Saturday, September 21, 2024
More

    Latest Posts

    229 ਸਾਲਾਂ ਤੱਕ ਖ਼ਤਮ ਨਹੀਂ ਹੋਵੇਗੀ ਗ਼ਰੀਬੀ! ਰਿਪੋਰਟ ‘ਚ ਵੱਡਾ ਖੁਲਾਸਾ | Action Punjab


    ਦੁਨੀਆ ‘ਚ ਅਮੀਰੀ-ਗਰੀਬੀ (poor) ਦੋਵੇਂ ਇੱਕੋ ਸਿੱਕੇ ਦੇ ਪਹਿਲੂ ਹਨ, ਪਰ ਦੁਨੀਆ ਭਰ ਦੇ ਦੇਸ਼ਾਂ ਵਿੱਚ ਅਮੀਰਾਂ ਤੇ ਗਰੀਬਾਂ (long-life) ਵਿਚਾਲੇ ਇਹ ਫ਼ਰਕ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇੱਕ ਰਿਪੋਰਟ ਨੇ ਦੇਸ਼ਾਂ ਤੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਆਕਸਫੈਮ ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦੁਨੀਆ ‘ਚ ਗਰੀਬੀ 229 ਸਾਲਾਂ ਤੱਕ ਖਤਮ ਨਹੀਂ ਹੋਵੇਗੀ।

    ਡਬਲ ਹੋਈ ਦੁਨੀਆ ਦੇ ਅਮੀਰਾਂ ਦੀ ਆਮਦਨ

    ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਨੁਸਾਰ, ਐਲੋਨ ਮਸਕ, ਬਰਨਾਰਡ ਅਰਨੌਲਟ, ਜੇਫ ਬੇਜੋਸ, ਲੈਰੀ ਐਲੀਸਨ ਅਤੇ ਮਾਰਕ ਜ਼ਕਰਬਰਗ ਸਮੇਤ ਦੁਨੀਆ ਦੇ 5 ਸਭ ਤੋਂ ਅਮੀਰ ਲੋਕਾਂ ਨੇ 2020 ਤੋਂ ਬਾਅਦ ਆਪਣੀ ਜਾਇ ਦਾਦ ਦੁੱਗਣੀ ਕਰਕੇ 869 ਬਿਲੀਅਨ ਡਾਲਰ ਤੱਕ ਪਹੁੰਚਾਈ ਹੈ।ਹਾਲਾਂਕਿ, ਇਸੇ ਅਰਸੇ ਦੇ ਅੰਦਰ, ਦੁਨੀਆ ਵਿੱਚ 5 ਅਰਬ ਹੋਰ ਲੋਕ ਗਰੀਬ ਹੋ ਗਏ ਹਨ।

    ਅਮੀਰ ਅਤੇ ਗਰੀਬ ਵਿਚਕਾਰ ਪਾੜਾ ਵਧਣ ਦੀ ਸੰਭਾਵਨਾ

    ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਮੀਰ ਅਤੇ ਗਰੀਬ ਦਰਮਿਆਨ ਆਰਥਿਕ ਅਸਮਾਨਤਾ ਅਤੇ ਮੌਜੂਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਗਲੇ 229 ਸਾਲਾਂ ਤੱਕ ਦੁਨੀਆਂ ਵਿੱਚੋਂ ਗਰੀਬੀ ਖ਼ਤਮ ਨਹੀਂ ਹੋਵੇਗੀ। oxfam-report ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਅਮੀਰ ਅਤੇ ਗਰੀਬ ਵਿਚਕਾਰ ਪਾੜਾ ਵਧਣ ਦੀ ਸੰਭਾਵਨਾ ਹੈ। ਇਸ ਨਾਲ ਅਗਲੇ 10 ਸਾਲਾਂ ਵਿੱਚ ਦੁਨੀਆ ਨੂੰ ਆਪਣਾ ਪਹਿਲਾ ਖਰਬਪਤੀ ਉਦਯੋਗਪਤੀ ਮਿਲੇਗਾ।

    ਆਕਸਫੈਮ ਨੇ ਕਿਹਾ ਕਿ ਨਵੀਨਤਮ ਗਿੰਨੀ ਇੰਡੈਕਸ, ਜੋ ਅਸਮਾਨਤਾ ਨੂੰ ਮਾਪਦਾ ਹੈ, ਇਹ ਦਰਸਾਉਂਦਾ ਹੈ ਕਿ ਵਿਸ਼ਵ ਆਮਦਨੀ ਅਸਮਾਨਤਾ ਦੇ ਮਾਮਲੇ ਵਿੱਚ ਦੱਖਣੀ ਅਫਰੀਕਾ ਦੁਨੀਆ ਵਿੱਚ ਸਭ ਤੋਂ ਵੱਧ ਆਰਥਿਕ ਅਸਮਾਨਤਾ ਵਾਲਾ ਦੇਸ਼ ਹੈ। 52 ਦੇਸ਼ਾਂ ਵਿੱਚ ਲਗਭਗ 80 ਕਰੋੜ ਕਾਮਿਆਂ ਦੀ ਔਸਤ ਅਸਲ ਉਜਰਤ ਵਿੱਚ ਗਿਰਾਵਟ ਆਈ ਹੈ। ਇਨ੍ਹਾਂ ਕਾਮਿਆਂ ਨੂੰ ਪਿਛਲੇ 2 ਸਾਲਾਂ ਵਿੱਚ 1.5 ਟ੍ਰਿਲੀਅਨ ਡਾਲਰ ਦਾ ਸੰਯੁਕਤ ਨੁਕਸਾਨ ਹੋਇਆ ਹੈ।

    ਆਕਸਫੈਮ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ 3 ਸਾਲਾਂ ‘ਚ ਕੋਰੋਨਾ ਮਹਾਮਾਰੀ ਅਤੇ ਰੂਸ-ਯੂਕਰੇਨ ਯੁੱਧ ਕਾਰਨ ਮਹਿੰਗਾਈ ਨੇ ਅਰਬਾਂ ਲੋਕਾਂ ਨੂੰ ਗਰੀਬ ਬਣਾ ਦਿੱਤਾ ਹੈ। ਦੂਜੇ ਪਾਸੇ ਦੁਨੀਆ ਦੇ ਕੁਝ ਅਰਬਪਤੀਆਂ ਦੀ ਦੌਲਤ ਵਿੱਚ ਬਹੁਤ ਵਾਧਾ ਹੋਇਆ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.