Saturday, October 19, 2024
More

    Latest Posts

    Fastag ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਵੇਂ ਹੁਕਮ, 31 ਜਨਵਰੀ ਤੋਂ ਬਾਅਦ ਭਰਨਾ ਪੈ ਸਕਦੈ ਜੁਰਮਾਨਾ | Action Punjab


    KYC of Fastag is Mandatory: ਕੇਂਦਰ ਸਰਕਾਰ ਨੇ ਫਾਸਟੈਗ ਨੂੰ ਲੈ ਕੇ ਨਵੀਂ ਪਹਿਲਕਦਮੀ ਸ਼ੁਰੂ ਕੀਤੀ, ਜਿਸ ਤਹਿਤ ਹੁਣ ਵੱਖ-ਵੱਖ ਫਾਸਟੈਗ ਦੀ ਥਾਂ ਇੱਕ ਫਾਸਟੈਗ ਦੀ ਹੀ ਵਰਤੋਂ ਹੋਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ‘ਵਨ ਵਹੀਕਲ, ਵਨ ਫਾਸਟੈਗ’ ਸਕੀਮ ਸ਼ੁਰੂ ਕੀਤੀ ਹੈ, ਜਿਸ ਲਈ ਹੁਣ ਨਿਰਧਾਰਤ ਸਮੇਂ ਤੋਂ ਪਹਿਲਾਂ ਕੇਵਾਈਸੀ (kyc) ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 31 ਜਨਵਰੀ, 2024 ਤੋਂ ਬਾਅਦ ਅਧੂਰੇ ਕੇਵਾਈਸੀ ਵਾਲੇ ਫਾਸਟੈਗਸ (fastag-collection) ਨੂੰ ਬੈਂਕਾਂ ਵੱਲੋਂ ਅਯੋਗ/ਬਲੈਕਲਿਸਟ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ ਟੋਲ ਤੱਕ ਪਹੁੰਚਣ ‘ਤੇ ਜੁਰਮਾਨਾ ਅਦਾ ਕਰਨਾ ਪਵੇਗਾ।

    ਸੜਕ ਆਵਾਜਾਈ ਮੰਤਰਾਲੇ ਵਿੱਚ ਪੀਆਈਬੀ ਦੇ ਏਡੀਜੀ ਜੇਪੀ ਮੱਟੂ ਸਿੰਘ ਦਾ ਕਹਿਣਾ ਹੈ ਕਿ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਲਏ ਗਏ ਫਾਸਟੈਗ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਕੇਵਾਈਸੀ ਵੀ ਹੋ ਚੁੱਕੀ ਹੈ, ਇਸ ਲਈ ਪੁਰਾਣੇ ਫਾਸਟੈਗ ਕੇਵਾਈਸੀ (fastag-update-indian) ਦੇ ਦਾਇਰੇ ਵਿੱਚ ਆਉਣਗੇ। ਪੁਰਾਣੇ ਫਾਸਟੈਗ ‘ਚ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ, ਜਿਸ ਨੂੰ ਬਲੈਕਲਿਸਟ ਕੀਤਾ ਜਾਵੇਗਾ।

    ਫਾਸਟੈਗ ਖਪਤਕਾਰਾਂ ਨੂੰ ਕਰਨਾ ਪਵੇਗਾ ਇਹ

    ਅਜਿਹੇ ਫਾਸਟੈਗ ਧਾਰਕਾਂ ਨੂੰ ਆਪਣੇ ਬੈਂਕਰ ਕੋਲ ਜਾ ਕੇ ਆਪਣਾ fastag e kyc ਅਪਡੇਟ ਕਰਵਾਉਣਾ ਹੋਵੇਗਾ। ਉਦਾਹਰਣ ਲਈ, ਜੇਕਰ ਕਿਸੇ ਨੇ ਪੇਟੀਐਮ ਤੋਂ ਫਾਸਟੈਗ ਲਿਆ ਹੈ, ਤਾਂ ਉਸਨੂੰ ਇਸਨੂੰ ਅਪਡੇਟ ਕਰਨ ਲਈ ਪੇਟੀਐਮ ‘ਤੇ ਜਾਣਾ ਪਵੇਗਾ, ਜੇਕਰ ਕਿਸੇ ਨੇ ਇਸਨੂੰ ਬੈਂਕ ਤੋਂ ਲਿਆ ਹੈ, ਤਾਂ ਉਸਨੂੰ ਉੱਥੇ ਜਾ ਕੇ ਇਸਨੂੰ ਅਪਡੇਟ ਕਰਨਾ ਹੋਵੇਗਾ।

    ਸਿਰਫ਼ ਨਵੇਂ ਫਾਸਟੈਗ ਹੀ ਰਹਿਣਗੇ ਸਰਗਰਮ

    ਫਾਸਟੈਗ ਖਪਤਕਾਰਾਂ ਨੂੰ ‘ਇਕ ਵਾਹਨ, ਇਕ ਫਾਸਟੈਗ’ ਦੀ ਵੀ ਪਾਲਣਾ ਕਰਨੀ ਪਵੇਗੀ ਅਤੇ ਆਪਣੇ ਸਬੰਧਤ ਬੈਂਕਾਂ ਰਾਹੀਂ ਪਹਿਲਾਂ ਜਾਰੀ ਕੀਤੇ ਗਏ ਸਾਰੇ ਫਾਸਟੈਗ ਨੂੰ ਛੱਡਣਾ ਪਵੇਗਾ। ਸਿਰਫ਼ ਨਵੇਂ FASTag ਖਾਤਾ ਹੀ ਸਰਗਰਮ ਰਹਿਣਗੇ, ਕਿਉਂਕਿ ਪਿਛਲੇ ਟੈਗ ਨੂੰ 31 ਜਨਵਰੀ 2024 ਤੋਂ ਬਾਅਦ ਅਕਿਰਿਆਸ਼ੀਲ/ਬਲੈਕਲਿਸਟ ਕਰ ਦਿੱਤਾ ਜਾਵੇਗਾ।

    ਇਹ ਵੀ ਪੜ੍ਹੋ: 

    – ਮਾਨ ਸਰਕਾਰ ਦੇ ਮਾਈਨਿੰਗ ਡਾਟਾ ਨੇ ਕੱਢੀ ਕੇਜਰੀਵਾਲ ਦੇ ਦਾਅਵਿਆਂ ਦੀ ਫ਼ੂਕ

    – ਜਲੰਧਰ ‘ਚ ਭਰਾਵਾਂ ਨੂੰ ਰੋਟੀ ਦੇਣ ਜਾ ਰਹੀ ਨਾਬਾਲਗ ਨਾਲ ਗੈਂਗਰੇਪ, ਬਣਾਈ ਗਈ ਵੀਡੀਓ

    – ਕੈਬਨਿਟ ਮੰਤਰੀ ਮੀਤ ਹੇਅਰ ਨੂੰ ਅਗਲੀ ਸੁਣਵਾਈ ਦੌਰਾਨ ਪੇਸ਼ ਹੋਣ ਦੇ ਹੁਕਮ

    – ਅੰਮ੍ਰਿਤਸਰ ‘ਚ ਦਿਨ-ਦਿਹਾੜੇ ਲੁੱਟ, ਨੌਜਵਾਨ ਨੇ ਪਿਸਤੌਲ ਦੀ ਨੋਕ ‘ਤੇ ਪਰਿਵਾਰ ਤੋਂ ਖੋਹੀ ਕਾਰ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.