Saturday, September 21, 2024
More

    Latest Posts

    ਰੋਹਿਤ ਸ਼ਰਮਾ ਰਚਣਗੇ ਇਤਿਹਾਸ, ਨਾਂ ਹੋਵੇਗਾ ਅਨੋਖਾ ਰਿਕਾਰਡ, ਪੜ੍ਹੋ ਖ਼ਬਰ | Action Punjab


    Ind vs Afg 2nd T20: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ (ind vs afg t20) ਦਾ ਦੂਜਾ ਮੈਚ ਅੱਜ (ਐਤਵਾਰ) ਖੇਡਿਆ ਜਾਵੇਗਾ। ਇਹ ਮੈਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਮੈਚ ਜਿੱਤ ਕੇ ਸੀਰੀਜ਼ ਜਿੱਤਣ ਲਈ ਤਿਆਰ ਰਹਿਣਗੇ, ਜਦਕਿ ਇਸਦੇ ਨਾਲ ਹੀ ਇਸ ਮੈਚ ਵਿੱਚ ਉਨ੍ਹਾਂ ਦੇ ਨਾਂ ਇੱਕ ਅਨੋਖਾ ਰਿਕਾਰਡ ਵੀ ਜੁੜ ਜਾਵੇਗਾ।

    ਦੱਸ ਦਈਏ ਕਿ ਰੋਹਿਤ ਸ਼ਰਮਾ ਦੀ 14 ਮਹੀਨਿਆਂ ਬਾਅਦ ਟੀ-20 ਵਿੱਚ ਅਫਗਾਨਿਸਤਾਨ ਖਿਲਾਫ਼ ਵਾਪਸੀ ਹੋਈ ਹੈ ਅਤੇ ਹੁਣ ਇਹ ਧੁਰੰਤਰ ਖਿਡਾਰੀ ਦੂਜੇ ਮੈਚ ਵਿੱਚ ਨਵਾਂ ਇਤਿਹਾਸ ਸਿਰਜ ਦੇਵੇਗਾ। ਰੋਹਿਤ ਸ਼ਰਮਾ ਮੈਦਾਨ ‘ਤੇ ਉਤਰਨ ਦੌਰਾਨ ਹੀ 150 ਅੰਤਰਰਾਸ਼ਟਰੀ ਟੀ20 ਖੇਡਣ ਵਾਲੇ ਪਹਿਲੇ ਕ੍ਰਿਕਟ ਬਣ ਜਾਣਗੇ, ਜੋ ਕਿ ਪਹਿਲਾਂ ਕਿਸੇ ਵੀ ਕ੍ਰਿਕਟ ਖਿਡਾਰੀ ਦੇ ਨਾਂ ਨਹੀਂ ਹੈ।

    ਇਹ ਹਨ ਸਭ ਤੋਂ ਵੱਧ ਟੀ20 ਖੇਡਣ ਵਾਲੇ ਖਿਡਾਰੀ

    ਕਪਤਾਨ ਰੋਹਿਤ ਸ਼ਰਮਾ (rohit-kohli) ਦੁਨੀਆ ‘ਚ ਸਭ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਸਿਖਰ ‘ਤੇ ਹਨ। ਹੁਣ ਉਹ ਇਸ ਵਿੱਚ ਹੋਰ ਸੁਧਾਰ ਕਰਨ ਜਾ ਰਿਹਾ ਹੈ ਅਤੇ 150 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। 2007 ਵਿੱਚ ਇਸ ਫਾਰਮੈਟ ਵਿੱਚ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਣ ਵਾਲੇ ਇਸ ਦਿੱਗਜ ਖਿਡਾਰੀ ਨੇ ਹੁਣ ਤੱਕ ਕੁੱਲ 149 ਮੈਚ ਖੇਡੇ ਹਨ। ਇਸ ਸੂਚੀ ‘ਚ 134 ਮੈਚ ਖੇਡਣ ਵਾਲੇ ਆਇਰਲੈਂਡ ਦੇ ਪਾਲ ਸਟਾਰਲਿਨ ਦਾ ਨਾਂ ਦੂਜੇ ਸਥਾਨ ‘ਤੇ ਹੈ। ਤੀਜੇ ਸਥਾਨ ‘ਤੇ ਆਇਰਲੈਂਡ ਦੇ ਜਾਰਜ ਡੌਕਰੇਲ ਹਨ, ਜਿਨ੍ਹਾਂ ਨੇ 128 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

    149 ਮੈਚਾਂ ‘ਚ ਹੁਣ ਤੱਕ ਬਣਾਈਆਂ 3853 ਦੌੜਾਂ

    ਸਾਲ 2007 ‘ਚ ਰੋਹਿਤ ਸ਼ਰਮਾ (rohit-sharma-journey) ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ ਨਾਲ ਕੀਤੀ ਸੀ। ਹੁਣ ਤੱਕ ਹਿੱਟ ਮੈਨ ਨੇ 149 ਮੈਚ ਖੇਡ ਕੇ 3853 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 4 ਸੈਂਕੜੇ ਲਗਾਏ ਹਨ ਜੋ ਲੰਬੇ ਸਮੇਂ ਤੱਕ ਵਿਸ਼ਵ ਰਿਕਾਰਡ ਸੀ। ਰੋਹਿਤ ਤੋਂ ਬਾਅਦ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਅਤੇ ਫਿਰ ਭਾਰਤ ਦੇ ਸੂਰਿਆਕੁਮਾਰ ਯਾਦਵ ਨੇ ਇਹ ਰਿਕਾਰਡ ਬਣਾਇਆ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.