Saturday, October 19, 2024
More

    Latest Posts

    ਮੰਤਰੀ ਅਮਨ ਅਰੋੜਾ ਦੀਆਂ ਮੁਸ਼ਕਲਾਂ ‘ਚ ਹੋ ਸਕਦੈ ਵਾਧਾ, HC ‘ਚ ਪਟੀਸ਼ਨ ਦਾਖਲ, ਪੜ੍ਹੋ ਪੂਰਾ ਮਾਮਲਾ | Action Punjab


    ਚੰਡੀਗੜ੍ਹ: ਕੈਬਨਿਟ ਮੰਤਰੀ ਅਮਨ ਅਰੋੜਾ (aman arora AAP) ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਸੰਗਰੂਰ ਦੇ ਇੱਕ ਸ਼ਖਸ ਹਾਈਕੋਰਟ (high court) ‘ਚ ਪਟੀਸ਼ਨ ਦਾਖਲ ਕਰਕੇ 26 ਜਨਵਰੀ ਗਣਤੰਤਰ ਦਿਹਾੜੇ ‘ਤੇ ਮੰਤਰੀ ਵੱਲੋਂ ਝੰਡਾ ਲਹਿਰਾਉਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ‘ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ।

    ਸੰਗਰੂਰ ਦੇ ਅਨਿਲ ਕੁਮਾਰ ਨੇ ਅਦਾਲਤ ‘ਚ ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਮੰਤਰੀ ਅਮਨ ਅਰੋੜਾ (CM Mann) ਨੂੰ ਸੰਗਰੂਰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਤਹਿਤ ਉਹ 26 ਜਨਵਰੀ ‘ਤੇ ਝੰਡਾ ਲਹਿਰਾਉਣ ਦੇ ਅਯੋਗ ਹਨ। ਪਟੀਸ਼ਨ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਆਪਣੇ 2013 ਦੇ ਹੁਕਮਾਂ ਵਿੱਚ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਜੇਕਰ ਕਿਸੇ ਜਨਪ੍ਰਤੀਨਿਧੀ ਨੂੰ 2 ਸਾਲ ਜਾਂ ਉਸਤੋਂ ਵੱਧ ਸਜ਼ਾ ਹੋਈ ਹੈ ਤਾਂ ਉਹ ਜਨਪ੍ਰਤੀਨਿਧੀ ਐਕਟ ਤਹਿਤ ਅਯੋਗ ਹੈ।

    ਇਸ ਮਾਮਲੇ ਵਿੱਚ ਹੋਈ ਹੈ ਮੰਤਰੀ ਨੂੰ 2 ਸਾਲ ਦੀ ਸਜ਼ਾ

    ਦੱਸ ਦਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਧਾਰਾ 452 ਤਹਿਤ 2 ਸਾਲ ਦੀ ਸਜ਼ਾ ਹੋਈ ਹੈ ਅਤੇ 5000 ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਸੀ। ਨਾਲ ਹੀ ਧਾਰਾ 323 ਅਤੇ 149 ਤਹਿਤ 1 ਸਾਲ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਹੋਇਆ ਸੀ। ਇਸ ਤੋਂ ਇਲਾਵਾ ਧਾਰਾ 148 ਤਹਿਤ 2 ਸਾਲ ਸਜ਼ਾ ਅਤੇ 4 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ, ਜੋ ਕਿ ਇਹ ਸਾਰੀਆਂ ਸਜ਼ਾਵਾਂ ਇੱਕ ਸਾਰ ਚੱਲਣਗੀਆਂ। ਪਰਿਵਾਰਕ ਲੜਾਈ ਝਗੜੇ ਦਾ ਇਹ ਮਾਮਲਾ ਮੰਤਰੀ ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪਾ ਵੱਲੋਂ ਸਾਲ 2008 ‘ਚ ਮਾਮਲਾ ਦਰਜ ਕਰਵਾਇਆ ਸੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.