Google Account Hacked: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਹੈਕਿੰਗ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। ਅਜਿਹੇ ‘ਚ ਕੰਪਨੀ ਕਲੋਊਡਸੇਕ ਦੀ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹੈਕਰ ਬਿਨਾਂ ਪਾਸਵਰਡ ਦੇ ਗੂਗਲ ਅਕਾਊਂਟ ਨੂੰ ਹੈਕ ਕਰ ਸਕਦੇ ਹਨ। ਕਿਉਂਕਿ ਕੁਝ ਮਾਲਵੇਅਰ ਐਪਸ ਹਨ ਜੋ ਕੁਕੀਜ਼ ਦੇ ਜ਼ਰੀਏ ਫੋਨ ਦੇ ਡੇਟਾ ਨੂੰ ਐਕਸੈਸ ਕਰਦੇ ਹਨ, ਅਤੇ ਫਿਰ ਗੂਗਲ ਅਕਾਉਂਟ ਨੂੰ ਹੈਕ ਕਰਦੇ ਹਨ। ਆਓ ਜਾਣਦੇ ਹਾਂ ਇਸ ਬਾਰੇ।
ਕੀ ਬਿਨਾਂ ਪਾਸਵਰਡ ਤੋਂ ਹੈਕ ਹੋ ਜਾਵੇਗਾ ਗੂਗਲ ਖਾਤਾ?
ਦਸ ਦਈਏ ਕਿ ਸਾਈਬਰ ਸੁਰੱਖਿਆ ਕੰਪਨੀ ਕਲੋਊਡਸੇਕ ਨੇ ਉਪਭੋਗਤਾ ਦੀ ਪ੍ਰਾਈਵੇਸੀ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ। ਜਿਸ ਮੁਤਾਬਕ ਹੈਕਰ ਬਿਨਾਂ ਪਾਸਵਰਡ ਦੇ ਗੂਗਲ ਅਕਾਊਂਟ ਨੂੰ ਹੈਕ ਕਰ ਸਕਦੇ ਹਨ। ਕਿਉਂਕਿ ਕੁਝ ਮਾਲਵੇਅਰ ਐਪਸ ਹਨ ਜੋ ਕੁਕੀਜ਼ ਦੀ ਮਦਦ ਨਾਲ ਫੋਨ ਦੇ ਡੇਟਾ ਨੂੰ ਐਕਸੈਸ ਕਰਦੇ ਹਨ ਅਤੇ ਫਿਰ ਗੂਗਲ ਅਕਾਉਂਟ ਨੂੰ ਹੈਕ ਕਰ ਲੈਂਦੇ ਹਨ।
ਪਾਸਵਰਡ ਰੀਸੈਟ ਕਰਨ ਤੋਂ ਬਾਅਦ ਵੀ ਪਹੁੰਚ ਰਹਿੰਦੀ ਹੈ :
ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੂਕੀਜ਼ ਦੇ ਜ਼ਰੀਏ ਇਹ ਮਾਲਵੇਅਰ ਫੋਨ ‘ਚ ਮੌਜੂਦ ਸੰਵੇਦਨਸ਼ੀਲ ਡਾਟਾ ਅਤੇ ਗੂਗਲ ਅਕਾਊਂਟ ਦੇ ਪਾਸਵਰਡ ਨੂੰ ਹੈਕ ਕਰ ਲੈਂਦੇ ਹਨ, ਦਸ ਦਈਏ ਕਿ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਸਵਰਡ ਰੀਸੈਟ ਕਰਨ ਤੋਂ ਬਾਅਦ ਵੀ ਸਾਡੀਆਂ ਗੂਗਲ ਗਤੀਵਿਧੀਆਂ ਹੈਕਰਾਂ ਤੱਕ ਪਹੁੰਚਦੀਆਂ ਰਹਿੰਦੀਆਂ ਹਨ।
ਅਕਤੂਬਰ 2023 ‘ਚ ਮਾਲਵੇਅਰ ਖੋਜਿਆ ਗਿਆ :
ਦਸ ਦਈਏ ਕਿ ਮਾਲਵੇਅਰ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਅਕਤੂਬਰ 2023 ‘ਚ ਇੱਕ ਟੈਲੀਗ੍ਰਾਮ ਚੈਨਲ ਰਾਹੀਂ ਦਿੱਤੀ ਗਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਅਸੀਂ ਕੂਕੀਜ਼ ਰਾਹੀਂ ਕ੍ਰੋਮ ਬ੍ਰਾਊਜ਼ਰ ਜਾਂ ਕਿਸੇ ਵੀ ਸਰਚ ਬ੍ਰਾਊਜ਼ਰ ਨੂੰ ਐਕਸੈਸ ਦਿੰਦੇ ਹਾਂ, ਜਿਸ ਦੀ ਵਰਤੋਂ ਗੂਗਲ ਅਕਾਊਂਟ ਨੂੰ ਹੈਕ ਕਰਨ ਲਈ ਕੀਤੀ ਜਾ ਸਕਦੀ ਹੈ।
ਆਪਣੇ ਆਪ ਨੂੰ ਇਸ ਤਰ੍ਹਾਂ ਸੁਰੱਖਿਅਤ ਰੱਖੋ :
ਅਜਿਹੇ ਮਾਲਵੇਅਰ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਵੀ ਬ੍ਰਾਊਜ਼ਰ ਤੱਕ ਪਹੁੰਚ ਦੀ ਇਜਾਜ਼ਤ ਨਾ ਦਿਓ ਅਤੇ ਕ੍ਰੋਮ ਬ੍ਰਾਊਜ਼ਰ ‘ਤੇ ਸੁਰੱਖਿਅਤ ਬ੍ਰਾਊਜ਼ਿੰਗ ਕਰੋ।