੀ ਕੌਣ ਸੀ? ਇਥੇ ਜਾਣੋ
     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.