Saturday, September 21, 2024
More

    Latest Posts

    ਵੱਡੀ ਲਾਪਰਵਾਹੀ! ਵਿਜੀਲੈਂਸ ਜਾਂਚ ਤੋਂ ਪਹਿਲਾਂ ਹੀ ਪਾਵਰਕਾਮ ਦੀ ਫਾਈਲ ਗੁੰਮ, ਫਾਈਲ ‘ਚ ਦੱਸੇ ਜਾ ਰਹੇ ਇਹ ਦਸਤਾਵੇਜ਼ | ActionPunjab


    ਮੁੱਖ ਮੰਤਰੀ ਭਗਵੰਤ (cm-mann) ਦੀ ਅਗਵਾਈ ਹੇਠਲੀ ਸਰਕਾਰ (punjab-government) ਵਿੱਚ ਕਿਵੇਂ ਲਾਪਰਵਾਹੀਆਂ ਹੋ ਰਹੀਆਂ ਹਨ ਇਸ ਦੀ ਉਦਾਹਰਨ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਪਾਵਰਕਾਮ (powercom) ਤੋਂ ਸਾਹਮਣੇ ਆ ਰਹੀ ਹੈ, ਜਿਸ ਦੇ ਰਾਜਪੁਰਾ ਥਰਮਲ ਪਲਾਂਟ ਦਫਤਰ ਦੀ ਵਿਜੀਲੈਂਸ (vigilance) ਜਾਂਚ ਚੱਲ ਰਹੀ ਹੈ, ਪਰ ਇਸ ਜਾਂਚ ਤੋਂ ਪਹਿਲਾਂ ਹੀ ਦਫਤਰ ਵਿਚੋਂ ਥਰਮਲ ਪਲਾਂਟ ਦੀ ਪਹਿਲੀ ਬੋਲੀ ਵਾਲੀ ਮੁੱਖ ਫਾਈਲ ਹੀ ਗੁੰਮ ਹੋ ਗਈ ਹੈ। ਅਧਿਕਾਰੀਆਂ ਦੀ ਲਾਪਰਵਾਹੀ ਨਾਲ ਗੁੰਮ ਹੋਈ ਇਸ ਫਾਈਲ (scam) ਵਿੱਚ ਕਈ ਮਹੱਤਵਪੂਰਨ ਦਸਤਾਵੇਜ਼ ਹੋਣ ਦੀ ਗੱਲ ਕਹੀ ਜਾ ਰਹੀ ਹੈ।

    ਫਾਈਲ ਲੱਭਣ ਲਈ ਸਾਰੇ ਦਫਤਰਾਂ ਨੂੰ ਪੱਤਰ ਜਾਰੀ

    ਦੱਸਿਆ ਜਾ ਰਿਹਾ ਹੈ ਕਿ ਫਾਈਲ ਨਾ ਮਿਲਣ ਕਾਰਨ ਬਿਜਲੀ ਵਿਭਾਗ (PSPCL) ਨੂੰ ਕਾਫੀ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ, ਜਿਸ ਸਬੰਧੀ ਵਿਭਾਗ ਵੱਲੋਂ ਸਾਰੇ ਦਫਤਰਾਂ ਨੂੰ ਪੱਤਰ ਜਾਰੀ ਕਰਕੇ ਸੰਮਨ ਕੀਤਾ ਗਿਆ ਹੈ। ਪਾਵਰਕਾਮ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ DPT 57 ਦਾ ਤੀਜਾ ਭਾਗ ਕਿਸੇ ਨੂੰ ਵੀ ਜੇਕਰ ਮਿਲਦਾ ਹੈ ਤਾਂ ਫਾਈਲ ਵਾਪਸ ਕਰ ਦਿੱਤੀ ਜਾਵੇ, ਕਿਉਂਕਿ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

    ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜਪੁਰਾ ਥਰਮਲ ਪਲਾਂਟ ਨਾਲ ਹੋਏ ਬਿਜਲੀ ਸਮਝੌਤਿਆਂ ਵਾਲੀ ਫਾਈਲ ‘ਤੇ ਜਾਂਚ ਕੀਤੀ ਜਾਣੀ ਹੈ, ਪਰੰਤੂ ਇਸਤੋਂ ਪਹਿਲਾਂ ਹੀ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਇਹ ਫਾਈਲ ਗੁੰਮ ਹੁੰਦੀ ਨਜ਼ਰ ਆ ਰਹੀ ਹੈ।

    ਵਿਜੀਲੈਂਸ ਹੁਣ ਸਿਰਫ਼ 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਅਤੇ 1400 ਮੈਗਾਵਾਟ ਦੇ ਰਾਜਪੁਰਾ ਥਰਮਲ ਨਾਲ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਦੀ ਜਾਂਚ ਕਰੇਗੀ। ਦੱਸ ਦਈਏ ਕਿ ਸਰਕਾਰ ਨੇ 11 ਨਵੰਬਰ, 2021 ਨੂੰ ਇਨ੍ਹਾਂ ਸਮਝੌਤਿਆਂ ਦੀ ਜਾਂਚ ਮੁੱਖ ਵਿਜੀਲੈਂਸ ਕਮਿਸ਼ਨਰ ਜਸਟਿਸ (ਰਿਟਾਇਰਡ) ਮਹਿਤਾਬ ਸਿੰਘ ਗਿੱਲ ਤੋਂ ਕਰਾਉਣ ਦਾ ਐਲਾਨ ਕੀਤਾ ਸੀ ਅਤੇ 3 ਦਸੰਬਰ, 2021 ਨੂੰ ਸਬੰਧਤ ਰਿਕਾਰਡ ਵੀ ਤਲਬ ਕੀਤਾ ਗਿਆ ਸੀ।

    ਪਹਿਲਾਂ ਵੀ ਹੋਈਆਂ ਸਨ ਫਾਈਲਾਂ ਗੁੰਮ

    ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਦਫ਼ਤਰੀ ਰਿਕਾਰਡ ਵਿੱਚੋਂ ਫਾਈਲ ਗੁੰਮ ਹੋਣ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਵੱਖ-ਵੱਖ ਵਿਭਾਗਾਂ ਵਿੱਚ ਜਾਂਚ ਸ਼ੁਰੂ ਹੋਣ ਦੇ ਨਾਲ ਹੀ ਫਾਈਲਾਂ ਗੁੰਮ ਹੋਈਆਂ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਇੱਕ ਜਾਂਚ ਦੌਰਾਨ ਫਾਈਲਾਂ ਗੁੰਮ ਹੋ ਗਈਆਂ ਸਨ, ਜਿਸ ਸਬੰਧੀ ਮਾਮਲਾ ਪੁਲਿਸ ਤੱਕ ਸ਼ਿਕਾਇਤ ਪਹੁੰਚ ਗਿਆ ਸੀ। ਹਾਲਾਂਕਿ ਹੁਣ ਤੱਕ ਉਨ੍ਹਾਂ ਨੂੰ ਫਾਈਲਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਵਿਭਾਗ ਨੂੰ ਮਿਲ ਵੀ ਗਈਆਂ ਹਨ ਜਾਂ ਫਿਰ ਹੁਣ ਤੱਕ ਗੁੰਮ ਹੀ ਹਨ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.